ਕਿਤੇ ਤੁਸੀਂ ਵੀ ਤਾਂ ਨਹੀਂ ਵਰਤ ਰਹੇ ਇਹ 'Refined Oil', ਪੂਰੀ ਖ਼ਬਰ ਪੜ੍ਹਕੇ ਹੋਵੋਗੇ ਹੈਰਾਨ

Thursday, Oct 24, 2024 - 03:39 PM (IST)

ਕਿਤੇ ਤੁਸੀਂ ਵੀ ਤਾਂ ਨਹੀਂ ਵਰਤ ਰਹੇ ਇਹ 'Refined Oil', ਪੂਰੀ ਖ਼ਬਰ ਪੜ੍ਹਕੇ ਹੋਵੋਗੇ ਹੈਰਾਨ

ਵੈੱਬ ਡੈਸਕ- ਦੀਵਾਲੀ ਦਾ ਤਿਉਹਾਰ ਨੇੜੇ ਹੈ ਅਤੇ ਇਸ ਸਮੇਂ ਮਠਿਆਈਆਂ ਅਤੇ ਪਕਵਾਨਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੌਰਾਨ ਫੂਡ ਸੇਫਟੀ ਵਿਭਾਗ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਵੱਡੇ ਪੱਧਰ 'ਤੇ ਨਕਲੀ ਰਿਫਾਇੰਡ ਅਤੇ ਘਿਓ ਨੂੰ ਜ਼ਬਤ ਕੀਤਾ ਹੈ। ਗਵਾਲੀਅਰ 'ਚ 300 ਲੀਟਰ ਨਕਲੀ ਰਿਫਾਇੰਡ ਫੜਿਆ ਗਿਆ, ਜਿਸ ਤੋਂ ਮਠਿਆਈਆਂ ਬਣਾਉਣ ਦਾ ਕੰਮ ਚੱਲ ਰਿਹਾ ਸੀ। ਅਜਿਹੇ ਮਿਲਾਵਟੀ ਤੇਲ ਅਤੇ ਘਿਓ ਦੀ ਵਰਤੋਂ ਸਿਹਤ ਲਈ ਬੇਹੱਦ ਖਤਰਨਾਕ ਹੋ ਸਕਦੀ ਹੈ। ਇਹ ਪਾਚਨ ਪ੍ਰਣਾਲੀ ਤੋਂ ਲੈ ਕੇ ਕੈਂਸਰ ਤੱਕ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਨਕਲੀ ਅਤੇ ਮਿਲਾਵਟੀ ਤੇਲ ਵਿੱਚ ਟ੍ਰਾਂਸ ਫੈਟ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਦਿਲ ਦੀਆਂ ਬਿਮਾਰੀਆਂ, ਮੋਟਾਪਾ ਅਤੇ ਟਾਈਪ 2 ਸ਼ੂਗਰ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ ਮੌਜੂਦ ਹਾਨੀਕਾਰਕ ਕੈਮੀਕਲ ਅਤੇ ਧਾਤੂ ਲੀਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਲੰਬੇ ਸਮੇਂ ਤੱਕ ਇਸ ਕਿਸਮ ਦੇ ਤੇਲ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਹੈ ਅਤੇ ਭਿਆਨਕ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ।

ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਨਕਲੀ ਤੇਲ ਵਿੱਚ ਹੋਣ ਵਾਲੀ ਮਿਲਾਵਟ
ਰਿਫਾਇੰਡ ਅਤੇ ਤੇਲਾਂ 'ਚ ਅਕਸਰ ਸਸਤਾ ਪਾਮ ਆਇਲ  ਮਿਲਾਇਆ ਜਾਂਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਤੋਂ ਇਲਾਵਾ, ਘਟੀਆ ਕੁਆਲਿਟੀ ਦੇ ਤੇਲ ਜਿਵੇਂ ਕਿ ਕਪਾਹ ਦੇ ਬੀਜ ਦਾ ਤੇਲ, ਸੋਇਆਬੀਨ ਤੇਲ ਜਾਂ ਨਾਰੀਅਲ ਤੇਲ ਵਿੱਚ ਮਿਲਾਵਟ ਵੀ ਆਮ ਹੈ। ਨਕਲੀ ਤੇਲ ਨੂੰ ਅਸਲੀ ਬਣਾਉਣ ਲਈ ਨਕਲੀ ਰੰਗਾਂ ਅਤੇ ਫਲੇਵਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਇਸ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ-  Diwali 2024: ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
FSSAI ਨੇ ਸ਼ੁੱਧ ਤੇਲ ਦੀ ਪਛਾਣ ਕਰਨ ਦੇ ਤਰੀਕੇ ਦੱਸੇ
* TPC ਟੈਸਟ: ਇਕ ਚਮਚ ਵਿਚ ਤੇਲ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਪੀਲਾ ਮੱਖਣ ਪਾਓ। ਜੇਕਰ ਤੇਲ ਦਾ ਰੰਗ ਲਾਲ ਹੋ ਜਾਵੇ ਤਾਂ ਇਹ ਮਿਲਾਵਟੀ ਹੈ।
* ਬਣਾਵਟ ਜਾਂਚੋ: ਤੇਲ ਦੀ ਬਣਤਰ ਵਿੱਚ ਧੁੰਧਲਾਪਣ ਜਾਂ ਰੰਗ ਵਿੱਚ ਅਸਧਾਰਨਤਾ ਮਿਲਾਵਟ ਦਾ ਸੰਕੇਤ ਦੇ ਸਕਦੀ ਹੈ।

PunjabKesari
* ਰੈਫਰੀਜਰੇਟਰ ਟੈਸਟ: ਤੇਲ ਨੂੰ ਫਰਿੱਜ ਵਿਚ ਰੱਖੋ। ਜੇਕਰ ਇਹ 2 ਘੰਟੇ ਬਾਅਦ ਜਮ ਜਾਵੇ ਤਾਂ ਇਹ ਸ਼ੁੱਧ ਹੈ।
* ਕਾਗਜ ਟੈਸਟ : ਚਿੱਟੇ ਕਾਗਜ਼ 'ਤੇ ਤੇਲ ਦੀਆਂ ਕੁਝ ਬੂੰਦਾਂ ਪਾਓ ਅਤੇ ਇਸਨੂੰ ਸੁੱਕਣ ਦਿਓ। ਜੇਕਰ ਤੇਲ ਸ਼ੁੱਧ ਹੈ, ਤਾਂ ਇਹ ਇੱਕ ਪਾਰਦਰਸ਼ੀ ਨਿਸ਼ਾਨ ਛੱਡ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News