ਦਿੱਗਜ ਵਿਧਾਇਕ ''ਤੇ ਲੱਗਿਆ ਜਬਰ ਜਨਾਹ ਦਾ ਦੋਸ਼! ਕਾਂਗਰਸ ਨੇ ਪਾਰਟੀ ''ਚੋਂ ਕੱਢਿਆ ਬਾਹਰ

Thursday, Dec 04, 2025 - 06:23 PM (IST)

ਦਿੱਗਜ ਵਿਧਾਇਕ ''ਤੇ ਲੱਗਿਆ ਜਬਰ ਜਨਾਹ ਦਾ ਦੋਸ਼! ਕਾਂਗਰਸ ਨੇ ਪਾਰਟੀ ''ਚੋਂ ਕੱਢਿਆ ਬਾਹਰ

ਤਿਰੂਵਨੰਤਪੁਰਮ : ਇੰਡੀਅਨ ਨੈਸ਼ਨਲ ਕਾਂਗਰਸ ਨੇ ਕੇਰਲ ਦੇ ਪੱਲਕਾਡ ਤੋਂ ਵਿਧਾਇਕ ਰਾਹੁਲ ਮਮਕੂਟਾਥਿਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕੱਢ (expel) ਦਿੱਤਾ ਹੈ। ਉਨ੍ਹਾਂ 'ਤੇ ਗੰਭੀਰ ਬਲਾਤਕਾਰ ਅਤੇ ਜਬਰੀ ਗਰਭਪਾਤ ਦੇ ਦੋਸ਼ ਲੱਗੇ ਹਨ। ਕਾਂਗਰਸ ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਵੀਰਵਾਰ ਨੂੰ ਤਿਰੂਵਨੰਤਪੁਰਮ ਦੀ ਇੱਕ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ (Anticipatory Bail) ਪਟੀਸ਼ਨ ਖਾਰਜ ਕਰ ਦਿੱਤੀ।

PunjabKesari

ਵਿਧਾਇਕ ਰਾਹੁਲ ਮਮਕੂਟਾਥਿਲ 'ਤੇ ਇੱਕ ਔਰਤ ਨੇ ਬਲਾਤਕਾਰ ਕਰਨ ਅਤੇ ਗਰਭਪਾਤ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਹਾਲ ਹੀ ਵਿੱਚ ਆਪਣੀ ਸ਼ਿਕਾਇਤ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੂੰ ਸੌਂਪੀ ਸੀ, ਜਿਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕੀਤਾ।

ਇਹ ਵਿਵਾਦ ਇਸ ਸਾਲ ਅਗਸਤ 'ਚ ਸ਼ੁਰੂ ਹੋਇਆ ਸੀ, ਜਦੋਂ ਐਕਟਰੈਸ ਰਿਨੀ ਐਨ ਜਾਰਜ ਨੇ ਇੱਕ "ਨੌਜਵਾਨ ਅਤੇ ਜਾਣੇ-ਪਛਾਣੇ ਨੇਤਾ" 'ਤੇ ਅਸ਼ਲੀਲ ਮੈਸੇਜ ਭੇਜਣ ਅਤੇ ਹੋਟਲ ਵਿੱਚ ਬੁਲਾਉਣ ਦਾ ਦੋਸ਼ ਲਗਾਇਆ ਸੀ। ਬਾਅਦ ਵਿੱਚ, ਇੱਕ ਵਾਇਰਲ ਆਡੀਓ ਕਲਿੱਪ ਵੀ ਸਾਹਮਣੇ ਆਈ ਸੀ, ਜਿਸ ਵਿੱਚ ਕਥਿਤ ਤੌਰ 'ਤੇ ਵਿਧਾਇਕ ਇੱਕ ਔਰਤ 'ਤੇ ਅਬੋਰਸ਼ਨ ਲਈ ਦਬਾਅ ਪਾਉਂਦੇ ਸੁਣਾਈ ਦੇ ਰਹੇ ਸਨ।


author

Baljit Singh

Content Editor

Related News