ਜਿਮ ਟ੍ਰੇਨਰ ਦਾ ਕਤਲ ਕਰਨ ਵਾਲਿਆਂ ਦਾ ਪੁਲਸ ਨੇ ਕਰ''ਤਾ ਐਨਕਾਊਂਟਰ ! ਦੋਵਾਂ ਸ਼ੂਟਰਾਂ ਨੂੰ ਕੀਤਾ ਢੇਰ

Sunday, Jul 05, 2026 - 11:27 AM (IST)

ਜਿਮ ਟ੍ਰੇਨਰ ਦਾ ਕਤਲ ਕਰਨ ਵਾਲਿਆਂ ਦਾ ਪੁਲਸ ਨੇ ਕਰ''ਤਾ ਐਨਕਾਊਂਟਰ ! ਦੋਵਾਂ ਸ਼ੂਟਰਾਂ ਨੂੰ ਕੀਤਾ ਢੇਰ

ਹਾਂਸੀ- ਹਰਿਆਣਾ ਦੇ ਹਾਂਸੀ 'ਚ ਪਿਛਲੇ ਮਹੀਨੇ ਇਕ ਜਿਮ ਟ੍ਰੇਨਰ ਦੇ ਕਤਲ 'ਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦੇ 2 ਸ਼ੂਟਰ ਬਹਾਦੁਰਗੜ੍ਹ 'ਚ ਪੁਲਸ ਮੁਕਾਬਲੇ 'ਚ ਮਾਰੇ ਗਏ। ਪੁਲਸ ਨੇ ਦੱਸਿਆ ਕਿ ਬਹਾਦੁਰਗੜ੍ਹ 'ਚ ਸ਼ਨੀਵਾਰ ਦੇਰ ਰਾਤ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪੁਲਸ ਟੀਮ ਨੇ ਦੋਵਾਂ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਪੁਲਸ ਦੀ ਜਵਾਬੀ ਕਾਰਵਾਈ 'ਚ ਦੋਵੇਂ ਸ਼ੂਟਰ ਜ਼ਖ਼ਮੀ ਹੋ ਗਏ, ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 

ਬਹਾਦੁਰਗੜ੍ਹ ਦੇ ਪੁਲਸ ਡਿਪਟੀ ਕਮਿਸ਼ਨਰ ਮਯੰਕ ਮਿਸ਼ਰਾ ਨੇ ਐਤਵਾਰ ਨੂੰ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਅੱਧੀ ਰਾਤ ਤੋਂ ਬਾਅਦ ਘੇਰ ਕੇ ਰੋਕਿਆ ਗਿਆ ਸੀ। ਹਾਂਸੀ 'ਚ ਕਪਿਲ ਨਾਂ ਦੇ ਜਿਮ ਟ੍ਰੇਨਰ ਦਾ 11 ਜੂਨ ਨੂੰ ਮੋਟਰਸਾਈਕਲ ਸਵਾਰ 2 ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਅਨੁਸਾਰ, ਘਟਨਾ ਦੇ ਸਮੇਂ ਕਪਿਲ 6 ਤੋਂ 7 ਲੋਕਾਂ ਦੇ ਇਕ ਸਮੂਹ ਨੂੰ ਖੁੱਲ੍ਹੇ ਮੈਦਾਨ 'ਚ ਕਸਰਤ ਦੀ ਸਿਖਲਾਈ ਦੇ ਰਿਹਾ ਸੀ। 

ਇਸ ਵਾਰਦਾਤ ਦਾ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਇਸ ਘਟਨਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਸ਼ੂਟਰ ਪ੍ਰਵੇਸ਼ ਅਤੇ ਹਿਮਾਂਸ਼ੂ ਨੇ ਅੰਜਾਮ ਦਿੱਤਾ ਸੀ। ਦੋਵਾਂ ਦੋਸ਼ੀਆਂ 'ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਐਲਾਨ ਸੀ। ਹਰਿਆਣਾ ਪੁਲਸ ਦੀ ਬਹਾਦੁਰਗੜ੍ਹ ਯੂਨਿਟ ਦੀ ਸਪੈਸ਼ਲ ਟਾਸਕ ਫੋਰਸ ਨੂੰ ਦਿੱਲੀ ਪੁਲਸ ਦੀ 'ਕਾਊਂਟਰ ਇੰਟੈਲੀਜੈਂਸ ਸਪੈਸ਼ਲ ਸੈੱਲ' ਤੋਂ ਦੋਵੇਂ ਸ਼ੂਟਰਾਂ ਬਾਰੇ ਗੁਪਤ ਸੂਚਨਾ ਮਿਲੀ ਸੀ।

ਪੁਲਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਜਦੋਂ ਪੁਲਸ ਨੇ ਦੋਵਾਂ ਨੂੰ ਘੇਰ ਕੇ ਰੋਕਮ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਸ ਟੀਮ 'ਤੇ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ ਇਕ ਪੁਲਸ ਕਾਂਸਟੇਬਲ ਦੇ ਪੈਰ 'ਚ ਗੋਲੀ ਲੱਗ ਗਈ। ਜ਼ਖ਼ਮੀ ਕਾਂਸਟੇਬਲ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਮੁਕਾਬਲੇ 'ਚ ਜ਼ਖਮੀ ਦੋਵੇਂ ਸ਼ੂਟਰਾਂ ਨੂੰ ਤੁਰੰਤ ਬਹਾਦੁਰਗੜ੍ਹ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤ। ਪੁਲਸ ਅਨੁਸਾਰ, ਪ੍ਰਵੇਸ਼ ਹਿਸਾਰ ਜ਼ਿਲ੍ਹੇ ਦੇ ਟਿੱਬਾ ਦਾਨਾਸ਼ੇਰ ਪਿੰਡ ਤੋਂ ਜਦੋਂ ਕਿ ਹਿਮਾਂਸ਼ੂ ਹਿਸਾਰ ਜ਼ਿਲ੍ਹੇ ਦੇ ਜਾਖੋਦ ਖੇੜਾ ਪਿੰਡ ਤੋਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News