ਗਾਜ਼ੀਪੁਰ ਸਰਹੱਦ ’ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖੀ ਇਹ ਗੱਲ

1/2/2021 12:37:07 PM

ਗਾਜ਼ੀਆਬਾਦ— ਦਿੱਲੀ ਦੀਆਂ ਬਰੂਹਾਂ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੜਾਕੇ ਦੀ ਠੰਡ ’ਚ ਵੀ ਡਟੇ ਹੋਏ ਹਨ। ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨ ਅੰਦੋਲਨ ਦਾ 38ਵਾਂ ਦਿਨ ਹੈ। ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਦਰਮਿਆਨ ਅੱਜ ਇਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਗਾਜ਼ੀਪੁਰ ਸਰਹੱਦ ’ਤੇ ਇਕ ਕਿਸਾਨ ਨੇ ਧਰਨੇ ਵਾਲੀ ਥਾਂ ’ਤੇ ਬਣੇ ਪਖਾਨੇ ’ਚ  ਰੱਸੀ ਨਾਲ ਫਾਹਾ ਲਾ ਕੇ  ਖ਼ੁਦਕੁਸ਼ੀ ਕਰ ਲਈ। ਮਿ੍ਰਤਕ ਕਿਸਾਨ ਦਾ ਨਾਂ ਸਰਦਾਰ ਕਸ਼ਮੀਰ ਸਿੰਘ ਦੱਸਿਆ ਗਿਆ ਹੈ, ਜੋ ਕਿ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਵਾਸੀ ਸੀ। ਪੁਲਸ ਮੁਤਾਬਕ ਕਸ਼ਮੀਰ ਸਿੰਘ ਸਵੇਰੇ ਗਾਜ਼ੀਪੁਰ ਬਾਰਡਰ ਦੇ ਨੇੜੇ ਹੀ ਨਗਰ ਨਿਗਮ ਦੇ ਜਨਤਕ ਪਖਾਨੇ ’ਚ ਗਿਆ, ਜਿੱਥੇ ਉਸ ਨੇ ਰੱਸੀ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। 

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਕਿਸਾਨ ਮੋਰਚੇ 'ਚ ਡਟੇ ਪਿੰਡ ਮਾਹਮੂ ਜੋਈਆਂ ਦੇ ਕਿਸਾਨ ਦੀ ਹੋਈ ਮੌਤ

ਮਿ੍ਰਤਕ ਕਿਸਾਨ ਕਸ਼ਮੀਰ ਸਿੰਘ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇਕ ਸੁਸਾਈਡ ਨੋਟ ਛੱਡਿਆ ਹੈ, ਜਿਸ ’ਚ ਉਸ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਅਪੀਲ ਵੀ ਲਿਖੀ ਹੈ। ਪੁਲਸ ਨੂੰ ਮਿਲੇ ਸੁਸਾਈਡ ਨੋਟ ’ਚ ਕਿਸਾਨ ਨੇ ਲਿਖਿਆ ਕਿ ਮੇਰਾ ਅੰਤਿਮ ਸੰਸਕਾਰ ਮੇਰੇ ਪੋਤੇ, ਪੁੱਤਰ ਦੇ ਹੱਥੋਂ ਦਿੱਲੀ-ਯੂ. ਪੀ. ਸਰੱਹਦ ’ਤੇ ਕੀਤਾ ਜਾਵੇ, ਕਿਉਂਕਿ ਉਨ੍ਹਾਂ ਦਾ ਪਰਿਵਾਰ ਪੁੱਤਰ ਅਤੇ ਪੋਤਾ ਇੱਥੇ ਹੀ ਅੰਦੋਲਨ ’ਚ ਲਗਾਤਾਰ ਸੇਵਾ ਕਰ ਰਹੇ ਹਨ। ਮਿ੍ਰਤਕ ਕਿਸਾਨ ਨੇ ਸੁਸਾਈਡ ਨੋਟ ’ਚ ਇਹ ਵੀ ਲਿਖਿਆ ਕਿ ਅੰਦੋਲਨ ਦੇ ਮੱਦੇਨਜ਼ਰ ਸਰਕਾਰ ਫੇਲ੍ਹ ਹੈ। ਸਰਕਾਰ ਕਿਸਾਨਾਂ ਦੀ ਗੱਲ ਸੁਣ ਹੀ ਨਹੀਂ ਰਹੀ, ਇਸ ਲਈ ਮੈਂ ਆਪਣੀ ਜਾਨ ਦੇ ਰਿਹਾ ਹਾਂ, ਤਾਂ ਕਿ ਕੋਈ ਹੱਲ ਨਿਕਲ ਸਕੇ। 

ਇਹ ਵੀ ਪੜ੍ਹੋ: ਨਵੇਂ ਸਾਲ ਦੇ ਪਹਿਲੇ ਹੀ ਦਿਨ ਗਾਜ਼ੀਪੁਰ ਬਾਰਡਰ 'ਤੇ ਠੰਡ ਨਾਲ ਇੱਕ ਕਿਸਾਨ ਦੀ ਮੌਤ

ਇਹ ਵੀ ਪੜ੍ਹੋ: ਵਿਵਾਦਿਤ ਬਿਆਨ ਤੋਂ ਬਾਅਦ ਰਵਨੀਤ ਬਿੱਟੂ ਖ਼ਿਲਾਫ਼ ਦਿੱਲੀ 'ਚ FIR ਦਰਜ

 


Tanu

Content Editor Tanu