ਇਸ ਫੈਕਟਰੀ ਨੇ ਕੀਤਾ ਸਿਰਫ ਇੱਕ ਰੁਪਏ 'ਚ ਆਕਸੀਜਨ ਸਿਲੈਂਡਰ ਦੇਣ ਦਾ ਐਲਾਨ

04/22/2021 4:12:25 AM

ਹਮੀਰਪੁਰ - ਅੱਜ ਪੂਰੇ ਦੇਸ਼ ਵਿੱਚ ਕੋਰੋਨਾ ਮਰੀਜ਼ ਆਕਸੀਜਨ ਦੀ ਕਿੱਲਤ ਤੋਂ ਜੂਝ ਰਿਹਾ ਹੈ। ਅਜਿਹੇ ਵਿੱਚ ਯੂ.ਪੀ. ਦੇ ਹਮੀਰਪੁਰ ਜ਼ਿਲ੍ਹੇ ਤੋਂ ਇੱਕ ਸੁਕੂਨ ਦੇਣ ਵਾਲੀ ਖ਼ਬਰ ਆਈ ਹੈ। ਜਿੱਥੇ ਰਿਮਝਿਮ ਸਟੀਲ ਫੈਕਟਰੀ ਨੇ ਆਪਣਾ ਆਕਸੀਜਨ ਪਲਾਂਟ ਕੋਰੋਨਾ ਹਸਪਤਾਲਾਂ ਲਈ ਖੋਲ੍ਹ ਕੇ ਸਿਰਫ ਇੱਕ ਰੁਪਏ ਵਿੱਚ ਆਕਸੀਜਨ ਗੈਸ ਸਿਲੈਂਡਰ ਦੇਣਾ ਸ਼ੁਰੂ ਕਰ ਦਿੱਤਾ ਹੈ। ਰਿਮਝਿਮ ਫੈਕਟਰੀ ਦੇ ਇਸ ਐਲਾਨ ਤੋਂ ਬਾਅਦ ਆਕਸੀਜਨ ਲੈਣ ਲਈ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ ਹੈ।

ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ ਨੂੰ ਮਿਲ ਸਕੇ ਆਕਸੀਜਨ ਇਸ ਲਈ ਵੇਚ ਦਿੱਤੀ 22 ਲੱਖ ਦੀ SUV

ਇੱਕ ਰੁਪਏ ਵਿੱਚ ਆਕਸੀਜਨ ਦੀ ਸੂਚਨਾ ਮਿਲਣ 'ਤੇ ਝਾਂਸੀ, ਕਾਨਪੁਰ, ਬਾਂਦਾ, ਜਾਲੌਨ, ਫਤਿਹਪੁਰ ਸਮੇਤ ਤਮਾਮ ਜ਼ਿਲ੍ਹਿਆਂ ਤੋਂ ਅਣਗਿਣਤ ਵਾਹਨ ਆਕਸੀਜਨ ਲੈਣ ਲਈ ਇਸ ਫੈਕਟਰੀ ਵਿੱਚ ਇਕੱਠਾ ਹੋ ਗਏ ਹਨ। ਝਾਂਸੀ ਤੋਂ ਆਕਸੀਜਨ ਲੈਣ ਆਏ ਚਾਲਕ ਨੇ ਦੱਸਿਆ ਕਿ ਰਿਮਝਿਮ ਸਟੀਲ ਫੈਕਟਰੀ ਦੇ ਆਕਸੀਜਨ ਪਲਾਂਟ ਵਿੱਚ ਆਕਸੀਜਨ ਸਿਰਫ ਇੱਕ ਰੁਪਏ 'ਤੇ ਸਿਲੈਂਡਰ ਦੀ ਦਰ ਨਾਲ ਕੋਵਿਡ ਹਸਪਤਾਲਾਂ ਨੂੰ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਮਹਾਰਾਸ਼ਟਰ ਸਰਕਾਰ ਨੇ ਲਗਾਇਆ ਮੁਕੰਮਲ ਲਾਕਡਾਊਨ, ਜਾਰੀ ਕੀਤਾ 'ਬ੍ਰੇਕ ਦਿ ਚੇਨ' ਹੁਕਮ

ਹਮੀਰਪੁਰ ਜ਼ਿਲ੍ਹੇ ਵਿੱਚ ਸੁਮੇਰਪੁਰ ਇੰਡਸਟਰੀਅਲ ਏਰੀਆ ਵਿੱਚ ਰਿਮਝਿਮ ਸਟੀਲ ਫੈਕਟਰੀ ਦਾ ਆਪਣਾ ਵਿਸ਼ਾਲ ਆਕਸੀਜਨ ਗੈਸ ਪਲਾਂਟ ਲੱਗਾ ਹੋਇਆ ਹੈ ਜਿਸ ਵਿੱਚ 24 ਘੰਟੇ ਵਿੱਚ ਇੱਕ ਹਜ਼ਾਰ ਆਕਸੀਜਨ ਸਿਲੈਂਡਰ ਭਰੇ ਜਾਂਦੇ ਹਨ। ਇੱਕ ਰੁਪਏ ਵਿੱਚ ਆਕਸੀਜਨ ਸਿਲੈਂਡਰ ਦੇਣ ਦੇ ਫੈਸਲੇ ਨਾਲ ਆਕਸੀਜਨ ਪਲਾਂਟ ਦੇ ਮੈਨੇਜਰ ਮਨੋਜ ਗੁਪਤਾ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

ਇਹ ਵੀ ਪੜ੍ਹੋ- ਪਟਨਾ AIIMS 'ਚ ਕੋਰੋਨਾ ਧਮਾਕਾ, 384 ਡਾਕਟਰ ਅਤੇ ਨਰਸਿੰਗ ਸਟਾਫ ਆਏ ਪਾਜ਼ੇਟਿਵ

ਸੰਕਟ  ਦੇ ਇਸ ਸਮੇਂ ਵਿੱਚ ਕੋਰੋਨਾ ਮਰੀਜ਼ਾਂ ਲਈ ਇੱਕ ਰੁਪਏ ਵਿੱਚ ਆਕਸੀਜਨ ਉਪਲੱਬਧ ਕਰਾ ਕੇ ਰਿਮਝਿਮ ਆਕਸੀਜਨ ਪਲਾਂਟ ਦੇਵਦੂਤ ਸਾਬਤ ਹੋ ਰਹੇ ਹਨ। ਸਥਾਨਕ ਲੋਕ ਅਤੇ ਕੋਰੋਨਾ ਮਰੀਜ਼ਾਂ ਦੇ ਪਰਿਵਾਰ ਇਸ ਤੋਂ ਬਹੁਤ ਖੁਸ਼ ਹਨ। ਲੋਕ ਆਕਸੀਜਨ ਫੈਕਟਰੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਇਹ ਵੀ ਪੜ੍ਹੋ-ਨਬਾਲਿਗ ਕੁੜੀ ਦਾ ਯੋਨ ਸ਼ੋਸ਼ਣ ਕਰਦਾ ਸੀ ਬਾਸਕੇਟਬਾਲ ਕੋਚ, ਗ੍ਰਿਫਤਾਰ 

ਰਿਮਝਿਮ ਆਕਸੀਜਨ ਪਲਾਂਟ ਨੇ ਪ੍ਰਦੇਸ਼ ਦੇ ਸਾਰੇ ਕੋਵਿਡ ਹਸਪਤਾਲਾਂ ਨੂੰ ਇੱਕ ਰੁਪਏ ਵਿੱਚ ਆਕਸੀਜਨ ਸਿਲੈਂਡਰ ਦੇਣ ਦੇ ਨਾਲ-ਨਾਲ ਕੋਰੋਨਾ ਮਰੀਜ਼ਾਂ ਨੂੰ ਵਿਅਕਤੀਗਤ ਰੂਪ ਨਾਲ ਵੀ ਆਕਸੀਜਨ ਦੇਣ ਦਾ ਐਲਾਨ ਕੀਤਾ ਹੈ। ਇਸਦੇ ਲਈ ਕੋਰੋਨਾ ਮਰੀਜ਼ ਦੀ ਪਰਚੀ ਅਤੇ ਆਧਾਰ ਕਾਰਡ ਲਿਆਉਣ ਪਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News