ਕਰਨਾਟਕ ''ਚ ਫਰਾਰ ਕੈਦੀ ਨੇ ਕਰ''ਤਾ ਪੁਲਸ ''ਤੇ ਹਮਲਾ ; ਦੋ ਮੁਲਾਜ਼ਮ ਜ਼ਖਮੀ

Wednesday, Jul 15, 2026 - 01:11 PM (IST)

ਕਰਨਾਟਕ ''ਚ ਫਰਾਰ ਕੈਦੀ ਨੇ ਕਰ''ਤਾ ਪੁਲਸ ''ਤੇ ਹਮਲਾ ; ਦੋ ਮੁਲਾਜ਼ਮ ਜ਼ਖਮੀ

ਕਲਬੁਰਗੀ - ਕਰਨਾਟਕ ਦੇ ਕਲਬੁਰਗੀ 'ਚ ਇਕ ਭੱਜੇ ਕੈਦੀ ਨੇ ਕਥਿਤ ਤੌਰ 'ਤੇ ਉਸ ਪੁਲਸ ਟੀਮ 'ਤੇ ਹਮਲਾ ਕੀਤਾ ਜੋ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਸੀ, ਜਿਸ 'ਚ ਦੋ ਪੁਲਸ ਕਰਮਚਾਰੀ ਜ਼ਖਮੀ ਹੋ ਗਏ, ਜਿਸ ਦੀ ਜਾਣਕਾਰੀ ਪੁਲਸ ਨੇ ਬੁੱਧਵਾਰ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਪੁਲਸ ਵੱਲੋਂ ਸਵੈ-ਰੱਖਿਆ ਦੀ ਕਾਰਵਾਈ 'ਚ ਚਲਾਈ ਗਈ ਗੋਲੀ ਨਾਲ ਦੋਸ਼ੀ ਕੈਦੀ ਦੀ ਲੱਤ 'ਚ ਵੀ ਸੱਟ ਲੱਗ ਗਈ ਸੀ। ਪੁਲਸ ਅਨੁਸਾਰ, ਦੋਸ਼ੀ ਦੀ ਪਛਾਣ ਸੰਤੋਸ਼ ਵਜੋਂ ਹੋਈ ਹੈ। ਉਸ ਨੇ ਕਿਹਾ ਕਿ ਜਦੋਂ ਪੁਲਸ ਨੇ ਉਸ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਕਥਿਤ ਤੌਰ 'ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਫਿਰ ਪੁਲਸ ਨੇ ਸਵੈ-ਰੱਖਿਆ 'ਚ ਗੋਲੀ ਚਲਾਈ, ਜਿਸ ਨਾਲ ਸੰਤੋਸ਼ ਦੀ ਲੱਤ 'ਚ ਸੱਟ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਇਸ ਘਟਨਾ 'ਚ ਦੋ ਕਾਂਸਟੇਬਲ ਵੀ ਜ਼ਖਮੀ ਹੋ ਗਏ।

ਪੁਲਸ ਅਨੁਸਾਰ, ਸੰਤੋਸ਼ ਸਮੇਤ ਤਿੰਨ ਕੈਦੀ ਮੰਗਲਵਾਰ ਸਵੇਰੇ ਕਲਬੁਰਗੀ ਕੇਂਦਰੀ ਜੇਲ੍ਹ ਤੋਂ ਕਥਿਤ ਤੌਰ 'ਤੇ ਬਾਥਰੂਮ ਦੀ ਗਰਿੱਲ ਕੱਟ ਕੇ ਅਤੇ ਪੌੜੀ ਦੀ ਵਰਤੋਂ ਕਰਕੇ ਕੰਧ 'ਤੇ ਚੜ੍ਹ ਕੇ ਫਰਾਰ ਹੋ ਗਏ। ਬਾਕੀ ਦੋ ਦੋਸ਼ੀ ਕੈਦੀਆਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੰਤੋਸ਼ ਅਤੇ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਕਲਬੁਰਗੀ ਦੇ ਸਰਕਾਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (GIMS) ਹਸਪਤਾਲ ਦੇ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
 


author

Sunaina

Content Editor

Related News