ਭਾਰਤੀ ਪੁਰਸ਼ਾਂ ਤੋਂ ਜ਼ਿਆਦਾ ਔਰਤਾਂ ਦੇ ਐਕਸਟਰਾ ਮੈਰਿਟਲ ਅਫੇਅਰ : ਸਰਵੇ
Monday, Mar 02, 2020 - 08:49 PM (IST)
ਨਵੀਂ ਦਿੱਲੀ — ਭਾਰਤ 'ਚ ਸੈਕਸ ਨੂੰ ਅਜੇ ਵੀ ਇਕ ਟੈਬੂ ਵਾਂਗ ਦੇਖਿਆ ਜਾਂਦਾ ਹੈ। ਖਾਸਤੌਰ 'ਤੇ ਵਿਆਹ ਤੋਂ ਬਾਅਦ ਇਥੇ ਔਰਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਪੁਰਸ਼ ਨਾਲ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਇੰਟੀਮੇਸੀ ਨਾ ਰੱਖੇ। ਸ਼ਾਦੀਸ਼ੁਦਾ ਔਰਤਾਂ ਦੇ ਅਫੇਅਰ ਨੂੰ ਇਥੇ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਹੈ ਪਰ ਇਸ ਦੇ ਉਲਟ ਐਕਸਟਰਾ ਮੈਰਿਟਲ ਡੇਟਿੰਗ ਐਪ ਦੀ ਹਾਲੀਆ ਰਿਪੋਰਟ 'ਤੇ ਨਜ਼ਰ ਪਾਇਏ ਤਾਂ ਭਾਰਤੀ ਇਨ੍ਹਾਂ ਵਿਸ਼ੇ 'ਤੇ ਹੁਣ ਬੋਲਡ ਹੁੰਦੇ ਜਾ ਰਹੇ ਹਨ।
ਐਕਸਟਰਾ ਮੈਰਿਟਲ ਡੇਟਿੰਗ ਐਪ ਗਲੀਡਨ ਨੇ ਇਕ ਰਿਸਰਚ ਕੀਤਾ ਹੈ, ਜਿਸ 'ਚ 53 ਫੀਸਦੀ ਭਾਰਤੀ ਔਰਤਾਂ ਨੇ ਮੰਨਿਆ ਹੈ ਕਿ ਉਹ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਪੁਰਸ਼ ਨਾਲ ਇੰਟੀਮੇਸਟ ਰਿਲੇਸ਼ਨਸ਼ਿਪ 'ਚ ਹਨ। ਜਦਕਿ ਸ਼ਾਦੀ ਤੋਂ ਬਾਹਰ ਦੂਜੀਆਂ ਔਰਤਾਂ ਨਾਲ ਸਬੰਧ ਰੱਖਣ ਵਾਲੇ ਪੁਰਸ਼ਾਂ ਦੀ ਗਿਣਤੀ 43 ਫੀਸਦੀ ਸੀ।
ਗਲੀਡਨ ਦੀ ਮਾਰਕਟਿੰਗ ਡਾਇਰੇਕਟਰ ਸੋਲੇਨ ਪੈਲੇਟ ਮੁਤਾਬਕ, 'ਰੋਮੈਂਸ ਅਤੇ ਬੇਵਫਾਈ ਦੇ ਮਾਮਲੇ 'ਚ ਭਾਰਤੀ ਔਰਤਾਂ ਕਾਫੀ ਖੁੱਲ੍ਹੇ ਵਿਚਾਰਾਂ ਵਾਲੀਆਂ ਹੁੰਦੀਆਂ ਹਨ। ਗਲੀਡਨ ਲੋਕਾਂ ਨੂੰ ਅਜਿਹਾ ਮਾਹੌਲ ਦਿੰਦਾ ਹੈ ਜਿਸ 'ਚ ਉਹ ਆਪਣੇ ਪਾਰਟਨਰ ਨਾਲ ਰਿਸ਼ਤੇ ਨੂੰ ਪ੍ਰਭਾਵਿਤ ਕੀਤੇ ਬਿਨਾਂ, ਆਪਣੇ ਵਾਂਗ ਸੋਚ ਰੱਖਣ ਵਾਲੇ ਕਿਸੇ ਹੋਰ ਨਾਲ ਇਕ ਨਵੀਂ ਲਵ ਸਟੋਰੀ ਦੀ ਸ਼ੁਰੂਆਤ ਕਰ ਸਕਣ।
ਗਲੀਡਨ ਦਾ ਇਹ ਰਿਸਰਚ ਆਨਲਾਈਨ ਕਰਵਾਇਆ ਗਿਆ ਸੀ, ਜਿਸ 'ਚ ਦਿੱਲੀ, ਕੋਲਕਾਤਾ, ਮੁੰਬਈ, ਚੈਨਈ, ਬੈਂਗਲੋਰ, ਪੁਣੇ, ਅਹਿਮਦਾਬਾਦ ਅਤੇ ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਦੇ 1500 ਲੋਕਾਂ ਨੇ ਹਿੱਸਾ ਲਿਆ ਸੀ। ਰਿਸਰਚ 'ਚ ਖੁਲਾਸਾ ਹੋਇਆ ਕਿ ਪੁਰਸ਼ਾਂ ਦੇ ਮੁਕਾਬਲੇ ਉਨ੍ਹਾਂ ਔਰਤਾਂ ਦੀ ਗਿਣਤੀ ਜ਼ਿਆਦਾ ਸੀ ਜੋ ਰੈਗੁਲਰ ਤੌਰ 'ਤੇ ਆਪਣੇ ਪਤੀ ਤੋਂ ਇਲਾਵਾ ਹੋਰ ਪੁਰਸ਼ਾਂ ਨਾਲ ਸ਼ਰੀਰਕ ਸਬੰਧ ਬਣਾਉਂਦੀਆਂ ਹਨ।
ਸਟੱਡੀ ਮੁਤਾਬਕ ਪਤੀ ਤੋਂ ਇਲਾਵਾ ਹੋਰ ਪੁਰਸ਼ ਨਾਲ ਰੋਜ਼ਾਨਾ ਸ਼ਰੀਰਕ ਸਬੰਧ ਬਣਾਉਣ ਵਾਲੀਆਂ ਔਰਤਾਂ ਦੀ ਗਿਣਤੀ 40 ਫੀਸਦੀ ਹੈ ਜਦਕਿ 26 ਫੀਸਦੀ ਪੁਰਸ਼ ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਮਹਿਲਾ ਨਾਲ ਰੈਗੁਲਰ ਤੌਰ 'ਤੇ ਸੈਕਸ ਕਰਦੇ ਹਨ।
ਰਿਸਰਚ ਵਿਚ ਕਰੀਬ 50 ਫੀਸਦੀ ਸ਼ਾਦੀਸ਼ੁਦਾ ਲੋਕਾਂ ਨੇ ਸਵੀਕਾਰ ਕੀਤਾ ਕਿ ਉਹ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਇੰਟੀਮੇਟ ਰਿਲੇਸ਼ਨਸ਼ਿਪ 'ਚ ਹਨ। ਉਥੇ ਹੀ 47 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਹ ਆਪਣੇ ਪਾਰਟਨਰ ਤੋਂ ਇਲਾਵਾ ਵੀ ਕਿਸੇ ਹੋਰ ਨਾਲ ਕੈਜੁਅਲ ਰਿਲੇਸ਼ਨਸ਼ਿਪ 'ਚ ਹਨ ਜਦਕਿ 46 ਫੀਸਦੀ ਲੋਕਾਂ ਨੇ ਵਨ ਨਾਇਟ ਸਟੈਂਡ ਦੀ ਗੱਲ ਸਵੀਕਾਰ ਕੀਤੀ।
ਰਿਸਰਚ ਮੁਤਾਬਕ 48 ਫੀਸਦੀ ਭਾਰਤੀ ਇਹ ਮੰਨਦੇ ਹਨ ਕਿ ਇਕ ਸਮੇਂ 'ਚ ਦੋ ਲੋਕਾਂ ਨਾਲ ਪਿਆਰ ਕਰਨਾ ਮੁਮਕਿਨ ਹੈ, ਉਥੇ ਹੀ 46 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਧੋਖਾ ਦੇਣ ਦੇ ਬਾਵਜੂਦ ਉਨ੍ਹਾਂ ਦਾ ਆਪਣੇ ਪਾਰਟਨਰ ਦੇ ਪ੍ਰਤੀ ਪਿਆਰ ਘੱਟ ਨਹੀਂ ਹੁੰਦਾ ਹੈ। ਇਹੀ ਕਾਰਨ ਹੈ ਕਿ ਅਫੇਅਰ ਬਾਰੇ ਪਤਾ ਲੱਗਣ 'ਤੇ ਜ਼ਿਆਦਾ ਭਾਰਤੀ ਆਪਣੇ ਪਾਰਟਨਰ ਨੂੰ ਮੁਆਫ ਕਰਨ 'ਚ ਯਕੀਨ ਰੱਖਦੇ ਹਨ।
37 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਬੇਵਫਾਈ ਦਾ ਪਤਾ ਲੱਗਣ ਦੇ ਬਾਅਦ ਵੀ ਉਹ ਬਿਨਾਂ ਕੁਝ ਸੋਚੇ ਸਮਝੇ ਆਪਣੇ ਪਾਰਟਨਰ ਨੂੰ ਮੁਆਫ ਕਰ ਦੇਣਗੇ ਅਤੇ ਇਹੀ ਉਮੀਦ ਉਹ ਆਪਣੇ ਪਾਰਟਨਰ ਤੋਂ ਵੀ ਕਰਦੇ ਹਨ। ਉਥੇ ਹੀ 40 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਧੋਖਾ ਮਿਲਣ 'ਤੇ ਮੁਆਫ ਕਰਨਾ ਉਸ ਸਮੇਂ ਦੇ ਹਾਲਾਤ 'ਤੇ ਨਿਰਭਰ ਕਰਦਾ ਹੈ।