ਫੇਸਬੁੱਕ 'ਤੇ ਦੋਸਤੀ ਨੇ ਖ਼ਰਾਬ ਕੀਤੀ ਕੁੜੀ ਦੀ ਜ਼ਿੰਦਗੀ, ਹੋਟਲ 'ਚ 4 ਦਿਨਾਂ ਤੱਕ ਬਣਾ ਕੇ ਰੱਖਿਆ ਬੰਧਕ ਤੇ ਫਿਰ...

11/04/2020 11:02:06 AM

ਰੋਹਤਕ— ਅੱਜ ਦੇ ਤਕਨਾਲੋਜੀ ਦੇ ਯੁੱਗ 'ਚ ਸੋਸ਼ਲ ਮੀਡੀਆ ਪਲੇਟਫਾਰਮ ਫਾਇਦੇਮੰਦ ਵੀ ਹੈ ਅਤੇ ਨੁਕਸਾਨਦਾਇਕ ਵੀ। ਉਨ੍ਹਾਂ 'ਚੋਂ ਇਕ ਹੈ ਫੇਸਬੁੱਕ। ਫੇਸਬੁੱਕ 'ਤੇ ਇਕ ਕੁੜੀ ਨੂੰ ਫੇਸਬੁੱਕ 'ਤੇ ਦੋਸਤੀ ਕਰਨਾ ਮਹਿੰਗਾ ਪੈ ਗਿਆ, ਜਦੋਂ ਉਹ ਉਸ 'ਤੇ ਭਰੋਸਾ ਕਰ ਕੇ ਉਕਤ ਨੌਜਵਾਨ ਨੂੰ ਮਿਲਣ ਹੋਟਲ ਪਹੁੰਚ ਗਈ। ਕੁੜੀ ਨੇ ਨੌਜਵਾਨ 'ਤੇ ਹੋਟਲ ਵਿਚ ਬੰਧਕ ਬਣਾ ਕੇ ਵੇਸਵਾਪੁਣਾ ਦਾ ਦੋਸ਼ ਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਹੋਟਲ ਵਿਚ ਕੁੜੀ ਨੂੰ ਬੰਧਕ ਬਣਾ ਕੇ ਕਈ ਨੌਜਵਾਨਾਂ ਨੇ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਦੱਸਿਆ ਕਿ ਕੁੜੀ ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਆਈ ਸੀ। ਉਸ ਦੇ ਦੋਸਤ ਨੇ ਸਾਥੀਆਂ ਨਾਲ ਮਿਲ ਕੇ ਉਕਤ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਸ ਟੀਮ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

ਜਾਣਕਾਰੀ ਮੁਤਾਬਕ ਦਿੱਲੀ ਦੀ ਇਕ ਕੁੜੀ ਦੀ ਦੋਸਤੀ ਫੇਸਬੁੱਕ 'ਤੇ ਰੋਹਤਕ ਦੇ ਇਕ ਨੌਜਵਾਨ ਨਾਲ ਹੋਈ ਸੀ। ਨੌਜਵਾਨ ਕਈ ਦਿਨਾਂ ਤੋਂ ਉਸ ਨੂੰ ਮਿਲਣ ਦੀ ਗੱਲ ਕਰ ਰਿਹਾ ਸੀ। ਇਸ ਲਈ ਉਸ ਨੇ 31 ਅਕਤੂਬਰ ਨੂੰ ਕੁੜੀ ਨੂੰ ਮਿਲਣ ਲਈ ਰੋਹਤਕ ਬੁਲਾ ਲਿਆ। ਇਸ ਤੋਂ ਬਾਅਦ ਨੌਜਵਾਨ ਉਸ ਨੂੰ ਦਿੱਲੀ ਬਾਈਪਸ ਸਥਿਤ ਇਕ ਹੋਟਲ 'ਚ ਲੈ ਗਿਆ, ਜਿੱਥੇ ਉਸ ਨੂੰ ਜ਼ਬਰਦਸਤੀ ਇਕ ਕਮਰੇ ਵਿਚ ਬੰਦ ਕਰ ਦਿੱਤਾ। ਦੋਸ਼ ਹੈ ਕਿ ਇਸ ਦੌਰਾਨ ਕੁੜੀ ਨਾਲ ਕਈ ਦਿਨਾਂ ਤੱਕ ਡਰਾ-ਧਮਕਾ ਕੇ ਜਬਰ-ਜ਼ਿਨਾਹ ਕੀਤਾ ਗਿਆ। ਕੁੜੀ ਨੇ ਵਿਰੋਧ ਕੀਤਾ ਤਾਂ ਨੌਜਵਾਨ ਨੇ ਉਸ ਦਾ ਕਤਲ ਕਰ ਦੇਣ ਦੀ ਧਮਕੀ ਦਿੱਤੀ। ਇਸ ਦੌਰਾਨ ਦੋਸ਼ੀਆਂ ਨੇ ਕੁੜੀ ਦਾ ਮੋਬਾਈਲ ਵੀ ਖੋਹ ਲਿਆ ਸੀ। 

ਇਹ ਵੀ ਪੜ੍ਹੋ: ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਓਧਰ ਕੁੜੀ ਦੇ ਪਰਿਵਾਰ ਵਾਲੇ ਉਸ ਦੇ ਲਾਪਤਾ ਹੋਣ 'ਤੇ ਉਸ ਦੀ ਭਾਲ ਵਿਚ ਜੁੱਟ ਗਏ। ਬੀਤੀ ਰਾਤ ਕਿਸੇ ਤਰ੍ਹਾਂ ਜਦੋਂ ਕੁੜੀ ਕੋਲ ਉਸ ਦਾ ਮੋਬਾਇਲ ਫੋਨ ਆਇਆ ਤਾਂ ਉਸ ਨੇ ਆਪਣੀ ਲੋਕੇਸ਼ਨ ਆਪਣੀ ਭੈਣ ਕੋਲ ਭੇਜ ਦਿੱਤੀ। ਕੁੜੀ ਦੀ ਭੈਣ ਰੋਹਤਕ ਪੁੱਜੀ ਅਤੇ ਪੁਲਸ ਨਾਲ ਸੰਪਰਕ ਕੀਤਾ। ਇਸ ਦੌਰਾਨ ਹੋਟਲ ਵਿਚ ਬੰਦ ਕੁੜੀ ਨੇ ਵੀ ਆਪਣੇ ਮੋਬਾਇਲ ਫੋਨ ਤੋਂ ਕੰਟਰੋਲ ਰੂਮ ਵਿਚ ਫੋਨ ਕਰ ਕੇ ਜਾਨ ਬਚਾਉਣ ਦੀ ਗੁਹਾਰ ਲਾਈ। ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਨਰਿੰਦਰ ਕਾਦਯਾਨ, ਡੀ. ਐੱਸ. ਪੀ. ਸੁਸ਼ੀਲਾ ਦੇਵੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਕਤ ਹੋਟਲ ਨੂੰ ਖੰਗਾਲਿਆ ਗਿਆ। ਪੁਲਸ ਨੇ ਇਕ ਕਮਰੇ ਤੋਂ ਕੁੜੀ ਨੂੰ ਬਰਾਮਦ ਕੀਤਾ। ਕੁੜੀ ਦੇ ਬਿਆਨ ਦਰਜ ਕੀਤੇ ਗਏ, ਜਿਸ ਵਿਚ ਉਸ ਨੇ ਆਪਣੇ ਫੇਸਬੁੱਕ ਦੋਸਤ 'ਤੇ ਅਗਵਾ ਕਰਨ, ਉਸ ਨਾਲ ਜਬਰ ਜ਼ਿਨਾਹ ਕਰਨ ਅਤੇ ਜ਼ਬਰਦਸਤੀ ਵੇਸਵਾਪੁਣਾ 'ਚ ਧੱਕਣ ਦੇ ਦੋਸ਼ ਲਾਏ ਹਨ। ਪੁਲਸ ਨੇ ਕੁੜੀ ਦਾ ਮੈਡੀਕਲ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: US 'ਚ ਭਾਰਤੀ ਸ਼ਖਸ ਦਾ ਕਤਲ, ਬੇਸੁੱਧ ਪਤਨੀ ਬੋਲੀ- 'ਪਤੀ ਦਾ ਆਖ਼ਰੀ ਵਾਰ ਮੂੰਹ ਵਿਖਾ ਦਿਓ'


Tanu

Content Editor

Related News