ਮਸ਼ਹੂਰ Youtuber ਦੇ ਘਰੋਂ ਕਰੋੜਾਂ ਦੀਆਂ ਕਾਰਾਂ ਜ਼ਬਤ, ਦੁਬਈ ''ਚ ਵਿਆਹ ਦੇ ਬਾਅਦ ਤੋਂ ED ਦੀ ਸੀ ਨਜ਼ਰ
Friday, Dec 19, 2025 - 01:59 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਓਨਾਵ ਜ਼ਿਲ੍ਹੇ ਦਾ ਰਹਿਣ ਵਾਲਾ ਮਸ਼ਹੂਰ ਯੂਟਿਊਬਰ ਅਨੁਰਾਗ ਦਿਵੇਦੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੇ ਘੇਰੇ 'ਚ ਆ ਗਿਆ ਹੈ। ਜਾਂਚ ਏਜੰਸੀ ਨੇ ਉਸ ਦੀ ਲੈਂਬੋਰਗਿਨੀ, BMW, ਮਰਸਿਡੀਜ਼ ਅਤੇ ਥਾਰ ਸਮੇਤ ਕਈ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। 25 ਸਾਲਾ ਅਨੁਰਾਗ ਦਿਵੇਦੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਾਰੇ ਬੈਂਕ ਖਾਤੇ ਵੀ ਸੀਜ਼ ਕਰ ਦਿੱਤੇ ਗਏ ਹਨ। ਇਨ੍ਹਾਂ ਖਾਤਿਆਂ ਰਾਹੀਂ ਹੋਈ ਲੈਣ-ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਈਡੀ ਵੱਲੋਂ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA) ਤਹਿਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਣੇ 5 ਸੂਬਿਆਂ 'ਚ ਸੰਘਣੀ ਧੁੰਦ ਕਾਰਨ Red Alert ਜਾਰੀ, ਸਕੂਲਾਂ ਨੂੰ ਬੰਦ ਕਰਨ ਦੇ ਹੁਕਮ
18 ਦਸੰਬਰ ਨੂੰ ਈਡੀ ਨੇ ਓਨਾਵ ਅਤੇ ਲਖਨਊ 'ਚ ਅਨੁਰਾਗ ਦਿਵੇਦੀ ਨਾਲ ਜੁੜੇ 9 ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਲਗਭਗ 12 ਘੰਟੇ ਤੱਕ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਸ਼ੁਰੂਆਤੀ ਜਾਂਚ 'ਚ ਕ੍ਰਿਕਟ ਸੱਟੇਬਾਜ਼ੀ, ਹਵਾਲਾ ਨੈੱਟਵਰਕ ਅਤੇ ‘ਟਿਪਿੰਗ’ ਰਾਹੀਂ ਵੱਡੀ ਕਮਾਈ ਦੇ ਸੰਕੇਤ ਮਿਲੇ ਹਨ। ਦਾਅਵਾ ਹੈ ਕਿ ਇਸ ਕਥਿਤ ਕਾਲੀ ਕਮਾਈ ਦਾ ਇਸਤੇਮਾਲ ਦੁਬਈ ਸਮੇਤ ਵਿਦੇਸ਼ਾਂ 'ਚ ਨਿਵੇਸ਼ ਲਈ ਕੀਤਾ ਗਿਆ। ਅਨੁਰਾਗ ਦਿਵੇਦੀ ਪਿਛਲੇ ਸੱਤ ਸਾਲਾਂ ਤੋਂ ਆਨਲਾਈਨ ਗੇਮਿੰਗ ਨਾਲ ਜੁੜਿਆ ਹੋਇਆ ਹੈ। ਅਨੁਰਾਗ ਓਨਾਵ ਜ਼ਿਲ੍ਹੇ ਦੇ ਨਵਾਬਗੰਜ ਖੇਤਰ ਦੀ ਇਕ ਛੋਟੀ ਗ੍ਰਾਮ ਪੰਚਾਇਤ ਭੀਤਰੈਪਾਰ ਦੇ ਮਜ਼ਰਾ ਖਜੂਰ ਪਿੰਡ ਦਾ ਨਿਵਾਸੀ ਹੈ। ਉਹ ਕ੍ਰਿਕਟ ਅਤੇ ਖਿਡਾਰੀਆਂ ‘ਤੇ ਆਧਾਰਿਤ ਵੀਡੀਓ ਬਣਾਉਂਦਾ ਹੈ। ਉਸਦੇ ਯੂਟਿਊਬ ਚੈਨਲ ‘ਤੇ ਕਰੀਬ 70 ਲੱਖ ਸਬਸਕ੍ਰਾਈਬਰ ਹਨ, ਜਦਕਿ ਇੰਸਟਾਗ੍ਰਾਮ ‘ਤੇ ਉਸ ਦੇ 24 ਲੱਖ ਤੋਂ ਵੱਧ ਫਾਲੋਅਰ ਹਨ।
ਅਨੁਰਾਗ 22 ਨਵੰਬਰ ਨੂੰ ਦੁਬਈ 'ਚ ਇਕ ਕਰੂਜ਼ ‘ਤੇ ਲਖਨਊ ਦੀ ਰਹਿਣ ਵਾਲੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਤੋਂ ਬਾਅਦ ਵੀ ਕਾਫ਼ੀ ਚਰਚਾ 'ਚ ਆਇਆ ਸੀ। ਵਿਆਹ ਦੇ ਸ਼ਾਨਦਾਰ ਸਮਾਰੋਹ ਅਤੇ ਵੱਡੀ ਗਿਣਤੀ 'ਚ ਮਹਿਮਾਨਾਂ ਦੀ ਹਾਜ਼ਰੀ ਤੋਂ ਬਾਅਦ ਉਸ ਦੀ ਦੌਲਤ ਅਤੇ ਸ਼ਾਨਦਾਰ ਜੀਵਨਸ਼ੈਲੀ ਨੂੰ ਲੈ ਕੇ ਸਵਾਲ ਉਠਣ ਲੱਗ ਪਏ ਸਨ। ਕੁਝ ਹੀ ਦਿਨਾਂ ਬਾਅਦ ਈਡੀ ਦੀ ਇਹ ਕਾਰਵਾਈ ਸਾਹਮਣੇ ਆਈ। ਛਾਪੇਮਾਰੀ ਦੌਰਾਨ ਅਨੁਰਾਗ ਦਿਵੇਦੀ ਘਰ ਮੌਜੂਦ ਨਹੀਂ ਸੀ। ਕਦੇ ਸਾਈਕਲ ਚਲਾਉਣ ਵਾਲੇ ਅਨੁਰਾਗ ਨੇ ਦੁਬਈ 'ਚ ਕਈ ਅਚੱਲ ਜਾਇਦਾਦਾਂ ਖਰੀਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਸਮੇਂ ਦੁਬਈ 'ਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone 16 ਦੀਆਂ ਕੀਮਤਾਂ ! ਇੰਝ ਲਓ ਆਫਰ ਦਾ ਲਾਭ
