16 ਵਾਰ ਇੰਟਰਵਿਊ 'ਚੋਂ ਫੇਲ ਰਿਹਾ ਸ਼ਖਸ ਬਣ ਗਿਆ ਅਸਿਸਟੈਂਟ ਕਮਾਂਡੈਂਟ
Monday, Nov 11, 2024 - 05:10 PM (IST)
ਗਾਜ਼ੀਪੁਰ- ਕਿਹਾ ਜਾਂਦਾ ਵਾਰ-ਵਾਰ ਅਸਫ਼ਲ ਹੋਣ 'ਤੇ ਵੀ ਜੋ ਹਾਰ ਨਹੀਂ ਮੰਨਦਾ, ਉਹ ਹੀ ਅਸਲ ਖਿਡਾਰੀ ਹੁੰਦਾ ਹੈ। ਅਸਫਲਤਾ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਸਖ਼ਤ ਮਿਹਨਤ ਅਤੇ ਤੁਹਾਡੀ ਹਰ ਕੋਸ਼ਿਸ਼ ਪਹਾੜ ਜਿਹੀ ਮੁਸ਼ਕਲ ਅੱਗੇ ਗੋਡੇ ਟੇਕ ਲੈਂਦੀ ਹੈ। ਕੁਝ ਅਜਿਹੇ ਹੀ ਜਜ਼ਬੇ ਵਾਲੀ ਕਹਾਣੀ ਹੈ, ਅਭਿਨੰਦਨ ਯਾਦਵ ਦੀ, ਜਿਨ੍ਹਾਂ ਨੇ 16 ਵਾਰ ਸਰਵਿਸ ਸਿਲੈਕਸ਼ਨ ਬੋਰਡ (SSB) ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਪਰ ਵਾਰ-ਵਾਰ ਮੈਡੀਕਲ ਸਮੱਸਿਆਵਾਂ ਅਤੇ ਖਰਾਬ ਕਮਿਊਨਿਕੇਸ਼ਨ ਸਕਿਲ ਕਾਰਨ ਇੰਟਰਵਿਊ 'ਚ ਅਸਫ਼ਲ ਰਹੇ ਪਰ ਅਭਿਨੰਦਨ ਨੇ ਹਾਰ ਨਹੀਂ ਮੰਨੀ। ਇਹ ਹੀ ਕਾਰਨ ਹੈ ਕਿ UPSC ਅਸਿਸਟੈਂਟ ਕਮਾਂਡੈਂਟ ਦੀ ਪ੍ਰੀਖਿਆ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ 450 ਰੁਪਏ 'ਚ LPG ਗੈਸ ਸਿਲੰਡਰ
ਅਭਿਨੰਦਨ ਯਾਦਵ ਦੀ ਸ਼ੁਰੂਆਤੀ ਪੜ੍ਹਾਈ ਗਾਜ਼ੀਪੁਰ ਦੇ ਪਿੰਡ ਦੇ ਸਕੂਲ ਵਿਚ ਹੋਈ। 10ਵੀਂ ਤੱਕ ਦੀ ਪੜ੍ਹਾਈ ਮਗਰੋਂ 12ਵੀਂ ਲਈ ਉਹ ਕੋਟਾ ਗਏ। 2018 ਵਿਚ ਉਨ੍ਹਾਂ ਨੇ IIT ਗੁਹਾਟੀ 'ਚ ਦਾਖ਼ਲਾ ਲਿਆ ਅਤੇ 2022 ਵਿਚ ਗਰੈਜੂਏਸ਼ਨ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਵੀ ਜਾਰੀ ਰੱਖੀ। ਉਨ੍ਹਾਂ 16 ਵਾਰ SSB ਦੀ ਪ੍ਰੀਖਿਆ ਪਾਸ ਕੀਤੀ। ਪਿੰਡ ਦੀ ਸਿੱਖਿਆ ਕਾਰਨ ਉਨ੍ਹਾਂ ਦੀ ਅੰਗਰੇਜ਼ੀ ਕਮਜ਼ੋਰ ਸੀ, ਜਿਸ ਕਾਰਨ ਇੰਟਰਵਿਊ 'ਚ ਵਾਰ-ਵਾਰ ਅਸਫ਼ਲਤਾ ਮਿਲਦੀ ਰਹੀ ਪਰ ਪ੍ਰਾਈਵੇਟ ਨੌਕਰੀ ਵਿਚ ਉਨ੍ਹਾਂ ਨੇ ਆਪਣੀ ਕਮਿਊਨਿਕੇਸ਼ਨ ਸਕਿਲ ਨੂੰ ਬਿਹਤਰ ਕੀਤਾ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ, ਪਹਿਲਾਂ ਪਿਲਾਈ ਸ਼ਰਾਬ ਫਿਰ ਜ਼ਿੰਦਾ ਸਾੜਿਆ ਪਤੀ
ਅਭਿਨੰਦਨ ਦੱਸਦੇ ਹਨ ਕਿ UPSC 2024 ਤਹਿਤ ਅਸਿਸਟੈਂਟ ਕਮਾਂਡੈਂਟ ਦੀ ਪ੍ਰੀਖਿਆ ਵਿਚ ਸਫ਼ਲਤਾ ਹਾਸਲ ਕੀਤੀ। ਲਗਾਤਾਰ 16 ਵਾਰ ਅਸਫ਼ਲ ਰਹਿਣ ਦੇ ਬਾਵਜੂਦ ਆਪਣੇ ਟੀਚੇ ਵੱਲ ਲਗਾਤਾਰ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਅਤੇ ਲਗਨ ਨਾਲ ਕੋਈ ਵੀ ਮੰਜ਼ਿਲ ਪਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ- ਕਿਸਾਨ ਨੇ ਕਮਰੇ 'ਚ ਬਿਨਾਂ ਮਿੱਟੀ ਦੇ ਉਗਾਇਆ 'ਲਾਲ ਸੋਨਾ', ਅਪਣਾਈ ਇਹ ਤਕਨੀਕ