ਫਰਜ਼ੀ ਹੈ ਮਨਰੇਗਾ ''ਚ ਨੌਕਰੀ ਦੇਣ ਦਾ ਦਾਅਵਾ ਕਰਨ ਵਾਲੀ ਇਹ ਸਾਈਟ, ਸਰਕਾਰ ਨੇ ਜਾਰੀ ਕੀਤਾ ਅਲਰਟ

Monday, Nov 20, 2023 - 05:03 PM (IST)

ਫਰਜ਼ੀ ਹੈ ਮਨਰੇਗਾ ''ਚ ਨੌਕਰੀ ਦੇਣ ਦਾ ਦਾਅਵਾ ਕਰਨ ਵਾਲੀ ਇਹ ਸਾਈਟ, ਸਰਕਾਰ ਨੇ ਜਾਰੀ ਕੀਤਾ ਅਲਰਟ

ਗੈਜੇਟ ਡੈਸਕ- ਦੇਸ਼ 'ਚ ਫਰਾਡ ਦਾ ਇਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਹੈ। ਸਰਕਾਰ ਦੀ ਯੋਜਨਾ ਦੇ ਨਾਂ ਨਾਲ ਮਿਲਦੀਆਂ-ਜੁਲਦੀਆਂ ਸਾਈਟਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਸਾਈਟਾਂ ਰਾਹੀਂ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਈਟਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਧੋਖਾ ਖਾ ਜਾਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਵੈੱਬਸਾਈਟਾਂ ਲੋਕਾਂ ਤੋਂ ਨੌਕਰੀ ਅਪਲਾਈ ਕਰਨ ਦੇ ਨਾਂ 'ਤੇ ਪੈਸੇ ਵੀ ਲੈ ਰਹੀਆਂ ਹਨ। 

ਮਨਰੇਗਾ ਦੀ ਫਰਜ਼ੀ ਵੈੱਬਸਾਈਟ, ਦਾਅਵਾ ਅਧਿਕਾਰਤ ਸਾਈਟ ਹੋਣ ਦਾ

ਪ੍ਰੈੱਸ ਇਨਫਾਰਮੇਸ਼ਨ ਬਿਊਰੋ (ਪੀ.ਆਈ.ਪੀ.) ਦੀ ਫੈਕਟ ਚੈਕਿੰਗ ਟੀਮ ਨੇ ਐਕਸ 'ਤੇ ਇਕ ਪੋਸਟ ਰਾਹੀਂ ਦੱਸਿਆ ਹੈ ਕਿ ਰੋਜ਼ਗਾਰ ਸੇਵਕ ਨਾਂ ਦੀ ਇਕ ਸਾਈਟ ਹੈ ਜੋ ਕਿ ਫਰਜ਼ੀ ਹੈ। ਇਹ ਸਾਈਟ ਖੁਦ ਨੂੰ ਮਨਰੇਗਾ ਦੀ ਅਧਿਕਾਰਤ ਸਾਈਟ ਹੋਣ ਦਾ ਦਾਅਵਾ ਕਰਦੀ ਹੈ ਪਰ ਇਹ ਫਰਜ਼ੀ ਵੈੱਬਸਾਈਟ ਹੈ। ਇਸ ਸਾਈਟ ਦਾ ਯੂ.ਆਰ.ਐੱਲ. www.rojgarsevak.org/ ਹੈ।

PunjabKesari

ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਾਈਟ ਇਹ ਵੀ ਦਾਅਵਾ ਕਰ ਰਹੀ ਹੈ ਕਿ ਇਸਨੂੰ ਐੱਨ.ਆਈ.ਸੀ. ਨੇ ਡਿਜ਼ਾਈਨ ਅਤੇ ਡਿਵੈਲਪ ਕੀਤਾ ਹੈ। ਦੱਸ ਦੇਈਏ ਕਿ ਸਰਕਾਰ ਦੀਆਂ ਸਾਰੀਆਂ ਸਾਈਟਾਂ ਨੂੰ ਐੱਨ.ਆਈ.ਸੀ. ਹੀ ਤਿਆਰ ਕਰਦੀ ਹੈ। ਜਿਨ੍ਹਾਂ ਸਾਈਟਾਂ ਨੂੰ ਐੱਨ.ਆਈ.ਸੀ. ਡਿਜ਼ਾਈਨ ਕਰਦ ਹੈ, ਉਨ੍ਹਾਂ 'ਤੇ ਐੱਨ.ਆਈ.ਸੀ. ਦਾ ਲੋਗੋ ਰਹਿੰਦਾ ਹੈ ਜਦਕਿ ਰੋਜ਼ਗਾਰ ਸੇਵਕ ਦੀ ਸਾਈਟ 'ਤੇ ਅਜਿਹਾ ਕੁਝ ਵੀ ਨਹੀਂ ਹੈ। 

ਇਸ ਫਰਜ਼ੀ ਸਾਈਟ 'ਤੇ ਕਈ ਤਰ੍ਹਾਂ ਦੀਆਂ ਵਕੈਂਸੀਆਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਵਿਚ ਇਕ ਗ੍ਰਾਮ ਰੋਜ਼ਗਾਰ ਸੇਵਕ ਦੇ ਅਹੁਦੇ ਲਈ 37,500 ਰੁਪਏ ਮਹੀਨਾ ਤਨਖਾਹ ਦੇਣ ਦਾ ਦਾਅਵਾ ਕਰ ਰਹੀ ਹੈ। ਸੱਚਾਈ ਇਹ ਹੈ ਕਿ ਇਸ ਦਾ ਪੇਂਡੂ ਵਿਕਾਸ ਮੰਤਰਾਲੇ ਨਾਲ ਕੋਈ ਸਬੰਧ ਨਹੀਂ ਹੈ। ਮਨਰੇਗਾ ਦੀ ਅਧਿਕਾਰਤ ਵੈੱਬਸਾਈਟ https://nrega.nic.in ਹੈ।


author

Rakesh

Content Editor

Related News