ਹੁੰਡਈ ਮੋਟਰ ਇੰਡੀਆ ਦਾ ਸ਼ੁੱਧ ਲਾਭ 16 ਫ਼ੀਸਦੀ ਘਟ ਕੇ 1,375 ਕਰੋੜ ਰੁਪਏ ’ਤੇ ਪੁੱਜਾ

Tuesday, Nov 12, 2024 - 06:00 PM (IST)

ਹੁੰਡਈ ਮੋਟਰ ਇੰਡੀਆ ਦਾ ਸ਼ੁੱਧ ਲਾਭ 16 ਫ਼ੀਸਦੀ ਘਟ ਕੇ 1,375 ਕਰੋੜ ਰੁਪਏ ’ਤੇ ਪੁੱਜਾ

ਨਵੀਂ ਦਿੱਲੀ (ਭਾਸ਼ਾ) - ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦਾ ਏਕੀਕ੍ਰਿਤ ਸ਼ੁੱਧ ਲਾਭ ਦੂਜੀ ਤਿਮਾਹੀ ’ਚ 16 ਫ਼ੀਸਦੀ ਘਟ ਕੇ 1,375 ਕਰੋੜ ਰੁਪਏ ਰਿਹਾ ਹੈ। ਕੰਪਨੀ ਨੇ ਕਿਹਾ ਕਿ ਕਮਜ਼ੋਰ ਬਾਜ਼ਾਰ ਧਾਰਨਾ ਅਤੇ ਭੂ-ਸਿਆਸੀ ਕਾਰਕਾਂ ਕਾਰਨ ਉਸ ਦਾ ਲਾਭ ਡਿਗਾ ਹੈ।

ਇਹ ਵੀ ਪੜ੍ਹੋ :      ਭਾਰਤੀਆਂ ਨੂੰ ਲੁਭਾਉਣ ਲਈ ਸ਼੍ਰੀਲੰਕਾ ਨੇ ਲਿਆ 'ਰਾਮਾਇਣ' ਦਾ ਸਹਾਰਾ, ਵੀਡੀਓ ਹੋ ਰਿਹੈ ਖੂਬ ਵਾਇਰਲ
ਇਹ ਵੀ ਪੜ੍ਹੋ :      AIR INDIA ਦਾ ਵੱਡਾ ਫੈਸਲਾ, ਹਿੰਦੂ-ਸਿੱਖਾਂ ਨੂੰ ਨਹੀਂ ਮਿਲੇਗਾ ਇਹ ਭੋਜਨ

ਐੱਚ. ਐੱਮ. ਆਈ. ਐੱਲ. ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਸੰਚਾਲਨ ਕਮਾਈ 17,260 ਕਰੋੜ ਰੁਪਏ ਰਹੀ ਹੈ। ਉਸ ਨੇ ਕੁੱਲ 1,91,939 ਯਾਤਰੀ ਵਾਹਨ ਵੇਚੇ ਹਨ। ਘਰੇਲੂ ਬਾਜ਼ਾਰ ’ਚ ਕੰਪਨੀ ਦੀ ਵਿਕਰੀ 1,49,639 ਵਾਹਨ ਰਹੀ। ਇਸ ’ਚ ਸਪੋਰਟਸ ਯੂਟਿਲਿਟੀ ਵਾਹਨ (ਐੱਸ. ਯੂ. ਵੀ.) ਸੈਗਮੈਂਟ ਦਾ ਵੱਡਾ ਯੋਗਦਾਨ ਹੈ। ਕੰਪਨੀ ਨੇ 42,300 ਯਾਤਰੀ ਵਾਹਨਾਂ ਦੀ ਬਰਾਮਦ ਵੀ ਕੀਤੀ ਹੈ। ਐੱਚ. ਐੱਮ. ਆਈ. ਐੱਲ. ਦੇ ਪ੍ਰਬੰਧ ਨਿਰਦੇਸ਼ਕ ਉਨਸੂ ਕਿਮ ਨੇ ਕਿਹਾ, “ਅਸੀਂ ਆਉਣ ਵਾਲੇ ਮਹੀਨਿਆਂ ’ਚ ਕ੍ਰੇਟਾ ਈ. ਵੀ. ਨੂੰ ਵੱਡੇ ਪੱਧਰ ’ਤੇ ਬਾਜ਼ਾਰ ’ਚ ਉਤਾਰਾਂਗੇ ਅਤੇ ਸਾਨੂੰ ਉਮੀਦ ਹੈ ਕਿ ਇਹ ਇਲੈਕਟ੍ਰਿਕ ਵਾਹਨ ਬਾਜ਼ਾਰ ’ਚ ਵੱਡੀ ਤਬਦੀਲੀ ਲਿਆਵੇਗੀ।”

ਇਹ ਵੀ ਪੜ੍ਹੋ :      Bank Holidays: 12 ਨਵੰਬਰ ਨੂੰ ਬੰਦ ਰਹਿਣਗੇ ਸਾਰੇ ਬੈਂਕ, ਜਾਣੋ ਕਿਉਂ ਦਿੱਤੀ RBI ਨੇ ਛੁੱਟੀ
ਇਹ ਵੀ ਪੜ੍ਹੋ :      ਅੱਜ ਆਖ਼ਰੀ ਉਡਾਣ ਭਰਨਗੇ Vistara ਦੇ ਜਹਾਜ਼, 17 ਸਾਲਾਂ 'ਚ 5 ਏਅਰਲਾਈਨਜ਼ ਨੇ ਕਿਹਾ ਅਲਵਿਦਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News