ਸੋਨੀਪਤ ਤੋਂ ਬਾਅਦ ਹੁਣ ਫਰੀਦਾਬਾਦ ਤੇ ਗੁਰੂਗ੍ਰਾਮ ਬਾਰਡਰ ਹੋਵੇਗਾ ਸੀਲ : ਵਿਜ
Tuesday, Apr 28, 2020 - 11:16 PM (IST)

ਚੰਡੀਗੜ੍ਹ— ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਦਿੱਲੀ ਤੋਂ ਹਰਿਆਣਾ 'ਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸੋਨੀਪਤ ਤੋਂ ਬਾਅਦ ਹੁਣ ਫਰੀਦਾਬਾਦ ਤੇ ਗੁਰੂਗ੍ਰਾਮ ਬਾਰਡਰ ਨੂੰ ਵੀ ਸੀਲ ਕੀਤਾ ਜਾ ਸਕਦਾ ਹੈ। ਵਿਜ ਨੇ ਕਿਹਾ ਕਿ ਇਸ ਸਬੰਧੀ ਅਫਸਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਸਕ੍ਰੀਨਿੰਗ ਤੋਂ ਬਾਅਦ ਹੀ ਹਰਿਆਣਾ 'ਚ ਐਂਟਰੀ
ਗ੍ਰਹਿ ਮੰਤਰੀ ਨੇ ਦੱਸਿਆ ਕਿ ਸੋਨੀਪਤ ਸਮੇਤ ਦਿੱਲੀ ਨਾਲ ਲਗਦੇ ਸਾਰੇ ਸਰਹੱਦੀ ਇਲਾਕਿਆਂ 'ਚ ਪਾਸ ਰਾਹੀਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਬਿਨ੍ਹਾਂ ਸਕ੍ਰੀਨਿੰਗ ਦੇ ਕਿਸੇ ਵੀ ਪਾਸ ਹੋਲਡਰ ਨੂੰ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਸਾਰੇ ਪਾਸ ਹੋਲਡਰਾਂ ਦੇ ਨਾਮ ਤੇ ਮੋਬਾਇਲ ਨੰਬਰ ਵੀ ਰਜਿਸਟਰ 'ਚ ਲਿਖੇ ਜਾ ਰਹੇ ਹਨ। ਵਿਜ ਨੇ ਕਿਹਾ ਕਿ ਅਗਲੇ ਇਕ ਹਫਤੇ ਤਕ ਹਰਿਆਣਾ ਬਾਰਡਰ 'ਤੇ ਸਖਤ ਸੁਰੱਖਿਆ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜੇਕਰ ਉਸ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਸਾਹਮਣੇ ਆਉਂਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।