ਪਿਤਾ ਨੇ ਹੀ ਕੀਤਾ ਬੇਟੀ ਨਾਲ ਜਬਰ-ਜ਼ਨਾਹ, ਪੀੜਤਾ ਨੇ ਕੀਤੀ ਖੁਦਕੁਸ਼ੀ

04/21/2018 1:57:56 AM

ਬੇਤੀਆ- ਬਿਹਾਰ ਦੇ ਪੱਛਮ ਚੰਪਾਰਣ ਜ਼ਿਲੇ 'ਚ 30 ਸਾਲਾ ਵਿਅਕਤੀ ਨੂੰ ਆਪਣੀ 13 ਸਾਲਾ ਬੇਟੀ ਨਾਲ ਜਬਰ-ਜ਼ਨਾਹ ਦੇ ਦੋਸ਼ਾਂ 'ਚ ਅੱਜ ਗ੍ਰਿਫਤਾਰ ਕਰ ਲਿਆ ਗਿਆ। ਪੀੜਤਾ ਦੀ ਖੁਦਕੁਸ਼ੀ ਦੇ ਬਾਅਦ ਉਸ ਦੇ ਪਿਤਾ ਖਿਲਾਫ ਇਹ ਕਾਰਵਾਈ ਕੀਤੀ ਗਈ। ਪੁਲਸ ਇੰਚਾਰਜ ਜਯੰਤਕਾਂਤ ਨੇ ਦੱਸਿਆ ਕਿ ਵੀਰਵਾਰ ਨੂੰ ਇਕ ਪਿੰਡ ਤੋਂ ਛੱਤ 'ਤੇ ਲਟਕੀ ਲੜਕੀ ਦੀ ਲਾਸ਼ ਮਿਲੀ। 
ਪੁਲਸ ਸੂਤਰਾਂ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਕ ਹਫਤੇ ਪਹਿਲਾਂ ਯੌਨ ਪੀੜਤਾ ਨੂੰ ਲੈ ਕੇ ਲੜਕੀ ਅਤੇ ਉਸ ਦੀ ਮਾਂ ਦੇ ਕਹਿਣ 'ਤੇ ਪੰਚਾਇਤ ਬੁਲਾਈ ਗਈ ਸੀ। ਇਸ 'ਚ ਦੋਸ਼ੀ ਨੂੰ ਫਟਕਾਰ ਲਗਾਈ ਗਈ ਸੀ। ਪੰਚਾਇਤ ਦੇ ਬਾਅਦ ਲੜਕੀ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਸੀ ਅਤੇ ਉਹ ਬੁੱਧਵਾਰ ਨੂੰ ਪਿੰਡ ਛੱਡ ਕੇ ਭੱਜ ਗਈ ਸੀ। ਸੂਤਰਾਂ ਮੁਤਾਬਕ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਸਮਝਾ ਕੇ ਘਰ ਲੈ ਆਏ ਪਰ ਕੁਝ ਦਿਨ ਬਾਅਦ ਹੀ ਉਸ ਨੇ ਖੁਦਕੁਸ਼ੀ ਕਰ ਲਈ।


Related News