ਯਾਤਰੀਆਂ ਨਾਲ ਭਰੀ ਬੱਸ ਖੰਭੇ ਨਾਲ ਟਕਰਾਈ, 16 ਯਾਤਰੀ ਜ਼ਖਮੀ

Friday, Nov 08, 2024 - 03:32 PM (IST)

ਯਾਤਰੀਆਂ ਨਾਲ ਭਰੀ ਬੱਸ ਖੰਭੇ ਨਾਲ ਟਕਰਾਈ, 16 ਯਾਤਰੀ ਜ਼ਖਮੀ

ਫ਼ਿਰੋਜ਼ਾਬਾਦ : ਸ਼ਹਿਰ ਦੇ ਰਾਮਗੜ੍ਹ ਥਾਣਾ ਖੇਤਰ ਦੇ ਚਨੌਰਾ ਨੇੜੇ ਸ਼ੁੱਕਰਵਾਰ ਨੂੰ ਹਮੀਰਪੁਰ ਤੋਂ ਹਾਥਰਸ ਜਾ ਰਹੀ ਯਾਤਰੀਆਂ ਨਾਲ ਭਰੀ ਇਕ ਬੱਸ ਦੇ ਖੰਭੇ ਨਾਲ ਟਕਰਾ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ 16 ਦੇ ਕਰੀਬ ਯਾਤਰੀ ਜ਼ਖ਼ਮੀ ਹੋ ਗਏ। ਰਾਮਗੜ੍ਹ ਥਾਣਾ ਇੰਚਾਰਜ ਸੰਜੀਵ ਕੁਮਾਰ ਦੂਬੇ ਨੇ ਦੱਸਿਆ ਕਿ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਵਿਚੋਂ 14 ਯਾਤਰੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। 

ਇਹ ਵੀ ਪੜ੍ਹੋ - ਸਿਰਫ ਮੁੰਡੀ ਬਚੀ ਹੈ..ਬਾਕਿ ਤਾਂ ਖਾ ਗਏ.., ਸਮੋਸੇ 'ਚੋਂ ਮਿਲੀ ਕਿਰਲੀ, ਮੁੰਡੇ ਦੀ ਵਿਗੜੀ ਹਾਲਤ

ਉਨ੍ਹਾਂ ਮੁਤਾਬਕ ਦੋ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੌਰਾਨ ਥਾਣਾ ਇੰਚਾਰਜ ਦੂਬੇ ਨੇ ਇਹ ਵੀ ਦੱਸਿਆ ਕਿ ਸਾਰੇ ਯਾਤਰੀ ਹਮੀਰਪੁਰ ਤੋਂ ਨਿੱਜੀ ਬੱਸ ਰਾਹੀਂ ਹਾਥਰਸ ਜਾ ਰਹੇ ਸਨ। ਹਾਥਰਸ ਦੇ ਇਗਲਾਸ ਵਿੱਚ ਰਹਿਣ ਵਾਲੇ ਇਹ ਸਾਰੇ ਲੋਕ ਇੱਟਾਂ ਦੇ ਭੱਠੇ ਵਿੱਚ ਕੰਮ ਕਰਦੇ ਹਨ। ਹਾਥਰਸ ਜਾਂਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ।

ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News