ਰਾਤ 12 ਵਜੇ ਤੱਕ ਵੀ ਇਕੱਲਾ ਹੀ ਘੁੰਮਦਾ ਹਾਂ, ਮੈਨੂੰ ਕਤਲ ਕਰਨ ਵਾਲਾ ਆ ਜਾਏ : ਠਾਕੌਰ

10/20/2018 6:44:12 PM

ਅਹਿਮਦਾਬਾਦ (ਯੂ. ਐੱਨ. ਆਈ.)–ਗੈਰ-ਗੁਜਰਾਤੀਆਂ ’ਤੇ ਹਮਲੇ ਕਰਨ ਲਈ ਸਥਾਨਕ ਲੋਕਾਂ ਨੂੰ ਉਕਸਾਉਣ ਦਾ ਦੋਸ਼ ਝੱਲ ਰਹੇ ਕਾਂਗਰਸੀ ਵਿਧਾਇਕ ਅਤੇ ਪਾਰਟੀ ਦੇ ਬਿਹਾਰ ਮਾਮਲਿਆਂ ਦੇ ਇੰਚਾਰਜ ਅਲਪੇਸ਼ ਠਾਕੌਰ ਨੇ ਕਿਹਾ ਹੈ ਕਿ ਮੈਂ ਰਾਤ 12 ਵਜੇ ਤੱਕ ਵੀ ਇਕੱਲਾ ਘੁੰਮਦਾ ਹਾਂ, ਜਿਸ ਨੇ ਮੈਨੂੰ ਕਤਲ ਕਰਨਾ ਹੈ ਆ ਜਾਏ।

ਬਨਾਸਕਾਂਠਾ ਜ਼ਿਲੇ ਦੇ ਪਿੰਡ ਮਾਣਕਪੁਰ ਵਿਚ ਇਕ ਗਰਬਾ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਨੇ ਮੈਨੂੰ ਕਤਲ ਕਰਨ ਦਾ ਸੁਪਨਾ ਵੇਖਿਆ ਹੈ, ਆਪਣਾ ਸੁਪਨਾ ਪੂਰਾ ਕਰ ਲਏ। ਮੈਂ ਅੱਧੀ ਰਾਤ ਤੱਕ ਇਕੱਲਾ ਹੀ ਘੁੰਮਦਾ ਰਹਿੰਦਾ ਹਾਂ। 


Related News