ਪਿਤਾ ਨੇ ਨਹੀਂ ਕਰਵਾ ਕੇ ਦਿੱਤਾ ਮੋਬਾਇਲ ਰਿਚਾਰਜ ਤਾਂ 14 ਸਾਲਾ ਪੁੱਤਰ ਨੇ ਕੀਤੀ ਖ਼ੁਦਕੁਸ਼ੀ
Tuesday, Apr 19, 2022 - 05:50 PM (IST)
ਜਬਲਪੁਰ (ਭਾਸ਼ਾ)– ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਦੇ ਗੋਰਖਪੁਰ ਇਲਾਕੇ ’ਚ ਆਰਥਿਕ ਤੰਗੀ ਕਾਰਨ ਪਿਤਾ ਵਲੋਂ ਮੋਬਾਇਲ ਫੋਨ ’ਚ ਇੰਟਰਨੈੱਟ ਡਾਟਾ ਪੈਕ ਰਿਚਾਰਜ ਕਰਨ ’ਚ ਅਸਮਰੱਥ ਹੋਣ ’ਤੇ 14 ਸਾਲਾ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਟੀ ਐੱਸ. ਪੀ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਮਰਨ ਵਾਲੇ ਮੁੰਡੇ ਦੀ ਪਛਾਣ ਨਿਖਿਲ ਤਿਵਾੜੀ (14) ਦੇ ਰੂਪ ’ਚ ਕੀਤੀ ਗਈ ਹੈ।
ਪੁਲਸ ਨੇ ਦੱਸਿਆ ਕਿ ਨਿਖਿਲ ਦੀ ਲਾਸ਼ ਸੋਮਵਾਰ ਨੂੰ ਘਰ ’ਚ ਪੱਖੇ ਨਾਲ ਲਟਕਦੀ ਮਿਲੀ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਨਾਬਾਲਗ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਸ ਦੇ ਪਿਤਾ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਮੋਬਾਇਲ ਫੋਨ ’ਚ ਇੰਟਰਨੈੱਟ ਚਲਾਉਣ ਲਈ ਡਾਟਾ ਪੈਕ ਨੂੰ ਰਿਚਾਰਜ ਨਹੀਂ ਕਰਵਾ ਪਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪਿਤਾ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ, ਇਸ ਲਈ ਉਹ ਇੰਟਰਨੈੱਟ ਚਲਾਉਣ ਲਈ ਡਾਟਾ ਪੈਕ ਰਿਚਾਰਜ ਕਰਨ ’ਚ ਅਸਮਰੱਥ ਸੀ। ਉਨ੍ਹਾਂ ਦੱਸਿਆ ਕਿ ਨਾਬਾਲਗ ਮੁੰਡਾ ਮੋਬਾਇਲ ’ਤੇ ਗੇਮ ਖੇਡਣ ਦਾ ਆਦੀ ਸੀ।