ਮਾਤਾ-ਪਿਤਾ ਦੇ ਵਿਚਾਲੇ ਸੁੱਤੇ ਜਵਾਕ ਦੀ ਦਰਦਨਾਕ ਮੌਤ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Tuesday, Dec 09, 2025 - 03:28 PM (IST)
ਅਮਰੋਹਾ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਜੋੜੇ ਨੇ ਆਪਣੇ 23 ਦਿਨਾਂ ਦੇ ਨਵਜੰਮੇ ਬੱਚੇ ਨੂੰ ਹਮੇਸ਼ਾ ਲਈ ਗੁਆ ਦਿੱਤਾ। ਚਾਰ ਸਾਲ ਬਾਅਦ ਮਾਪਿਆਂ ਨੂੰ ਬੱਚਾ ਹੋਣ ਦੀ ਖ਼ੁਸ਼ੀ ਮਿਲੀ ਸੀ ਪਰ ਇੱਕ ਲਾਪਰਵਾਹੀ ਕਾਰਨ ਉਨ੍ਹਾਂ ਦੀ ਦੁਨੀਆ ਅੱਜ ਉਜੜ ਗਈ। ਰਾਤ ਨੂੰ ਸੌਂਦੇ ਸਮੇਂ ਮਾਸੂਮ ਬੱਚਾ ਬਿਸਤਰੇ ਹੇਠ ਦਬ ਗਿਆ ਅਤੇ ਦਮ ਘੁੱਟਣ ਨਾਲ ਉਸਦੀ ਦਰਦਨਾਕ ਮੌਤ ਹੋ ਗਈ।
ਪੜ੍ਹੋ ਇਹ ਵੀ - ਹੁਣ ਪੈਣੀ ਹੱਡ ਚੀਰਵੀਂ ਠੰਡ! ਕੱਢ ਲਓ ਵਾਧੂ ਰਜਾਈਆਂ, ਕਈ ਸੂਬਿਆਂ ਲਈ ਅਲਰਟ ਜਾਰੀ
ਇਹ ਘਟਨਾ ਗਜਰੌਲਾ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਸਿਹਾਲੀ ਜਾਗੀਰ ਵਿੱਚ ਵਾਪਰੀ ਹੈ। ਜਿਥੇ ਐਤਵਾਰ ਰਾਤ ਨੂੰ ਇਕ ਜੋੜਾ ਆਪਣੇ 23 ਦਿਨਾਂ ਦੇ ਬੱਚੇ ਨਾਲ ਇੱਕੋ ਬਿਸਤਰੇ 'ਤੇ ਸੌਂ ਰਿਹਾ ਸੀ। ਇਸ ਦੌਰਾਨ ਨੀਂਦ ਵਿਚ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਰਾਤ ਦੇ ਸਮੇਂ ਕਦੋਂ ਉਨ੍ਹਾਂ ਦਾ ਨਵਜੰਮਾ ਬੱਚਾ ਉਨ੍ਹਾਂ ਦੇ ਹੇਠਾਂ ਆ ਕੇ ਦੱਬ ਗਿਆ। ਸਵੇਰੇ ਜਦੋਂ ਬੱਚੇ ਨੇ ਕੋਈ ਹਰਕਤ ਨਾ ਕੀਤੀ ਤਾਂ ਮਾਪੇ ਪਰੇਸ਼ਾਨ ਹੋ ਗਏ। ਉਹ ਬੱਚੇ ਨੂੰ ਗਜਰੌਲਾ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਲੈ ਗਏ, ਜਿਥੇ ਸੀਐਚਸੀ ਇੰਚਾਰਜ ਡਾ: ਯੋਗੇਂਦਰ ਸਿੰਘ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ
ਡਾਕਟਰਾਂ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਅਜਿਹੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਇਸ ਲਈ ਪਰਿਵਾਰਾਂ ਨੂੰ ਨਵਜੰਮੇ ਬੱਚਿਆਂ ਪ੍ਰਤੀ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਆਪਣੇ ਬੱਚੇ ਦੀ ਮੌਤ ਦੀ ਖ਼ਬਰ ਸੁਣ ਕੇ ਇਹ ਜੋੜਾ ਬਹੁਤ ਦੁਖੀ ਹੋ ਗਿਆ ਅਤੇ ਹਸਪਤਾਲ ਵਿੱਚ ਹੀ ਇੱਕ ਦੂਜੇ 'ਤੇ ਲਾਪਰਵਾਹੀ ਦਾ ਦੋਸ਼ ਲਗਾਉਣ ਲੱਗ ਪਿਆ। ਬੱਚੇ ਦੀ ਮੌਤ ਹੋ ਜਾਣ 'ਤੇ ਦੋਵੇਂ ਪਤੀ-ਪਤਨੀ ਫੁੱਟ-ਫੁੱਟ ਕੇ ਰੌਂਦੇ ਰਹੇ। ਇਸ ਵੱਡੇ ਹਾਦਸੇ ਤੋਂ ਬਾਅਦ ਜੋੜੇ ਨੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਅਤੇ ਚੁੱਪ-ਚਾਪ ਆਪਣੇ ਬੱਚੇ ਦੀ ਲਾਸ਼ ਲੈ ਕੇ ਘਰ ਵਾਪਸ ਆ ਗਏ।
ਪੜ੍ਹੋ ਇਹ ਵੀ - ਖ਼ੁਸ਼ਖ਼ਬਰੀ: ਨਵੇਂ ਸਾਲ ਤੋਂ ਵਧੇਗੀ ਮੁਲਾਜ਼ਮਾਂ ਦੀ ਤਨਖ਼ਾਹ! ਇਸ ਸੂਬਾ ਸਰਕਾਰ ਨੇ ਕਰ 'ਤਾ ਐਲਾਨ
ਮਾਸੂਮ ਬੱਚੇ ਦੀ ਮੌਤ ਹੋ ਜਾਣ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰ ਰਹੇ ਹਨ। ਡਾਕਟਰਾਂ ਨੇ ਸਾਰੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵਜੰਮੇ ਬੱਚੇ ਨੂੰ ਹਮੇਸ਼ਾ ਇੱਕ ਵੱਖਰੀ ਅਤੇ ਸੁਰੱਖਿਅਤ ਜਗ੍ਹਾ 'ਤੇ ਸੁਲਾਉਣ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਪੜ੍ਹੋ ਇਹ ਵੀ - ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ 'ਤੇ ਲੱਗੇਗਾ ਵੱਡਾ ਝਟਕਾ
