ਗੁਰੂਗ੍ਰਾਮ ''ਚ ਪੁਲਸ ਨੇ ਅੱਧੀ ਰਾਤੀਂ ਕਰ''ਤਾ ਬਦਮਾਸ਼ਾਂ ਦਾ ਐਨਕਾਊਂਟਰ ! ਦੋਵਾਂ ਪਾਸਿਓਂ 60 ਰਾਊਂਡ ਫ਼ਾਇਰ

Saturday, Jul 11, 2026 - 04:36 PM (IST)

ਗੁਰੂਗ੍ਰਾਮ ''ਚ ਪੁਲਸ ਨੇ ਅੱਧੀ ਰਾਤੀਂ ਕਰ''ਤਾ ਬਦਮਾਸ਼ਾਂ ਦਾ ਐਨਕਾਊਂਟਰ ! ਦੋਵਾਂ ਪਾਸਿਓਂ 60 ਰਾਊਂਡ ਫ਼ਾਇਰ

ਗੁਰੂਗ੍ਰਾਮ- ਹਰਿਆਣਾ 'ਚ ਗੁਰੂਗ੍ਰਾਮ ਦੇ ਪਾਸ਼ ਸੁਸ਼ਾਤ ਲੋਕ ਇਲਾਕੇ 'ਚ ਦੇਰ ਰਾਤ ਪੁਲਸ ਦੀ ਇਕ ਵੱਡੀ ਕਾਰਵਾਈ 'ਚ ਚਾਰ ਬਦਮਾਸ਼ਾਂ ਦੇ ਮਾਰੇ ਜਾਣ ਅਤੇ ਇਕ ਦੇ ਜ਼ਖਮੀ ਹੋਣ ਮਗਰੋਂ ਗੈਂਗਸਟਰ ਦੀਪਕ ਨਾਂਦਲ ਅਤੇ ਉਸ ਦੇ ਅੰਤਰਰਾਸ਼ਟਰੀ ਜਬਰਨ ਵਸੂਲੀ ਗਿਰੋਹ ਦੀਆਂ ਗਤੀਵਿਧੀਆਂ ਇਕ ਵਾਰ ਮੁੜ ਚਰਚਾ 'ਚ ਆ ਗਈਆਂ ਹਨ। ਪੁਲਸ ਅਨੁਸਾਰ, ਵੀਰਵਾਰ ਦੇਰ ਰਾਤ ਸੁਸ਼ਾਂਤ ਲੋਕ ਦੇ ਏ-ਬਲਾਕ 'ਚ ਹੋਏ ਇਸ ਮੁਕਾਬਲੇ ਦੌਰਾਨ 60 ਤੋਂ ਵੱਧ ਗੋਲੀਆਂ ਚੱਲੀਆਂ। ਇਸ 'ਚ ਨਾਂਦਲ ਗਿਰੋਹ ਦੇ ਚਾਰ ਸ਼ੂਟਰ ਮਾਰੇ ਗਏ, ਇਕ ਜ਼ਖ਼ਮੀ ਹੋ ਗਿਆ। ਗੋਲੀਬਾਰੀ 'ਚ ਤਿੰਨ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ। 

ਮੁਕਾਬਲੇ 'ਚ ਚਾਰ ਸ਼ੂਟਰ ਮਾਰੇ ਗਏ

ਅਧਿਕਾਰੀਆਂ ਨੇ ਦੱਸਿਆ ਕਿ ਦੀਪਕ ਨਾਂਦਲ ਗਿਰੋਹ ਦੇ 5 ਮੈਂਬਰਾਂ ਨੇ ਐੱਸਜੀਟੀ ਯੂਨੀਵਰਸਿਟੀ ਦੇ ਸੰਸਥਾਪਕ ਦੇ ਬੇਟੇ ਅਤੇ ਪ੍ਰਾਪਰਟੀ ਡੀਲਰ ਵਿਸ਼ਾਲ ਬੇਰੀ ਨੂੰ ਉਸ ਦੇ ਘਰ ਬੰਧਕ ਬਣਾ ਲਿਆ ਸੀ। ਪੁਲਸ ਅਨੁਸਾਰ, ਜਦੋਂ ਦੋਸ਼ੀਆਂ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਹੋਏ ਮੁਕਾਬਲੇ 'ਚ ਚਾਰ ਸ਼ੂਟਰ ਮਾਰੇ ਗਏ, ਇਕ ਜ਼ਖਮੀ ਹੋ ਗਿਆ ਅਤੇ ਵਿਸ਼ਾਲ ਬੇਰੀ ਨੂੰ ਸੁਰੱਖਿਅਤ ਬਚਾ ਲਿਆ ਗਿਆ। ਹਰਿਆਣਵੀ ਸੰਗੀਤ ਜਗਤ 'ਚ ਕਦੇ ਨਿਰਮਾਤਾ ਅਤੇ ਰੈਪਰ ਵਜੋਂ ਪਛਾਣ ਰੱਖਣ ਵਾਲੇ ਨਾਂਦਲ ਦਾ ਨਾਂ ਦਿੱਲੀ ਅਤੇ ਹਰਿਆਣਾ 'ਚ ਜਬਰਨ ਵਸੂਲੀ, ਕਤਲ, ਅਗਵਾ ਅਤੇ ਫਿਰੌਤੀ ਮੰਗਣ ਵਰਗੇ ਕਈ ਅਪਰਾਧਕ ਘਟਨਾਵਾਂ ਨਾਲ ਜੁੜ ਚੁੱਕਿਆ ਹੈ। 

ਸੋਸ਼ਲ ਮੀਡੀਆ ਰਾਹੀਂ ਕਰਦਾ ਹੈ ਨੌਜਵਾਨਾਂ ਦੀ ਭਰਤੀ 

ਪੁਲਸ ਅਨੁਸਾਰ, ਲੋੜੀਂਦਾ ਅਪਰਾਧੀ ਨਾਂਦਲ ਵਿਦੇਸ਼ ਤੋਂ ਅੰਤਰਾਸ਼ਟਰੀ ਜਬਰਨ ਵਸੂਲੀ ਗਿਰੋਹ ਚਲਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਨੌਜਵਾਨਾਂ ਦੀ ਭਰਤੀ ਕਰਦਾ ਹੈ। ਹਾਲਾਂਕਿ ਪੁਲਸ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਦੇਸ਼ 'ਚ ਹੈ ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਉਸ ਦੀਆਂ ਗਤੀਵਿਧੀਆਂ ਸੰਯੁਕਤ ਅਰਬ ਅਮੀਰਾਤ (ਯੂਏਈ), ਬ੍ਰਿਟੇਨ ਅਤੇ ਕੈਨੇਡਾ ਤੋਂ ਚੱਲਦੀਆਂ ਹਨ। 

ਅਪਰਾਧ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਕਈ ਲੋਕਪ੍ਰਿਯ ਗੀਤਾਂ 'ਚ ਕੀਤਾ ਕੰਮ

ਅਪਰਾਧ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਨਾਂਦਲ ਨੇ ਹਰਿਆਣਵੀ ਗਾਇਕ ਰਾਹੁਲ ਫਾਜ਼ਿਲਪੁਰੀਆ ਅਤੇ ਰੈਪਰ ਬਾਦਸ਼ਾਹ ਨਾਲ ਕਈ ਲੋਕਪ੍ਰਿਯ ਗੀਤਾਂ 'ਚ ਕੰਮ ਕੀਤਾ ਸੀ। ਇਨ੍ਹਾਂ 'ਚ ਬਾਦਸ਼ਾਹ ਅਤੇ ਫਾਜ਼ਿਲਪੁਰੀਆ ਦਾ ਗੀਤ 'ਹਰਿਆਣਾ ਰੋਡਵੇਜ਼ ਅਤੇ 'ਕਰ ਗਈ ਚੁਲ' ਸ਼ਾਮਲ ਹਨ, ਜਿਨ੍ਹਾਂ ਦੇ ਰੀਮੇਕ ਦਾ ਇਸਤੇਮਾਲ ਸਾਲ 2016 'ਚ ਆਈ ਫਿਲਮ 'ਕਪੂਰ ਐਂਡ ਸਨਜ਼' 'ਚ ਕੀਤਾ ਗਿਆ ਸੀ। 

2023 'ਚ ਵਿਦੇਸ਼ ਦੌੜਣ 'ਚ ਸਫ਼ਲ ਰਿਹਾ ਦੀਪਕ ਨਾਂਦਲ

ਅਧਿਕਾਰੀਆਂ ਅਨੁਸਾਰ, ਸ਼ੁਰੂਆਤ 'ਚ ਨਾਂਦਲ ਸਥਾਨਕ ਵਿਵਾਦਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਲਈ ਬਦਨਾਮ ਹੋਇਆ ਪਰ ਜਲਦ ਹੀ ਉਸ ਨੇ ਜਬਰਨ ਵਸੂਲੀ ਅਤੇ ਸੁਪਾਰੀ ਦੇ ਕੇ ਕਤਲ ਵਰਗੇ ਅਪਰਾਧਾਂ ਦਾ ਰਸਤਾ ਅਪਣਾ ਲਿਆ। ਇਸ ਤੋਂ ਬਾਅਦ ਉਸ ਦਾ ਨਾਂ ਰੋਹਤਕ ਅਤੇ ਸੋਨੀਪਤ ਪੁਲਸ ਦੇ ਲੋੜੀਂਦੇ ਅਪਰਾਧੀਆਂ ਦੀ ਸੂਚੀ 'ਚ ਸ਼ਾਮਲ ਹੋ ਗਿਆ। ਹਰਿਆਣਾ ਪੁਲਸ ਦੀ ਵਿਸ਼ੇਸ਼ ਕਾਰਜ ਫੋਰਸ (ਐੱਸਟੀਐੱਫ) ਦੇ ਸ਼ਿਕੰਜੇ ਤੋਂ ਬਚਣ ਲਈ ਨਾਂਦਲ ਨੇ 2023 'ਚ ਦੇਸ਼ ਛੱਡਣ ਦੀ ਯੋਜਨਾ ਬਣਾਈ ਅਤੇ ਵਿਦੇਸ਼ ਦੌੜਣ 'ਚ ਸਫ਼ਲ ਰਿਹਾ। ਉਦੋਂ ਤੋਂ ਉਹ ਵਿਦੇਸ਼ 'ਚ ਰਹਿ ਕੇ ਆਪਣਾ ਜਬਰਨ ਵਸੂਲੀ ਨੈੱਟਵਰਕ ਚਲਾ ਰਿਹਾ ਹੈ। ਪੁਲਸ ਉਸ ਦੀ ਗ੍ਰਿਫ਼ਤਾਰੀ ਅਤੇ ਭਾਰਤੀ ਵਪਾਸੀ ਲਈ ਉਸ ਖ਼ਿਲਾਫ਼ 'ਰੈੱਡ ਕਾਰਨਰ' ਨੋਟਿਸ ਜਾਰੀ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ 'ਚ ਜੁਟੀ ਹੋਈ ਹੈ। ਪੁਲਸ ਅਨੁਸਾਰ, ਨਾਂਦਲ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਮੰਚਾਂ 'ਤੇ ਸਰਗਰਮ ਹੈ, ਜਿਨ੍ਹਾਂ ਰਾਹੀਂ ਉਹ ਨੌਜਵਾਨਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਪਣੇ ਗਿਰੋਹ 'ਚ ਸ਼ਾਮਲ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News