ਪਾਣੀ ਦੀ ਟੈਂਕੀ ਓਵਰਫਲੋ ਹੋਣ ''ਤੇ ਭਖਿਆ ਵਿਵਾਦ, ਭਰਾ ਨੇ ਭਰਾ ''ਤੇ ਕੀਤਾ ਹਮਲਾ

Thursday, Jul 09, 2026 - 02:03 PM (IST)

ਪਾਣੀ ਦੀ ਟੈਂਕੀ ਓਵਰਫਲੋ ਹੋਣ ''ਤੇ ਭਖਿਆ ਵਿਵਾਦ, ਭਰਾ ਨੇ ਭਰਾ ''ਤੇ ਕੀਤਾ ਹਮਲਾ

ਫਗਵਾੜਾ (ਜਲੋਟਾ)- ਥਾਣਾ ਰਾਵਲਪਿੰਡੀ ਦੇ ਅਧੀਨ ਆਉਂਦੇ ਪਿੰਡ ਸੰਗਤਪੁਰ ਵਿਖੇ ਪਾਣੀ ਦੀ ਟੈਂਕੀ ਓਵਰਫਲੋ ਹੋਣ ਦੀ ਮਾਮੂਲੀ ਗੱਲ ਨੂੰ ਲੈ ਕੇ ਦੋ ਭਰਾਵਾਂ ਦੇ ਪਰਿਵਾਰਾਂ ਵਿਚਾਲੇ ਖ਼ੂਨੀ ਸੰਘਰਸ਼ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਇਕੋ ਪਰਿਵਾਰ ਦੇ 4 ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਕਸ਼ਮੀਰੀ ਲਾਲ ਪੁੱਤਰ ਮੰਗੂ ਰਾਮ ਨਿਵਾਸੀ ਸੰਗਤਪੁਰ, ਥਾਣਾ ਰਾਵਲਪਿੰਡੀ ਨੇ ਦੱਸਿਆ ਕਿ ਉਸ ਦੇ ਭਰਾ ਬਿੰਦਰਪਾਲ ਦੀ ਪਾਣੀ ਦੀ ਟੈਂਕੀ ਓਵਰਫਲੋ ਹੋ ਗਈ ਸੀ, ਜਿਸ ਕਾਰਨ ਗਲੀ 'ਚ ਪਾਣੀ ਜਮ੍ਹਾ ਹੋ ਗਿਆ ਅਤੇ ਚਿੱਕੜ ਫੈਲ ਗਿਆ। ਜਦੋਂ ਕਸ਼ਮੀਰੀ ਲਾਲ ਨੇ ਆਪਣੇ ਭਰਾ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਬਿੰਦਰਪਾਲ ਦਾ ਲੜਕਾ ਅਜੇ ਕੁਮਾਰ ਉੱਥੇ ਆ ਗਿਆ ਅਤੇ ਗਾਲੀ-ਗਲੋਚ ਕਰਨ ਲੱਗਾ। ਵਿਵਾਦ ਵਧਦਾ ਵੇਖ ਕਸ਼ਮੀਰੀ ਲਾਲ ਦਾ ਪੁੱਤਰ ਰੇਸ਼ਮ ਲਾਲ ਵੀ ਮੌਕੇ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ:  ਚਿੰਤਾ 'ਚ ਘਿਰੇ ਪੰਜਾਬ ਦੇ ਕਿਸਾਨ! ਮੰਡਰਾ ਰਿਹੈ ਵੱਡਾ ਖ਼ਤਰਾ

ਦੋਸ਼ ਹਨ ਕਿ ਇਸੇ ਦੌਰਾਨ ਬਿੰਦਰਪਾਲ ਅਤੇ ਉਸ ਦੇ ਪੁੱਤਰ ਅਜੇ ਕੁਮਾਰ ਨੇ ਕਸ਼ਮੀਰੀ ਲਾਲ ਅਤੇ ਉਸ ਦੇ ਪੁੱਤਰ ਰੇਸ਼ਮ ਲਾਲ ਦੇ ਸਿਰ 'ਤੇ ਕੜੇ ਨਾਲ ਵਾਰ ਕੀਤੇ ਅਤੇ ਗੰਭੀਰ ਸੱਟਾਂ ਪਹੁੰਚਾਈਆਂ। ਇਸ ਦੇ ਨਾਲ ਹੀ ਬਿੰਦਰਪਾਲ ਦੀ ਪਤਨੀ ਸੁਨੀਤਾ ਰਾਣੀ ਅਤੇ ਪੁੱਤਰੀ ਰੀਨਾ ਨੇ ਵੀ ਉਨ੍ਹਾਂ ਨਾਲ ਕੁੱਟਮਾਰ ਕੀਤੀ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ। ਪੁਲਿਸ ਥਾਣਾ ਰਾਵਲਪਿੰਡੀ ਨੇ ਮੁਲਜ਼ਮ ਬਿੰਦਰਪਾਲ, ਅਜੇ ਕੁਮਾਰ, ਸੁਨੀਤਾ ਰਾਣੀ ਅਤੇ ਰੀਨਾ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀ ਧਾਰਾ 115(2), 117(2), 3(5) ਤਹਿਤ ਪੁਲਸ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਦਾ ਦੌਰ ਜਾਰੀ ਹੈ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ ਮੀਟਿੰਗ, ਜਾਣੋ ਕੀ ਲਿਆ ਗਿਆ ਫ਼ੈਸਲਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News