ਫਰੂਖਾਬਾਦ ਸਟੇਸ਼ਨ ''ਤੇ ਟਾਈਮ ਬੰਬ ਮਿਲਣ ਨਾਲ ਮਚਿਆ ਹੜਕੰਪ

10/03/2015 11:13:46 AM

 ਫਰੂਖਾਬਾਦ- ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਸਟੇਸ਼ਨ ''ਤੇ ਸ਼ਨੀਵਾਰ ਦੀ ਸਵੇਰ ਨੂੰ ਦੋ ਟਾਈਮ ਬੰਬ ਮਿਲਣ ਕਾਰਨ ਹੜਕੰਪ ਮਚ ਗਿਆ। ਸਰਕਾਰੀ ਰੇਲਵੇ ਪੁਲਸ ਮੁਤਾਬਕ ਸਵੇਰੇ ਤਕਰੀਬਨ 6 ਵਜੇ ਫਰੂਖਾਬਾਦ ਸਟੇਸ਼ਨ ਦੇ ਇਕ ਨੰਬਰ ਪਲੇਟਫਾਰਮ ''ਤੇ ਪਾਰਸਲਘਰ ਦੇ ਪਿੱਛੇ ਦੋ ਬੰਬ ਪਏ ਹੋਣ ਦੀ ਸੂਚਨਾ ਮਿਲੀ।
ਉਨ੍ਹਾਂ ਨੇ ਦੱਸਿਆ ਕਿ ਬੰਬ ਵਿਚ ਬੈਟਰੀ ਅਤੇ ਘੜੀ ਲੱਗੀ ਹੋਈ ਹੈ ਅਤੇ ਚਾਲੂ ਹਾਲਤ ਵਿਚ ਹੈ। ਮੌਕੇ ''ਤੇ ਸਥਾਨਕ ਪੁਲਸ ਪਹੁੰਚ ਗਈ। ਰੇਲਵੇ ਸਟੇਸ਼ਨ ਨੂੰ ਖਾਲੀ ਕਰਵਾ ਦਿੱੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਾਨਪੁਰ ਅਤੇ ਫਤਿਹਗੜ੍ਹ ਤੋਂ ਫੌਜ ਦਾ ਬੰਬ ਰੋਕੂ ਦਸਤਾ ਸਟੇਸ਼ਨ ''ਤੇ ਪਹੁੰਚ ਗਏ। ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਉੱਥੇ ਪਹੁੰਚ ਗਏ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News