ਕਿਸਾਨ 24 ਮਈ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ''ਤੇ ਕਰਨਗੇ ਪ੍ਰਦਰਸ਼ਨ

Wednesday, May 18, 2022 - 06:20 PM (IST)

ਕਿਸਾਨ 24 ਮਈ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ''ਤੇ ਕਰਨਗੇ ਪ੍ਰਦਰਸ਼ਨ

ਸਿਰਸਾ (ਵਾਰਤਾ)- ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਾਲ ਭਰ ਦੇ ਅੰਦੋਲਨ ਤੋਂ ਬਾਅਦ ਕੇਂਦਰ ਸਰਕਾਰ ਨਾਲ ਹੋਏ ਸਮਝੌਤੇ ਦੀ ਪੈਂਡਿੰਗ ਮੰਗਾਂ ਪੂਰੀਆਂ ਕਰਨ ਅਤੇ ਪ੍ਰਦੇਸ਼ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ 24 ਮਈ ਨੂੰ ਕਿਸਾਨ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਰੈੱਡ ਕੁਆਰਟਰਾਂ 'ਤੇ ਸਵੇਰੇ 9 ਤੋਂ 12 ਵਜੇ ਤੱਕ ਵਿਰੋਧ ਪ੍ਰਦਰਸ਼ਨ ਕਰਨਗੇ। ਇਹ ਫ਼ੈਸਲਾ ਬੁੱਧਵਾਰ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੀ ਗੁਰਦੁਆਰਾ ਮੰਜੀ ਸਾਹਿਬ ਜੀਂਦ 'ਚ ਬੈਠਕ 'ਚ ਲਿਆ ਗਿਆ। 

ਇਹ ਵੀ ਪੜ੍ਹੋ : ਗੁਜਰਾਤ 'ਚ ਵਾਪਰਿਆ ਵੱਡਾ ਹਾਦਸਾ, ਫੈਕਟਰੀ ਦੀ ਕੰਧ ਡਿੱਗਣ ਨਾਲ 12 ਮਜ਼ਦੂਰਾਂ ਦੀ ਮੌਤ

ਭਾਰਤੀ ਕਿਸਾਨ ਏਕਤਾ ਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੈਠਕ 'ਚ ਮੁੱਖ ਰੂਪ ਨਾਲ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ 'ਤੇ ਦਾਖ਼ਲ ਮੁਕੱਦਮੇ ਵਾਪਸ ਲੈਣ, ਕਣਕ ਦੀ ਉਪਜ ਘੱਟ ਹੋਣ ਦੇ ਨੁਕਸਾਨ ਨੂੰ ਪੂਰਾ ਕਰਨ, ਬਿਨਾਂ ਸ਼ਰਤ ਟਿਊਬਵੈੱਲ ਕਨੈਕਸ਼ਨ ਦੇਣ, ਖੇਤਾਂ 'ਚ ਲੱਗੇ ਬਿਜਲੀ ਲਾਈਨ ਦੇ ਟਾਵਰਾਂ ਦਾ ਮੁਆਵਜ਼ਾ ਦੇਣ, ਮੌਸਮ ਕਾਰਨ ਬਰਬਾਦ ਫ਼ਸਲ ਅਤੇ ਬੇਹੱਦ ਗਰਮੀ ਕਾਰਨ ਕਈ ਥਾਂਵਾਂ 'ਤੇ ਅੱਗ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਸਮੇਤ ਕਈ ਮੰਗਾਂ 'ਤੇ ਚਰਚਾ ਹੋਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News