ਕਿਸਾਨ ਨੇ ਧੀ ਦੇ ਵਿਆਹ ਲਈ ਰੱਖੇ 2 ਲੱਖ ਰੁਪਏ ਆਕਸੀਜਨ ਕੰਸਨਟ੍ਰੇਟਰ ਲਈ ਦਿੱਤੇ ਦਾਨ

04/27/2021 2:30:40 AM

ਨੀਮਚ (ਮੱਧ ਪ੍ਰਦੇਸ਼) - ਮੱਧ ਪ੍ਰਦੇਸ਼ ਦੇ ਕਿਸਾਨ ਚੰਪਾਲਾਲ ਗੁੱਜਰ ਨੇ ਆਪਣੀ ਧੀ ਦੇ ਵਿਆਹ ਕਰਣ ਲਈ ਸਖ਼ਤ ਮਿਹਨਤ ਨਾਲ ਕਮਾਏ ਹੋਏ ਦੋ ਲੱਖ ਰੂਪਏ ਕੋਵਿਡ-19 ਦੇ ਗੰਭੀਰ ਮਰੀਜ਼ਾਂ ਲਈ ਦੋ ਆਕਸੀਜਨ ਕੰਸਨਟ੍ਰੇਟਰ ਮਸ਼ੀਨ ਖਰੀਦਣ ਲਈ ਨੀਮਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਾਨ ਦੇ ਦਿੱਤੇ ਹਨ। ਚੰਪਾਲਾਲ ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਜੀਰਨ ਤਹਸੀਲ ਦੇ ਛੋਟੇ ਜਿਹੇ ਪਿੰਡ ਗਵਾਲ ਦੇਵੀਆਂ ਦੇ ਰਹਿਣ ਵਾਲੇ ਹਨ। ਇਹ ਪਿੰਡ ਨੀਮਚ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਕਰੀਬ 20 ਕਿਲੋਮੀਟਰ ਦੂਰ ਹੈ।

ਉਨ੍ਹਾਂ ਨੇ ਦੋ ਲੱਖ ਰੂਪਏ ਨੀਮਚ ਜ਼ਿਲ੍ਹਾ ਕੁਲੈਕਟਰ ਮਯੰਕ ਅਗਰਵਾਲ ਨੂੰ ਚੈੱਕ ਦੁਆਰਾ ਸੌਂਪੇ ਹਨ ਅਤੇ ਉਨ੍ਹਾਂ ਨੂੰ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਦੋ ਆਕਸੀਜਨ ਕੰਸਨਟ੍ਰੇਟਰ ਖਰੀਦ ਲਏ ਜਾਣ ਅਤੇ ਇੱਕ ਜ਼ਿਲ੍ਹਾ ਹਸਪਤਾਲ ਨੀਮਚ ਨੂੰ ਅਤੇ ਇੱਕ ਜੀਰਨ ਸਰਕਾਰੀ ਹਸਪਤਾਲ ਨੂੰ ਦਿੱਤਾ ਜਾਵੇ।

ਇਹ ਵੀ ਪੜ੍ਹੋ- ਕੋਰੋਨਾ ਪੀੜਤ ਲਾਸ਼ਾਂ ਦੇ ਅੰਤਿਮ ਸੰਸਕਾਰ ਦਾ ਖ਼ਰਚ ਚੁੱਕੇਗੀ ਸਰਕਾਰ

ਚੰਪਾਲਾਲ ਨੇ ਸੋਮਵਾਰ ਨੂੰ ਦੱਸਿਆ, ‘ਹਰ ਪਿਤਾ ਦੀ ਤਰ੍ਹਾਂ ਮੇਰਾ ਵੀ ਸੁਫ਼ਨਾ ਸੀ ਕਿ ਮੈਂ ਆਪਣੀ ਧੀ ਅਨੀਤਾ ਦਾ ਵਿਆਹ ਧੂਮਧਾਮ ਨਾਲ ਕਰਾਂ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਇਹ ਐਤਵਾਰ ਨੂੰ ਸੰਭਵ ਨਹੀਂ ਹੋ ਸਕਿਆ। ਅਜਿਹੇ ਵਿੱਚ ਵਿਆਹ ਨੂੰ ਯਾਦਗਾਰ ਬਣਾਉਣ ਲਈ ਮੈਂ ਇਹ ਫ਼ੈਸਲਾ ਲਿਆ, ਤਾਂ ਕਿ ਧੀ ਦੇ ਵਿਆਹ ਨੂੰ ਯਾਦਗਾਰ ਬਣਾਇਆ ਜਾ ਸਕੇ।’

ਅਨੀਤਾ ਨੇ ਕਿਹਾ, ‘ਪਾਪਾ ਨੇ ਜੋ ਫੈਸਲਾ ਲਿਆ, ਉਸ ਤੋਂ ਮੈਂ ਖੁਸ਼ ਹਾਂ। ਮੇਰੇ ਵਿਆਹ ਦੇ ਖ਼ਰਚ ਦੇ ਪੈਸਿਆਂ ਨਾਲ ਮਰੀਜ਼ਾਂ ਦੀ ਜ਼ਿੰਦਗੀ ਬਚੇਗੀ।’ ਕਿਸਾਨ ਚੰਪਾਲਾਲ ਨੇ ਮਨੁੱਖਤਾ ਦੀ ਜੋ ਮਿਸਾਲ ਪੇਸ਼ ਕੀਤੀ ਹੈ, ਉਸ ਦੀ ਤਾਰੀਫ਼ ਚਾਰਾਂ ਪਾਸੇ ਹੋ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News