ਕਿਸਾਨ ਅੰਦੋਲਨ: ਸਬਜ਼ੀਆਂ ਅਤੇ ਫਲਾਂ ਦੀ ਆਮਦ ਹੋਵੇਗੀ ਪ੍ਰਭਾਵਿਤ, ਵਧ ਸਕਦੀ ਹੈ ਮਹਿੰਗਾਈ

Wednesday, Feb 14, 2024 - 05:27 PM (IST)

ਕਿਸਾਨ ਅੰਦੋਲਨ: ਸਬਜ਼ੀਆਂ ਅਤੇ ਫਲਾਂ ਦੀ ਆਮਦ ਹੋਵੇਗੀ ਪ੍ਰਭਾਵਿਤ, ਵਧ ਸਕਦੀ ਹੈ ਮਹਿੰਗਾਈ

ਸੋਨੀਪਤ- ਕਿਸਾਨ ਅੰਦੋਲਨ ਦਾ ਅਸਰ ਫਲ ਅਤੇ ਸਬਜ਼ੀ ਮੰਡੀਆਂ 'ਤੇ ਵੀ ਵਿਖਾਈ ਦੇਣ ਲੱਗਾ ਹੈ। ਮੇਰਠ 'ਚ  ਜਿੱਥੇ ਦਿੱਲੀ ਦੀਆਂ ਮੰਡੀਆਂ 'ਚੋਂ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਆਉਂਦੀਆਂ ਹਨ, ਉੱਥੇ ਹੀ ਕਿੰਨੂ ਆਦਿ ਫਲ ਵੀ ਪੰਜਾਬ ਤੋਂ ਆਉਂਦੇ ਹਨ। ਮੰਗਲਵਾਰ ਨੂੰ ਬਾਜ਼ਾਰਾਂ 'ਚ ਫਲਾਂ ਅਤੇ ਸਬਜ਼ੀਆਂ ਦੀ ਆਮਦ 'ਤੇ ਕੋਈ ਅਸਰ ਨਹੀਂ ਪਿਆ ਪਰ ਰਸਤਾ ਬੰਦ ਹੋਣ ਕਾਰਨ ਅੱਜ ਜਾਂ ਕੱਲ੍ਹ ਤੋਂ ਫਲਾਂ ਅਤੇ ਸਬਜ਼ੀਆਂ ਦੀ ਆਮਦ ਘੱਟ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਵਪਾਰੀਆਂ ਨੇ ਦਿੱਲੀ, ਆਜ਼ਾਦਪੁਰ, ਗਾਜ਼ੀਪੁਰ ਆਦਿ ਦੀਆਂ ਮੰਡੀਆਂ 'ਚੋਂ ਵੱਧ ਤੋਂ ਵੱਧ ਸਬਜ਼ੀਆਂ ਅਤੇ ਫਲ ਮੰਗਵਾਏ।

ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਇਕੱਠ, ਪੁਲਸ ਨੇ ਸੁੱਟੇ ਹੰਝੂ ਗੈਸ ਦੇ ਗੋਲੇ, ਕਿਸਾਨ ਬੋਲੇ- ਟੱਪ ਕੇ ਜਾਵਾਂਗੇ ਬਾਰਡਰ

ਮੇਰਠ ਨਵੀਨ ਸਬਜ਼ੀ ਮੰਡੀ 'ਚ ਦਿੱਲੀ ਦੇ ਬਾਜ਼ਾਰਾਂ ਤੋਂ ਰੋਜ਼ਾਨਾ ਟਮਾਟਰ, ਪਿਆਜ਼, ਅਦਰਕ, ਲਸਣ, ਹਰੀ ਮਿਰਚ, ਸ਼ਿਮਲਾ ਮਿਰਚ, ਬਰੋਕਲੀ, ਮਸ਼ਰੂਮ ਆਦਿ ਸਬਜ਼ੀਆਂ ਲਿਆਂਦੀਆਂ ਜਾਂਦੀਆਂ ਹਨ। ਸਬਜ਼ੀ ਮੰਡੀ 'ਚ 50 ਫੀਸਦੀ ਤੋਂ ਵੱਧ ਕਾਰੋਬਾਰ ਬਾਹਰੀ ਸਬਜ਼ੀਆਂ ਦਾ ਹੁੰਦਾ ਹੈ। ਇਸ ਸਬੰਧੀ ਸਬਜ਼ੀ ਮੰਡੀ ਦੇ ਐਸ.ਓ. ਸਰਪ੍ਰਸਤ ਓਮਪਾਲ ਸੈਣੀ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਦਿੱਲੀ ਤੋਂ ਸਬਜ਼ੀਆਂ ਦੀ ਆਮਦ 'ਚ ਕੋਈ ਦਿੱਕਤ ਨਹੀਂ ਆਈ।

ਇਹ ਵੀ ਪੜ੍ਹੋ- ਕਿਸਾਨਾਂ ਨੇ ਲਾਇਆ ਜੁਗਾੜ; ਬਾਰਡਰ 'ਤੇ ਲਾ ਦਿੱਤਾ ਪੱਖਾ, ਪੁਲਸ ਵੱਲ ਭੇਜ ਰਹੇ ਹੰਝੂ ਗੈਸ ਦਾ ਧੂੰਆਂ

 

ਜੇਕਰ ਅੰਦੋਲਨ ਲਗਾਤਾਰ ਜਾਰੀ ਰਿਹਾ ਤਾਂ ਇਸ ਦਾ ਅਸਰ ਮੇਰਠ ਸਬਜ਼ੀ ਮੰਡੀ 'ਤੇ ਦੋ-ਤਿੰਨ ਦਿਨਾਂ 'ਚ ਵਿਖਾਈ ਦੇਵੇਗਾ। ਸਬਜ਼ੀਆਂ ਦੀ ਆਮਦ ਘਟੀ ਤਾਂ ਮਹਿੰਗਾਈ ਵੀ ਵਧੇਗੀ। ਜਦੋਂ ਕਿ ਨਵੀਨ ਗੱਲਾ ਮੰਡੀ ਦੇ ਪ੍ਰਧਾਨ ਮਨੋਜ ਗੁਪਤਾ ਦਾ ਕਹਿਣਾ ਹੈ ਕਿ ਸਾਰੇ ਵਪਾਰੀਆਂ ਦੇ ਗੋਦਾਮਾਂ 'ਚ ਚਾਰ-ਪੰਜ ਦਿਨ ਅਨਾਜ ਦਾ ਸਟਾਕ ਪਿਆ ਰਹਿੰਦਾ ਹੈ। ਕਿਸਾਨਾਂ ਦੇ ਅੰਦੋਲਨ ਦਾ ਅਨਾਜ ਦੀ ਆਮਦ 'ਤੇ ਵੀ ਅਸਰ ਪਵੇਗਾ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਕਿਸਾਨਾਂ ਵਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News