ਨਾਬਾਲਗ ਨਾਲ ਵਿਆਹ ਦੀ ਕੋਸ਼ਿਸ਼, ਲਾੜਾ ਤੇ ਮਾਂ ਗ੍ਰਿਫ਼ਤਾਰ
Tuesday, Dec 09, 2025 - 03:45 AM (IST)
ਸ਼ਾਹਜਹਾਂਪੁਰ : ਸ਼ਾਹਜਹਾਂਪੁਰ ਦੇ ਸਦਰ ਬਾਜ਼ਾਰ ਥਾਣਾ ਖੇਤਰ ’ਚ ਐਤਵਾਰ ਰਾਤ ਇਕ ਬਾਰਾਤ ਘਰ ’ਚ ਨਾਬਾਲਗ ਲੜਕੀ ਦਾ ਵਿਆਹ ਰੁਕਵਾਉਂਦੇ ਹੋਏ ਪੁਲਸ ਨੇ ਲਾੜੇ ਅਤੇ ਉਸ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਸੁਪਰਡੈਂਟ ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਚਿਨੌਰ ਸਥਿਤ ਬਾਰਾਤ ਘਰ ’ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉਦੋਂ ਹੀ ਕੁਝ ਹਿੰਦੂ ਸੰਗਠਨਾਂ ਦੇ ਲੋਕ ਉਥੇ ਪਹੁੰਚੇ ਅਤੇ ਵਿਰੋਧ ਕਰਦਿਆਂ ਹੰਗਾਮਾ ਕਰਨ ਲੱਗੇ। ਸੂਚਨਾ ਮਿਲਣ ’ਤੇ ਪੁਲਸ ਪਹੁੰਚੀ ਅਤੇ ਜਾਂਚ ’ਚ ਪਤਾ ਲੱਗਾ ਕਿ ਲਾੜੀ ਨਾਬਾਲਗ ਹੈ ਅਤੇ 9ਵੀਂ ਜਮਾਤ ’ਚ ਪੜ੍ਹਦੀ ਹੈ, ਜਦ ਕਿ ਲਾੜਾ 21 ਸਾਲ ਦਾ ਅਤੇ ਦੂਜੇ ਧਰਮ ਦਾ ਹੈ। ਪੁੱਛਗਿੱਛ ’ਚ ਲਾੜੇ ਨੇ ਆਪਣਾ ਨਾਂ ਸਾਹਿਬ ਦੱਸਿਆ। ਪੁਲਸ ਨੇ ਸਾਹਿਬ ਦੀ ਮਾਂ ਨੂੰ ਵੀ ਹਿਰਾਸਤ ’ਚ ਲੈ ਲਿਆ।
ਐੱਸ. ਪੀ. ਦਿਵੇਦੀ ਅਨੁਸਾਰ ਦਰਜ ਕੀਤੀ ਗਈ ਐੱਫ.ਆਈ.ਆਰ. ’ਚ ਨਾਬਾਲਗ ਲੜਕੀ ਅਤੇ ਉਸ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਲਾਲਚ ਦੇ ਕੇ ਦਬਾਅ ਹੇਠ ਇਹ ਵਿਆਹ ਕਰਵਾਇਆ ਜਾ ਰਿਹਾ ਸੀ ਅਤੇ ਇਸ ’ਚ ਸਾਹਿਬ ਦੀ ਮਾਂ ਦੀ ਭੂਮਿਕਾ ਸੀ। ਮਾਮਲੇ ’ਚ ਸਾਹਿਬ, ਉਸ ਦੀ ਮਾਂ ਗੁੜੀਆ ਉਰਫ਼ ਨਰਗਿਸ, ਕਾਸਿਮ ਅਤੇ ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
