ਸ਼ੇਅਰ ਬਾਜ਼ਾਰ ''ਚ ਲਗਾਤਾਰ 3 ਛੁੱਟੀਆਂ, 15-16 ਤੇ 17 ਨਵੰਬਰ ਨੂੰ ਨਹੀਂ ਹੋਵੇਗੀ ਟ੍ਰੇਡਿੰਗ, ਜਾਣੋ ਕਾਰਨ

Wednesday, Nov 13, 2024 - 01:01 PM (IST)

ਸ਼ੇਅਰ ਬਾਜ਼ਾਰ ''ਚ ਲਗਾਤਾਰ 3 ਛੁੱਟੀਆਂ, 15-16 ਤੇ 17 ਨਵੰਬਰ ਨੂੰ ਨਹੀਂ ਹੋਵੇਗੀ ਟ੍ਰੇਡਿੰਗ, ਜਾਣੋ ਕਾਰਨ

ਮੁੰਬਈ - ਇਸ ਹਫਤੇ ਬੈਂਕ, ਸਕੂਲ, ਸ਼ੇਅਰ ਬਾਜ਼ਾਰ, ਸਰਕਾਰੀ ਦਫਤਰ ਲਗਾਤਾਰ 3 ਦਿਨ ਬੰਦ ਰਹਿਣਗੇ। ਇਹ ਛੁੱਟੀਆਂ 15 ਨਵੰਬਰ ਤੋਂ 17 ਨਵੰਬਰ ਤੱਕ ਹੋਣਗੀਆਂ। ਦੱਸ ਦਈਏ ਕਿ ਗੁਰੂ ਨਾਨਕ ਜੈਯੰਤੀ ਦੇ ਮੌਕੇ 'ਤੇ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ। ਸਿੱਖ ਕੌਮ ਦੇ ਪਹਿਲੇ ਗੁਰੂ - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੋਣ ਕਾਰਨ ਸ਼ੇਅਰ ਬਾਜ਼ਾਰ ਵਿਚ ਟ੍ਰੇਡਿੰਗ ਨਹੀਂ ਹੋਵੇਗੀ। ਇਸ ਮੌਕੇ 'ਤੇ ਰਾਸ਼ਟਰੀ ਛੁੱਟੀ ਹੁੰਦੀ ਹੈ। ਇਸ ਦਿਨ ਬੈਂਕ ਅਤੇ ਹੋਰ ਜਨਤਕ ਅਦਾਰੇ ਬੰਦ ਰਹਿੰਦੇ ਹਨ। ਅਜਿਹੇ 'ਚ ਇਸ ਦਿਨ ਸ਼ੇਅਰ ਬਾਜ਼ਾਰ ਵੀ ਬੰਦ ਹੈ।

ਇਹ ਵੀ ਪੜ੍ਹੋ :     Air India Express ਦਾ ਧਮਾਕੇਦਾਰ ਆਫ਼ਰ, ਬੁਕਿੰਗ ਲਈ ਬਾਕੀ ਬਚੇ ਸਿਰਫ਼ ਇੰਨੇ ਦਿਨ

16 ਅਤੇ 17 ਨਵੰਬਰ ਨੂੰ ਵੀ ਸ਼ੇਅਰ ਬਾਜ਼ਾਰ ਬੰਦ ਰਹਿਣਗੇ

16 ਨਵੰਬਰ ਨੂੰ ਸ਼ਨੀਵਾਰ ਅਤੇ 17 ਨਵੰਬਰ ਨੂੰ ਐਤਵਾਰ ਕਾਰਨ ਸ਼ੇਅਰ ਬਾਜ਼ਾਰ ਬੰਦ ਰਹੇਗਾ। ਇਨ੍ਹਾਂ ਛੁੱਟੀਆਂ ਤੋਂ ਬਾਅਦ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕਾਰਨ 20 ਨਵੰਬਰ ਨੂੰ ਸ਼ੇਅਰ ਬਾਜ਼ਾਰ ਬੰਦ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ :     ਭਾਰਤ 'ਚ ਇੰਟਰਨੈੱਟ ਕ੍ਰਾਂਤੀ! ਸਿੱਧਾ Space ਤੋਂ ਮਿਲੇਗਾ High Speed Internet

ਨਵੰਬਰ 'ਚ ਕੁੱਲ ਇੰਨੇ ਦਿਨ ਬੰਦ ਰਹੇਗਾ ਸ਼ੇਅਰ ਬਾਜ਼ਾਰ

ਨਵੰਬਰ 2024 ਲਈ ਸਟਾਕ ਮਾਰਕੀਟ ਦੀਆਂ ਛੁੱਟੀਆਂ ਦੀ ਸੂਚੀ ਅਨੁਸਾਰ, ਦੀਵਾਲੀ ਦੇ ਮੌਕੇ 'ਤੇ 1 ਨਵੰਬਰ, 2024 ਨੂੰ ਸਟਾਕ ਮਾਰਕੀਟ ਬੰਦ ਸੀ। ਇਸ ਦਿਨ ਸ਼ਾਮ 6:00-7:10 ਦੇ ਵਿਚਕਾਰ ਇੱਕ ਘੰਟੇ ਦਾ ਵਿਸ਼ੇਸ਼ ਮੁਹੂਰਤ ਵਪਾਰਕ ਸੈਸ਼ਨ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ 'ਚ 15 ਨਵੰਬਰ ਨੂੰ ਸ਼ੇਅਰ ਬਾਜ਼ਾਰ ਬੰਦ ਰਹੇਗਾ। ਇਸ ਤੋਂ ਬਾਅਦ ਇਹ 16 ਨਵੰਬਰ ਅਤੇ 17 ਨਵੰਬਰ ਨੂੰ ਬੰਦ ਰਹੇਗਾ। ਫਿਰ 20 ਨਵੰਬਰ ਨੂੰ ਮਹਾਰਾਸ਼ਟਰ ਅਤੇ ਸ਼ਨੀਵਾਰ 23 ਨਵੰਬਰ ਨੂੰ ਫਿਰ ਐਤਵਾਰ 24 ਨਵੰਬਰ ਅਤੇ 30 ਨਵੰਬਰ ਨੂੰ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ :     Instagram ਯੂਜ਼ਰਜ਼ ਲਈ Good News: ਹੁਣ Auto Refresh ਨਾਲ ਗਾਇਬ ਨਹੀਂ ਹੋਣਗੀਆਂ ਮਨਪਸੰਦ ਪੋਸਟ

ਇਹ ਵੀ ਪੜ੍ਹੋ :     AIR INDIA ਦਾ ਵੱਡਾ ਫੈਸਲਾ, ਹਿੰਦੂ-ਸਿੱਖਾਂ ਨੂੰ ਨਹੀਂ ਮਿਲੇਗਾ ਇਹ ਭੋਜਨ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News