ਕੰਡਕਟਰ ਨੇ ਟਰਾਂਸਪੋਰਟ ਮੰਤਰੀ ਨੂੰ ਹੀ ਲਾਹ''ਤਾ ਬੱਸ ਤੋਂ ਹੇਠਾਂ ! ਕਰਨਾਟਕ ''ਚ ਹੋਈ ਵੱਡੀ ਕਾਰਵਾਈ
Sunday, Jul 12, 2026 - 12:18 PM (IST)
ਨੈਸ਼ਨਲ ਡੈਸਕ- ਦੇਸ਼ ਦੇ ਦੱਖਣੀ ਸੂਬੇ ਕਰਨਾਟਕ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਟਰਾਂਸਪੋਰਟ ਮੰਤਰੀ ਬਾਇਰਾਥੀ ਸੁਰੇਸ਼ ਨੂੰ ਸ਼ਨੀਵਾਰ ਰਾਤ ਨੂੰ ਖੁੱਲ੍ਹੇ ਪੈਸੇ ਨਾ ਦੇਣ ਕਾਰਨ ਕੰਡਕਟਰ ਨੇ ਬੱਸ 'ਚੋਂ ਹੇਠਾਂ ਉਤਾਰ ਦਿੱਤਾ। ਮੰਤਰੀ ਆਮ ਜਨਤਾ ਨੂੰ ਸਫ਼ਰ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਲਈ ਆਪਣਾ ਭੇਸ ਬਦਲ ਕੇ ਬੱਸ 'ਚ ਸਫ਼ਰ ਕਰ ਰਹੇ ਸਨ। ਉਨ੍ਹਾਂ ਨੇ ਚਿਹਰੇ 'ਤੇ ਮਾਸਕ ਲਾਇਆ ਹੋਇਆ ਸੀ, ਜਿਸ ਕਾਰਨ ਕੰਡਕਟਰ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ।
ਜਾਣਕਾਰੀ ਅਨੁਸਾਰ ਮੰਤਰੀ ਬਾਇਰਾਥੀ ਸੁਰੇਸ਼ ਸ਼ਨੀਵਾਰ ਰਾਤ ਨੂੰ ਸ਼ਹਿਰ ਦੀ ਬੱਸ ਸਰਵਿਸ ਦਾ 'ਰਿਐਲਿਟੀ ਚੈੱਕ' ਕਰਨ ਨਿਕਲੇ ਸਨ। ਉਹ ਹੇਬਲ ਤੋਂ ਨਾਗਾਸ਼ੇੱਟੀਹੱਲੀ ਜਾਣ ਵਾਲੀ ਬੀ.ਐੱਮ.ਟੀ.ਸੀ. ਬੱਸ 'ਚ ਚੜ੍ਹੇ ਅਤੇ ਦੋ ਟਿਕਟਾਂ ਮੰਗੀਆਂ। ਉਨ੍ਹਾਂ ਨੇ ਕੰਡਕਟਰ ਨੂੰ 100 ਰੁਪਏ ਦਾ ਨੋਟ ਦਿੱਤਾ, ਜਿਸ 'ਤੇ ਕੰਡਕਟਰ ਨੇ ਉਨ੍ਹਾਂ ਨੂੰ ਖੁੱਲ੍ਹੇ ਪੈਸੇ ਦੇਣ ਲਈ ਕਿਹਾ।
ਜਦੋਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਖੁੱਲ੍ਹੇ ਪੈਸੇ ਨਹੀਂ ਹਨ, ਤਾਂ ਕੰਡਕਟਰ ਨੇ ਆਪਣਾ ਕੈਸ਼ ਬੈਗ ਦਿਖਾਉਂਦੇ ਹੋਏ ਕਿਹਾ ਕਿ ਉਸ ਕੋਲ ਵੀ ਬਾਕੀ ਦੇ ਪੈਸੇ ਦੇਣ ਲਈ ਚੇਂਜ ਨਹੀਂ ਹੈ। ਕੰਡਕਟਰ ਨੇ ਸਾਫ਼ ਕਹਿ ਦਿੱਤਾ ਕਿ ਜੇ ਖੁੱਲ੍ਹੇ ਪੈਸੇ ਨਹੀਂ ਹਨ, ਤਾਂ ਉਹ ਬੱਸ ਤੋਂ ਹੇਠਾਂ ਉਤਰ ਜਾਣ। ਕੰਡਕਟਰ ਦੀ ਗੱਲ ਸੁਣ ਕੇ ਮੰਤਰੀ ਨੇ ਬਿਨਾਂ ਕੋਈ ਬਹਿਸ ਕੀਤੇ ਜਾਂ ਆਪਣੀ ਪਛਾਣ ਦੱਸੇ ਚੁੱਪਚਾਪ ਬੱਸ ਤੋਂ ਹੇਠਾਂ ਉਤਰ ਗਏ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਦਰਪੇਸ਼ ਆਉਣ ਵਾਲੀ ਇਸ ਵੱਡੀ ਸਮੱਸਿਆ ਨੂੰ ਖੁਦ ਮਹਿਸੂਸ ਕੀਤਾ।
ਇਹ ਵੀ ਪੜ੍ਹੋ- ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ 'ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ
ਬੱਸ ਤੋਂ ਉਤਰਨ ਤੋਂ ਬਾਅਦ ਮੰਤਰੀ ਨੇ ਇੱਕ ਆਟੋ ਰਿਕਸ਼ਾ ਲਿਆ। ਆਟੋ ਦੇ ਮੀਟਰ 'ਤੇ ਕਿਰਾਇਆ 30 ਰੁਪਏ ਬਣਿਆ ਸੀ, ਪਰ ਡਰਾਈਵਰ ਨੇ ਮੰਤਰੀ ਤੋਂ 36 ਰੁਪਏ ਦੀ ਮੰਗ ਲਏ। ਜਦੋਂ ਮੰਤਰੀ ਨੇ ਪੁੱਛਿਆ ਤਾਂ ਡਰਾਈਵਰ ਨੇ ਕਿਹਾ ਕਿ ਮੀਟਰ ਠੀਕ ਕਰਵਾਉਣ ਵਾਲਾ ਹੈ। ਮੰਤਰੀ ਨੇ ਉਸ ਨੂੰ ਵੀ ਚੁੱਪਚਾਪ 40 ਰੁਪਏ ਦਿੱਤੇ ਅਤੇ ਉਤਰ ਗਏ।
Conducted a surprise field inspection by travelling on BMTC buses across Bengaluru to assess commuter experience firsthand. Ensuring safe, reliable and accountable public transport remains our highest priority.@BMTC_BENGALURU#BMTC #Bengaluru #PublicTransport #Karnataka pic.twitter.com/uyFOqsuwmd
— Byrathi Suresh (@byrathi_suresh) July 12, 2026
ਮੰਤਰੀ ਸੁਰੇਸ਼ ਨੇ ਰਾਤ 7:10 ਤੋਂ 9:10 ਵਜੇ ਤੱਕ ਸ਼ਹਿਰ ਦੇ ਕਈ ਇਲਾਕਿਆਂ 'ਚ ਮਾਸਕ ਪਾ ਕੇ ਸਫ਼ਰ ਕੀਤਾ, ਜਿਸ ਤੋਂ ਬਾਅਦ ਪਬਲਿਕ ਟਰਾਂਸਪੋਰਟ ਦੀਆਂ ਖਾਮੀਆਂ ਨੂੰ ਦੂਰ ਕਰਨ ਅਤੇ ਇਸ 'ਚ ਸੁਧਾਰ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਰਿਪੋਰਟਾਂ ਮੁਤਾਬਕ ਬਾਅਦ 'ਚ ਸਬੰਧਿਤ ਸਟਾਫ਼ 'ਤੇ ਕਾਰਵਾਈ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਹੋ ਗਿਆ ਹਮਲਾ ! ਵੱਜ ਗਏ 'ਘੁੱਗੂ' ; ਇਰਾਨ ਨੇ UAE, ਬਹਿਰੀਨ, ਜਾਰਡਨ ਤੇ ਕਤਰ 'ਤੇ ਕਰ'ਤੀ AirStrike
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
