ਨਾਬਾਲਗ ਧੀ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਪਿਤਾ ਗ੍ਰਿਫਤਾਰ
Saturday, Feb 15, 2025 - 04:57 AM (IST)
![ਨਾਬਾਲਗ ਧੀ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਪਿਤਾ ਗ੍ਰਿਫਤਾਰ](https://static.jagbani.com/multimedia/2025_1image_14_57_092857238rapenew.jpg)
ਕੋਲਮ (ਭਾਸ਼ਾ) - ਕੇਰਲ ਦੇ ਕੋਲਮ ਜ਼ਿਲੇ ਵਿਚ ਆਪਣੀ 15 ਸਾਲਾ ਨਾਬਾਲਗ ਧੀ ਨਾਲ ਕਥਿਤ ਤੌਰ ’ਤੇ ਕਈ ਵਾਰ ਜਬਰ-ਜ਼ਨਾਹ ਕਰਨ ਨੂੰ ਲੈ ਕੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਨੇ ਆਪਣੀ ਧੀ ਨਾਲ ਉਸ ਸਮੇਂ ਜਬਰ-ਜ਼ਨਾਹ ਕੀਤਾ, ਜਦੋਂ ਉਸ ਦੀ ਮਾਂ ਘਰ ’ਚ ਨਹੀਂ ਸੀ।
ਕੁਲਥੁਪੁਝਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਲੜਕੀ ਨੇ ਇਕ ਦਿਨ ਪਹਿਲਾਂ ਆਪਣੇ ਸਕੂਲ ਵਿਚ ਇਕ ‘ਕੌਂਸਲਿੰਗ’ ਸੈਸ਼ਨ ਦੌਰਾਨ ਇਸਦਾ ਖੁਲਾਸਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਸਕੂਲ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਮੁਲਜ਼ਮ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ।