ਨੌਜਵਾਨ ਨਾਲ ਫ਼ੋਨ ''ਤੇ ਗੱਲ ਕਰ ਰਹੀ ਸੀ ਧੀ, ਪਿਤਾ ਨੇ ਕਤਲ ਕਰ ਕੇ ਨਦੀ ''ਚ ਸੁੱਟੀ ਲਾਸ਼

Friday, Mar 03, 2023 - 11:09 AM (IST)

ਨੌਜਵਾਨ ਨਾਲ ਫ਼ੋਨ ''ਤੇ ਗੱਲ ਕਰ ਰਹੀ ਸੀ ਧੀ, ਪਿਤਾ ਨੇ ਕਤਲ ਕਰ ਕੇ ਨਦੀ ''ਚ ਸੁੱਟੀ ਲਾਸ਼

ਬਾਗਪਤ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਾਂਚੀ ਪਿੰਡ 'ਚ ਹੋਮ ਗਾਰਡ ਵਜੋਂ ਕੰਮ ਕਰਦੇ ਪਿਤਾ ਨੇ ਆਪਣੀ ਧੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਆਪਣੇ ਭਰਾ ਦੀ ਮਦਦ ਨਾਲ ਪਿੰਡ ਮੁਕਾਰੀ ਦੇ ਹਿੰਡਨ ਪੁਲ ਤੋਂ ਹੇਠਾਂ ਸੁੱਟ ਦਿੱਤੀ। ਪੁਲਸ ਨੇ 23 ਫਰਵਰੀ ਦੀ ਹੋਈ ਇਸ ਘਟਨਾ ਦਾ ਖੁਲਾਸਾ ਕਰਦੇ ਹੋਏ ਵੀਰਵਾਰ ਨੂੰ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਮ੍ਰਿਤਕ ਕੁੜੀ ਦੀ ਲਾਸ਼ ਹਿੰਡਨ ਨਦੀ 'ਚੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਅਧਿਕਾਰੀ ਖੇੜਾ ਪ੍ਰੀਤਾ ਸਿੰਘ ਨੇ ਵੀਰਵਾਰ ਦੇਰ ਸ਼ਾਮ ਇਸ ਘਟਨਾ ਦਾ ਖੁਲਾਸਾ ਕੀਤਾ।

ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਹਰਿਆਣਾ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 8 ਯਾਤਰੀਆਂ ਦੀ ਮੌਤ

ਸਿੰਘ ਨੇ ਦੱਸਿਆ ਕਿ ਬੀਤੀ 26 ਫਰਵਰੀ ਨੂੰ ਥਾਣਾ ਚਾਂਦੀਨਗਰ ਪੁਲਸ ਨੂੰ ਸੂਚਨਾ ਮਿਲੀ ਕਿ ਉਸੇ ਥਾਣੇ 'ਚ ਤਾਇਨਾਤ ਹੋਮ ਗਾਰਡ ਪ੍ਰਮੋਦ ਵਾਸੀ ਪਿੰਡ ਪਾਂਚੀ ਨੇ ਆਪਣੀ 16 ਸਾਲਾ ਧੀ ਜੀਆ ਉਪਾਧਿਆਏ ਦਾ ਕਤਲ ਕਰ ਕੇ ਲਾਸ਼ ਨੂੰ ਹਿੰਡਨ ਨਦੀ 'ਚ ਸੁੱਟ ਦਿੱਤਾ ਹੈ। ਸੂਚਨਾ 'ਤੇ ਪੁਲਸ ਵਲੋਂ ਪ੍ਰਮੋਦ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੀ ਕੁੜੀ ਦੀ ਲਾਸ਼ ਹਿੰਡਨ ਨਦੀ ਤੋਂ ਬਰਾਮਦ ਕੀਤੀ ਗਈ। ਸੀ.ਓ. ਸਿੰਘ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਪ੍ਰਮੋਦ ਨੇ ਪੁਲਸ ਪੁੱਛ-ਗਿੱਛ 'ਚ ਆਪਣਾ ਅਪਰਾਧ ਸਵੀਕਾਰ ਕਰਦੇ ਹੋਏ ਦੱਸਿਆ ਕਿ ਉਸ ਨੇ 23 ਫਰਵਰੀ ਦੀ ਰਾਤ ਧੀ ਨੂੰ ਇਕ ਨੌਜਵਾਨ ਨਾਲ ਗੱਲ ਕਰਦੇ ਹੋਏ ਦੇਖ ਲਿਆ ਅਤੇ ਗੁੱਸੇ 'ਚ ਆ ਕੇ ਉਸ ਨੇ ਉਸ ਦਾ ਰਾਤ ਨੂੰ ਹੀ ਕਤਲ ਕਰ ਦਿੱਤਾ। ਪੁਲਸ ਅਨੁਸਾਰ ਪ੍ਰਮੋਦ ਨੇ ਦੱਸਿਆ ਕਿ ਉਸ ਨੇ ਲਾਸ਼ ਨੂੰ ਆਪਣੇ ਭਰਾ ਮੋਹਿਤ ਨਾਲ ਮਿਲ ਕੇ ਮੁਕਾਰੀ ਪਿੰਡ 'ਚ ਹਿੰਡਨ ਨਦੀ ਦੇ ਪੁਲ ਤੋਂ ਹੇਠਾਂ ਸੁੱਟ ਦਿੱਤਾ ਸੀ। ਸਿੰਘ ਨੇ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News