ਇਨ੍ਹਾਂ ਯੂਜ਼ਰਜ਼ ਨੂੰ ਮਿਲਣ ਲੱਗੀ Android 16 ਦੀ ਅਪਡੇਟ, ਜਾਣੋ ਇਸ ਦੇ ਟਾਪ ਫੀਚਰਜ਼

Wednesday, Nov 20, 2024 - 05:30 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਐਂਡਰਾਇਡ ਯੂਜ਼ਰਜ਼ ਹੋ ਤਾਂ ਤੁਹਾਡੇ ਲਈ ਬਹੁਤ ਵੱਡੀ ਖ਼ਬਰ ਹੈ। ਗੂਗਲ ਨੇ ਐਂਡਰਾਇਡ 16 ਦਾ ਔਲਾਨ ਕਰ ਦਿੱਤਾ ਹੈ, ਹਾਲਾਂਕਿ ਫਿਲਹਾਲ ਸਿਰਫ ਐਂਡਰਾਇਡ 16 ਦਾ ਡਿਵੈਲਪਰ ਪ੍ਰੀਵਿਊ ਹੀ ਰਿਲੀਜ਼ ਕੀਤਾ ਗਿਆ ਹੈ। ਐਂਡਰਾਇਡ 16 ਦਾ ਇਹ ਡਿਵੈਲਪਰ ਪ੍ਰੀਵਿਊ ਆਮ ਯੂਜ਼ਰਜ਼ ਲਈ ਨਹੀਂ ਹੈ। ਇਸ ਨੂੰ ਸਿਰਫ ਡਿਵੈਲਪਰਾਂ ਲਈ ਹੀ ਜਾਰੀ ਕੀਤਾ ਗਿਆ ਹੈ। ਐਂਡਰਾਇਡ 16 ਨੂੰ ਸਾਲ 2025 'ਚ ਪੂਰੀ ਤਰ੍ਹਾਂ ਰਿਲੀਜ਼ ਕੀਤਾ ਜਾਵੇਗਾ। ਡਿਵੈਲਪਰ ਪ੍ਰੀਵਿਊ ਇਕ ਟੈਸਟ ਵਰਜ਼ਨ ਹੁੰਦਾ ਹੈ ਜਿਸ ਨੂੰ ਡਿਵੈਲਪਰ ਟੈਸਟ ਕਰਦੇ ਹਨ ਅਤੇ ਉਸ ਵਿਚ ਬਗ ਨੂੰ ਚੈੱਕ ਕਰਦੇ ਹਨ। ਡਿਵੈਲਪਰ ਪ੍ਰੀਵਿਊ ਪੂਰਾ ਹੋਣ ਤੋਂ ਬਾਅਦ ਆਮ ਯੂਜ਼ਰਜ਼ ਲਈ ਸਟੇਬਲ ਅਪਡੇਟ ਰਿਲੀਜ਼ ਕੀਤੀ ਜਾਂਦੀ ਹੈ। 

2025 'ਚ ਆਉਣ ਵਾਲੇ ਦੋ ਵੱਡੇ ਐਂਡਰਾਇਡ ਅਪਡੇਟ

Q2 2025: ਮੁੱਖ ਰਿਲੀਜ਼ ਜਿਸ ਵਿਚ ਪ੍ਰਮੁੱਖ ਅਪਡੇਟ, ਨਵੇਂ ਫੀਚਰਜ਼ ਅਤੇ ਸੰਭਾਵਿਤ ਬਦਲਾਅ ਹੋਣਗੇ, ਜੋ ਐਪਸ ਨੂੰ ਪ੍ਰਭਾਵਿਤ ਕਰ ਸਕਦੇ ਹਨ। 

Q4 2025: ਇਕ ਛੋਟੀ ਅਪਡੇਟ, ਜੋ ਕੁਝ ਫੀਚਰਜ਼ ਅਤੇ ਬਗ ਫੀਕਸ ਜੋੜਦੇ ਹੋਏ ਐਪਸ ਦੇ ਕੰਮਕਾਜ 'ਚ ਬਦਲਾਅ ਨਹੀਂ ਕਰੇਗੀ। 

ਐਂਡਰਾਇਡ 16 ਦੇ ਨਵੇਂ ਫੀਚਰਜ਼

- ਇਨਬਿਲਟ ਫੋਟੋ ਪਿਕਰ- ਐਪਸ 'ਚ ਹੁਣ ਬਿਲਟ ਇਨ ਫੋਟੋ ਪਿਕਰ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਨਾਲ ਯੂਜ਼ਰਜ਼ ਆਪਣੀ ਗੈਲਰੀ ਤਕ ਪੂਰਾ ਐਕਸੈਸ ਦਿੱਤੇ ਬਿਨਾਂ ਹੀ ਫੋਟੋ ਅਤੇ ਵੀਡੀਓ ਚੁਣ ਸਕਦੇ ਹਨ। ਇਹ ਫੀਚਰ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਬਿਹਤਰ ਬਣਾਉਂਦਾ ਹੈ। 

- ਹੈਲਥ ਰਿਕਾਰਡਸ ਐਕਸੈਸ- ਇਕ ਨਵਾਂ ਫੀਚਰ ਜੋ ਯੂਜ਼ਰਜ਼ ਦੀ ਸਹਿਮਤੀ ਨਾਲ ਮੈਡੀਕਲ ਰਿਕਾਰਡਸ ਨੂੰ ਐਕਸੈਸ ਕਰਨ ਦੀ ਮਨਜ਼ੂਰੀ ਦੇਵੇਗਾ। ਇਹ ਫੀਚਰ ਅਜੇ ਟੈਸਟਿੰਗ 'ਚ ਹੈ ਅਤੇ ਮੁੱਖ ਰੂਪ ਨਾਲ ਹੈਲਥਕੇਅਰ ਐਪ ਡਿਵੈਲਪਰਾਂ ਲਈ ਡਿਜ਼ਾਈਨ ਕੀਤਾ ਗਿਆ ਹੈ। 

- ਪ੍ਰਾਈਵੇਸੀ ਸੈਂਡਬਾਕਸ- ਗੂਗਲ ਪ੍ਰਾਈਵੇਸੀ ਸੈਂਡਬਾਕਸ 'ਚ ਸੁਧਾਰ ਜਾਰੀ ਰੱਖਦੇ ਹੋਏ ਜੋ ਐਪਸ ਨੂੰ ਯੂਜ਼ਰਜ਼ ਡਾਟਾ ਨੂੰ ਇਕੱਠਾ ਅਤੇ ਸਾਂਝਾ ਕਰਨ 'ਤੇ ਸੀਮਿਤ ਕਰਦਾ ਹੈ। ਇਹ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। 

- ਆਸਾਨ ਐਪ ਟੈਸਟਿੰਗ- ਡਿਵੈਲਪਰਾਂ ਲਈ ਨਵੇਂ ਟੈਸਟਿੰਗ ਟੂਲਸ ਪੇਸ਼ ਕੀਤੇ ਗਏ ਹਨ, ਜਿਸ ਨਾਲ ਉਹ ਬਿਨਾਂ ਐਪ ਨੂੰ ਪ੍ਰਭਾਵਿਤ ਕੀਤੇ ਨਵੇਂ ਐਂਡਰਾਇਡ ਫੀਚਰਜ਼ ਨੂੰ ਟੈਸਟ ਕਰ ਸਕਦੇ ਹਨ। ਇਹ ਟੂਲ ਮੁੱਖ ਅਤੇ ਛੋਟੀ ਅਪਡੇਟ ਲਈ ਵੱਖ-ਵੱਖ ਟੈਸਟਿੰਗ 'ਚ ਮਦਦ ਕਰੇਗਾ। 


Rakesh

Content Editor

Related News