ਖੁਰਸ਼ੀਦ ਦੇ ਬਿਆਨ ਦਾ ਸਵਾਗਤ, ਹੋਰ ਨੇਤਾਵਾਂ ਨੂੰ ਵੀ ਆਤਮਮੰਥਨ ਕਰਨਾ ਚਾਹੀਦਾ : ਫਾਰੂਖ

04/26/2018 2:59:27 PM

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੇ ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਦੇ ਕਾਂਗਰਸ ਦੇ ਦਾਮਨ 'ਤੇ ਮੁਸਲਮਾਨਾਂ ਦੇ ਖੂਨ ਦੇ ਦਾਗ ਹੋਣ ਸੰਬੰਧੀ ਬਿਆਨ ਦਾ ਸਵਾਗਤ ਕਰਦੇ ਹੋਏ ਕਿਹਾ, ਦੇਸ਼ ਦੇ ਵੱਖ-ਵੱਖ ਭਾਈਚਾਰੇ ਵਿਚਕਾਰ ਆਪਸੀ ਮੇਲ-ਮਿਲਾਪ ਸ਼ੁਰੂ ਕਰਨ ਲਈ ਆਤਮਨਿਰੀਖਣ ਮਹੱਤਵਪੂਰਨ ਹਨ।
ਮੰਤਰੀ ਸਲਮਾਨ ਖੁਰਸ਼ੀਦ ਨੇ ਇਹ ਬਿਆਨ ਦੇ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦੇ ਦਾਮਨ 'ਤੇ ਮੁਸਲਮਾਨਾਂ ਦੇ ਖੂਨ ਦੇ ਦਾਗ ਹਨ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਖ ਅਬੁਦੱਲ ਨੇ ਇਥੇ ਕਿਹਾ ''ਖੁਰਸ਼ੀਦ ਦਾ ਬਿਆਨ ਆਤਮਮੰਥਨ ਵਾਲਾ ਹੈ ਸਵਾਗਤਯੋਗ ਹੈ। ਰਾਸ਼ਟਰੀ ਪੱਧਰ 'ਤੇ ਹੋਰ ਰਾਜਨੀਤਿਕ ਦਲਾਂ ਨੂੰ ਅਤੀਤ 'ਚ ਹੋਏ ਅਨਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਗਲਤੀਆਂ ਭਵਿੱਖ 'ਚ ਨਾ ਹੋਣ।''
ਉਨ੍ਹਾਂ ਨੇ ਰਾਜਨੀਤਿਕ ਲੀਡਰਸ਼ਿਪ ਨਾਲ ਅਪੀਲ ਕੀਤੀ ਕਿ ਪਾਰਟੀ ਲਾਈਨ ਨਾਲ ਉੱਪਰ ਚੁੱਕ ਕੇ ਜੰਮੂ-ਕਸ਼ਮੀਰ ਨਾਲ ਹੋਏ ਅਨਿਆ ਬਾਰੇ 'ਚ ਵੀ ਆਤਮਮੰਥਨ ਕਰਨ ਅਤੇ ਅਤੀਤ 'ਚ ਹੋਈਆਂ ਗਲਤੀਆਂ ਨੂੰ ਸਵੀਕਾਰ ਕਰਨ ਤਾਂ ਕਿ ਉਸ ਨੂੰ ਠੀਕ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਅਤੇ ਰਾਜਨੀਤਿਕ ਨਾਲ ਉਪਰ ਉਠ ਤੇ ਜੰਮੂ-ਕਸ਼ਮੀਰ ਨਾਲ ਨਿਆਂ ਕਰਨ ਲਈ ਰਾਸ਼ਟਰੀ ਪੱਧਰ 'ਤੇ ਆਮ ਸਹਿਮਤੀ ਬਣਾਉਣ ਦੀ ਜ਼ਰੂਰਤ 'ਤੇ ਜੋਰ ਦਿੱਤਾ।


Related News