ਮੁੱਖ ਮੰਤਰੀ ਖੱਟੜ ਨੂੰ ਕਾਲੇ ਝੰਡੇ ਦਿਖਾਉਣ ਜਾ ਰਹੇ ਕਿਸਾਨਾਂ ਨੂੰ ਪੁਲਸ ਨੇ ਲਿਆ ਹਿਰਾਸਤ ''ਚ

09/06/2019 6:20:05 PM

ਚੰਡੀਗੜ੍ਹ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਾਲੇ ਝੰਡੇ ਦਿਖਾਉਣਜਾ ਰਹੇ ਸੈਂਕੜੇ ਕਿਸਾਨਾਂ ਨੂੰ ਅੱਜ ਭਾਵ ਸ਼ੁੱਕਰਵਾਰ ਨੂੰ ਇੱਥੇ ਪੁਲਸ ਨੇ ਹਿਰਾਸਤ 'ਚ ਲੈ ਲਿਆ। ਇਨ੍ਹਾਂ ਕਿਸਾਨਾਂ ਨੂੰ ਐਲਨਾਬਾਦ ਦੇ ਪੁਲਸ ਥਾਣੇ 'ਚ ਰੱਖਿਆ ਗਿਆ ਹੈ। ਮੁੱਖ ਮੰਤਰੀ ਅੱਜ 'ਜਨ ਅਸ਼ੀਰਵਾਰ ਯਾਤਰਾ' ਤਹਿਤ ਸਿਰਸਾ ਜ਼ਿਲੇ 'ਚ ਪਹੁੰਚ ਰਹੇ ਹਨ। ਇਹ ਕਿਸਾਨ ਐਲਨਾਬਾਦ ਵਿਧਾਨਸਭਾ ਖੇਤਰ ਦੇ ਪਿੰਡ ਮਾਧੋਸਿੰਘਾਨਾ 'ਚ ਅਸ਼ੀਰਵਾਦ ਯਾਤਰਾ ਦੇ ਪਹੁੰਚਣ 'ਤੇ ਘਿਰਾਓ ਕਰ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਟ੍ਰੈਕਟਰਾਂ 'ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਪੁਲਸ ਨੂੰ ਇਸ ਗੱਲ ਦੀ ਭਣਕ ਲੱਗ ਗਈ। ਪੁਲਸ ਨੇ ਤਰੁੰਤ ਮਾਧੋਸਿੰਘਾਨਾ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ। ਇਸ ਦੌਰਾਨ ਕਿਸਾਨਾਂ ਦੀ ਪੁਲਸ ਨਾਲ ਕਾਫੀ ਝੜਪਾਂ ਵੀ ਹੋਈਆਂ।

ਜ਼ਿਕਰਯੋਗ ਹੈ ਕਿ ਕਿਸਾਨ ਨੂੰ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਨਹੀਂ ਹੈ। ਪਿਛਲੇ 35 ਦਿਨਾਂ ਤੋਂ ਕਿਸਾਨ ਐਲਨਾਬਾਦ ਖੇਤਰ ਦੇ ਪਿੰਡ ਬੇਹਰਵਾਲਾ 'ਚ ਸਿੰਚਾਈ ਲਈ ਪਾਣੀ ਨਾ ਮਿਲਣ ਕਾਰਨ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠੇ ਸਨ ਪਰ ਸਰਕਾਰ ਵੱਲੋਂ ਕੋਈ ਜਵਾਬ ਨਾ ਮਿਲਣ ਕਾਰਨ ਗੁੱਸੇ 'ਚ ਆਏ ਕਿਸਾਨਾਂ ਨੇ ਧਰਨੇ ਵਾਲੇ ਸਥਾਨ 'ਤੇ ਪਹੁੰਚ ਕੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਦਾ ਫੈਸਲਾ ਕੀਤਾ।


Iqbalkaur

Content Editor

Related News