ਕੇਂਦਰ ਸਰਕਾਰ ਦੀ ਗ੍ਰਾਂਟ ਨਾਲ ਜਲੰਧਰ ਦੇ 16 ਸਕੂਲ ਹੋਣਗੇ ਅਪਗ੍ਰੇਡ : ਸੁਸ਼ੀਲ ਰਿੰਕੂ

Saturday, Nov 16, 2024 - 10:58 AM (IST)

ਕੇਂਦਰ ਸਰਕਾਰ ਦੀ ਗ੍ਰਾਂਟ ਨਾਲ ਜਲੰਧਰ ਦੇ 16 ਸਕੂਲ ਹੋਣਗੇ ਅਪਗ੍ਰੇਡ : ਸੁਸ਼ੀਲ ਰਿੰਕੂ

ਜਲੰਧਰ (ਗੁਲਸ਼ਨ)–ਭਾਜਪਾ ਦੇ ਸੀਨੀਅਰ ਆਗੂ ਅਤੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਜਲੰਧਰ ਵਿਚ 15 ਸਕੂਲਾਂ ਦਾ ਪੀ. ਐੱਮ. ਸ਼੍ਰੀ ਸਕੂਲ ਯੋਜਨਾ ਤਹਿਤ ਕਾਇਆ-ਕਲਪ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ। ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੀ. ਐੱਮ. ਸ਼੍ਰੀ ਸਕੂਲ ਯੋਜਨਾ ਨਾਲ ਜਲੰਧਰ ਦੇ 16 ਸਮੇਤ ਪੰਜਾਬ ਵਿਚ 233 ਸਕੂਲਾਂ ਦਾ ਕਾਇਆ-ਕਲਪ ਹੋਣ ਜਾ ਰਿਹਾ ਹੈ।

ਸੁਸ਼ੀਲ ਰਿੰਕੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਫ਼ੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਪੀ. ਐੱਮ. ਸ਼੍ਰੀ ਸਕੂਲ ਯੋਜਨਾ ਤਹਿਤ ਜਲੰਧਰ ਦੇ 16 ਸਕੂਲਾਂ ਨੂੰ ਆਧੁਨਿਕ ਢੰਗ ਨਾਲ ਤਿਆਰ ਕੀਤਾ ਜਾਵੇਗਾ। ਇਸ ਵਿਚ ਬਿਲਡਿੰਗ ਬਣਾਉਣ ਤੋਂ ਲੈ ਕੇ ਸਟੱਡੀ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਕੇਂਦਰ ਸਰਕਾਰ ਦੇ ਫੰਡ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ-ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ

ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਜਲੰਧਰ ਵਿਚ ਆਦਮਪੁਰ ਦੇ ਖੁਰਦਪੁਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੋਗਪੁਰ ਦਾ ਰੋਹਜੜੀ ਸਰਕਾਰੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਚ ਰੰਧਾਵਾ-ਮਸੰਦਾਂ ਅਤੇ ਜਮਸ਼ੇਰ ਦੇ ਸਰਕਾਰੀ ਸਕੂਲ, ਬਸਤੀ ਦਾਨਿਸ਼ਮੰਦਾਂ ਦਾ ਸਰਕਾਰੀ ਸਕੂਲ, ਮਹਿਤਪੁਰ ਅਤੇ ਆਦਰਮਾਨ ਵਿਚ ਸਰਕਾਰੀ ਸਕੂਲ, ਨਕੋਦਰ ਵਿਚ ਸਰਕਾਰੀ ਸਕੂਲ, ਨੂਰਮਹਿਲ ਵਿਚ ਤਲਵਣ ਦਾ ਸਰਕਾਰੀ ਸਕੂਲ, ਫਿਲੌਰ ਵਿਚ ਅਸੌਰ ਸਰਕਾਰੀ ਸਕੂਲ, ਰੁੜਕਾ ਕਲਾਂ ਵਿਚ ਜੰਡਿਆਲਾ ਦਾ ਸਰਕਾਰੀ ਸਕੂਲ ਅਤੇ ਸ਼ਾਹਕੋਟ ਵਿਚ ਮਲਸੀਆਂ ਸਰਕਾਰੀ ਸਕੂਲ ਅਤੇ ਸ਼ਾਹਕੋਟ ਦਾ ਸਰਕਾਰੀ ਸਕੂਲ ਸ਼ਾਮਲ ਹਨ। ਰਿੰਕੂ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਵਿਚ ਸਿੱਖਿਆ ਸਬੰਧੀ ਸਾਰੀਆਂ ਜ਼ਰੂਰਤਾਂ ਦਾ ਕੰਮ ਕੇਂਦਰ ਸਰਕਾਰ ਦੇ ਫੰਡ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਕਰੋੜਾਂ ਰੁਪਏ ਦਾ ਫੰਡ ਜਾਰੀ ਕਰ ਰਹੀ ਹੈ। ਉਨ੍ਹਾਂ ਇਸਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ- ਚੰਡੀਗੜ੍ਹ ਦੇ ਮੁੱਦੇ 'ਤੇ ਮਨੋਰੰਜਨ ਕਾਲੀਆ ਨੇ ਪੰਜਾਬ ਰਾਜਪਾਲ ਨੂੰ ਲਿਖੀ ਚਿੱਠੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News