ਮਿਡਲ ਈਸਟ ਜੰਗ ''ਚ ਇਕ ਹੋਰ ਦੇਸ਼ ਦੀ ਐਂਟਰੀ ! ਸਾਊਦੀ ''ਤੇ ਮਿਜ਼ਾਈਲਾਂ ਦਾਗ਼ ਕਰ''ਤਾ ਐਲਾਨ
Tuesday, Jul 14, 2026 - 02:47 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਇਰਾਨ-ਅਮਰੀਕਾ ਵਿਚਾਲੇ ਮੁੜ ਸ਼ੁਰੂ ਹੋਈ ਜੰਗ ਦਿਨੋਂ-ਦਿਨ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਇਸੇ ਦੌਰਾਨ ਯਮਨ ਦੀ ਰਾਜਧਾਨੀ ਸਨਾ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਇੱਕ ਜ਼ਬਰਦਸਤ ਧਮਾਕੇ ਤੋਂ ਬਾਅਦ, ਹੂਤੀ ਬਾਗੀਆਂ ਨੇ ਗੁਆਂਢੀ ਦੇਸ਼ ਸਾਊਦੀ ਅਰਬ ਦੇ ਫੌਜੀ ਟਿਕਾਣਿਆਂ 'ਤੇ ਕਈ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਵੱਡਾ ਹਮਲਾ ਕਰ ਦਿੱਤਾ ਹੈ।
ਰਿਪੋਰਟਾਂ ਮੁਤਾਬਕ, ਮੰਗਲਵਾਰ ਸਵੇਰੇ ਸਨਾ ਏਅਰਪੋਰਟ ਦੇ ਨੇੜੇ ਹਵਾਈ ਹਮਲੇ ਕਾਰਨ ਜ਼ਬਰਦਸਤ ਧਮਾਕਾ ਹੋਇਆ। ਹੂਤੀ ਬਾਗੀਆਂ ਨੇ ਇਸ ਦਾ ਦੋਸ਼ ਅਮਰੀਕਾ ਤੇ ਉਸ ਦੇ ਸਾਥੀ ਦੇਸ਼ਾਂ 'ਤੇ ਲਗਾਇਆ ਹੈ। ਇਸ ਧਮਾਕੇ ਦੇ ਤੁਰੰਤ ਬਾਅਦ ਹੂਤੀ ਬੁਲਾਰੇ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਸਾਊਦੀ ਅਰਬ ਦੇ ਦੱਖਣੀ ਸਰਹੱਦੀ ਇਲਾਕਿਆਂ- ਜੀਜ਼ਾਨ ਅਤੇ ਨਜਰਾਨ ਸਥਿਤ ਫੌਜੀ ਟਿਕਾਣਿਆਂ ਅਤੇ ਹਵਾਈ ਅੱਡਿਆਂ 'ਤੇ ਡਰੋਨ ਤੇ ਮਿਜ਼ਾਈਲਾਂ ਨਾਲ ਜਵਾਬੀ ਹਮਲੇ ਕੀਤੇ ਹਨ।
ਇਹ ਵੀ ਪੜ੍ਹੋ- ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਰਸੋਈ ਦਾ ਵੀ ਹਿੱਲ ਸਕਦੈ ਬਜਟ, ਹਰ ਆਮ-ਖ਼ਾਸ ਦੀ ਜੇਬ 'ਤੇ ਪਵੇਗਾ ਅਸਰ
ਹਾਲਾਂਕਿ ਸਾਊਦੀ ਅਰਬ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਏਅਰ ਡਿਫੈਂਸ ਸਿਸਟਮ ਨੇ ਯਮਨ ਵੱਲੋਂ ਦਾਗੀਆਂ ਗਈਆਂ ਜ਼ਿਆਦਾਤਰ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਇੰਟਰਸੈਪਟ ਕਰ ਦਿੱਤਾ, ਜਿਸ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਅਮਰੀਕਾ ਤੇ ਇਰਾਨ ਵਿਚਾਲੇ ਜਾਰੀ ਹਮਲਿਆਂ ਵਿਚਾਲੇ ਹੂਤੀਆਂ ਵੱਲੋਂ ਸਾਊਦੀ ਅਰਬ 'ਤੇ ਕੀਤੇ ਗਏ ਹਮਲੇ ਮਗਰੋਂ ਇਹ ਜੰਗ ਹੋਰ ਭਿਆਨਕ ਰੂਪ ਧਾਰਨ ਕਰ ਸਕਦੀ ਹੈ, ਜਿਸ ਦਾ ਅਸਰ ਪੂਰੀ ਦੁਨੀਆ 'ਤੇ ਦਿਖ ਸਕਦਾ ਹੈ। ਖਾੜੀ ਦੇਸ਼ਾਂ 'ਚ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਆਉਣ ਨਾਲ ਪੂਰੀ ਦੁਨੀਆ 'ਚ ਤੇਲ-ਗੈਸ ਦਾ ਸੰਕਟ ਇਕ ਵਾਰ ਫ਼ਿਰ ਤੋਂ ਡੂੰਘਾ ਹੋ ਸਕਦਾ ਹੈ। ਇਸ ਮੁਸ਼ਕਲ ਸਮੇਂ ਦੌਰਾਨ ਸੰਯੁਕਤ ਰਾਸ਼ਟਰ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਗਠਨਾਂ ਨੇ ਦੋਵਾਂ ਧਿਰਾਂ ਨੂੰ ਤੁਰੰਤ ਹਮਲੇ ਰੋਕਣ ਦੀ ਅਪੀਲ ਕੀਤੀ ਹੈ, ਤਾਂ ਇਲਾਕੇ 'ਚ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ- ਚੀਨ ਨੇ ਹਿਰਾਸਤ 'ਚ ਲਿਆ ਪ੍ਰਮਾਣੂ ਟੈਸਟਿੰਗ ਦਾ ਅਧਿਐਨ ਕਰਨ ਗਿਆ ਅਮਰੀਕੀ ਵਿਗਿਆਨੀ ! ਲਾਏ ਗੰਭੀਰ ਦੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
