ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਦੇਸ਼ ਭਰ 'ਚ ਸ਼ੁਰੂ ਹੋ ਰਿਹੈ "ਬਿੱਗ ਬਟਰਫਲਾਈ ਮਹੀਨਾ" (ਵੀਡੀਓ)

09/06/2020 11:33:57 AM

ਜਲੰਧਰ (ਬਿਊਰੋ)- ਕੀਟ-ਪਤੰਗੇ ਸਾਡੇ ਵਾਤਾਵਰਣ ਨੂੰ ਸੰਤੁਲਿਤ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਿਸੇ ਜਗਾ ਦੇ ਵਾਤਾਵਰਣ ਦੀ ਸ਼ੁੱਧਤਾ ਨੂੰ ਮਾਪਣ ਦਾ ਪੈਮਾਨਾ ,ਓਥੇ ਰਹਿਣ ਵਾਲੇ ਜੀਵ-ਜੰਤੂਆਂ ਦੀ ਤਾਦਾਦ ਨਾਲ ਸਬੰਧਿਤ ਹੁੰਦਾ ਹੈ।ਇਸ ਧਾਰਨਾ ਦੇ ਮੱਦੇਨਜ਼ਰ ਸਾਡੇ ਦੇਸ਼ 'ਚ 5 ਸਤੰਬਰ ਤੋਂ "ਬਿੱਗ ਬਟਰਫਲਾਈ ਮਹੀਨਾ" ਮਨਾਇਆ ਜਾ ਰਿਹਾ ਹੈ। 22 ਸੂਬੇ ਅਤੇ 2 ਕੇਂਦਰ ਸਾਸ਼ਿਤ ਪ੍ਰਦੇਸ਼ ਅਤੇ ਲਗਭਗ 25 ਸੰਗਠਨ ਇਸ ਸਮਾਗਮ 'ਚ ਹਿੱਸਾ ਲੈ ਰਹੇ ਹਨ। ਤਿਤਲੀਆਂ ਨਾਲ ਸਬੰਧਤ ਇਸ ਖ਼ਾਸ ਸਮਾਗਮ ਦਾ ਉਦੇਸ਼ ਵਾਤਾਵਰਣ ਦੀ ਸਿਹਤ ਦਾ ਮੁਲਾਂਕਣ ਕਰਨਾ ਹੈ। ਜਿਸ ਤਹਿਤ ਇੱਕ ਖਾਸ ਖੇਤਰ 'ਚ ਤਿਤਲੀਆਂ ਦੀ ਗਿਣਤੀ, ਤਿਤਲੀਆਂ ਬਾਰੇ ਆਨਲਾਈਨ ਵਰਕਸ਼ਾਪ, ਤਿਤਲੀਆਂ ਦੀ ਫੋਟੋਗ੍ਰਾਫੀ ਅਤੇ ਵੀਡਿਓਗ੍ਰਾਫੀ ਜਿਹੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ।  

ਬੀਤੇ ਵਰ੍ਹੇ ਦੇਸ਼ ''ਚ ਵੱਖ-ਵੱਖ ਦੁਰਘਟਨਾਵਾਂ ''ਚ ਹੋਈ 4 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ: NCRB (ਵੀਡੀਓ)

ਤਿਤਲੀਆਂ ਦੀ ਗਿਣਤੀ : 
ਤਿਤਲੀਆਂ ਦੀ ਗਿਣਤੀ ਨਾ ਸਿਰਫ ਇਸ ਲਈ ਮਹਤੱਵਪੂਰਨ ਹੈ ਕਿ ਅਸੀਂ ਇਨ੍ਹਾਂ ਨੂੰ ਪਿਆਰ ਕਰਦੇ ਹਾਂ ਸਗੋਂ ਇਹ ਖੂਬਸੂਰਤ ਜੀਵ ਜੰਤੂ ਸਾਡੇ ਵਾਤਾਵਰਣ ਦੀ ਗੁੰਝਲਦਾਰ ਬਣਤਰ ਅਤੇ ਭੋਜਨ ਲੜੀ ਨੂੰ ਸੰਤੁਲਤ ਰੱਖਣ 'ਚ ਅਹਿਮ ਰੋਲ ਅਦਾ ਕਰਦੀਆਂ ਹਨ। ਪ੍ਰੋਫੈਸਰ ਸਵਰਾਜ ਰਾਜ ਹੁਰਾਂ ਮੁਤਾਬਕ ਪਿਛਲੇ ਕੁਝ ਦਹਾਕਿਆਂ ਤੋਂ ਸਾਡੇ ਨੇੜੇ-ਤੇੜੇ ਦੇ ਵਾਤਾਵਰਣ 'ਚ ਵਿਚਰਨ ਵਾਲੀਆਂ ਤਿਤਲੀਆਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜਿਸਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। 

ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ

ਇਨ੍ਹਾਂ ਦੀ ਘਟਦੀ ਗਿਣਤੀ ਸਦਕਾ ਭੋਜਨ ਲੜੀ 'ਚ ਵੀ ਅਸੰਤੁਲਨ ਪੈਦਾ ਹੁੰਦਾ ਹੈ। ਉਦਹਾਰਣ ਵਜੋਂ ਸਾਡੇ ਆਲੇ ਦੁਆਲੇ ਮਿਲਣ ਵਾਲੀ ਸਫੇਦ ਅਤੇ ਹਲਕੇ ਪੀਲੇ ਰੰਗ ਦੀ ਤਿਤਲੀ Pieris brassicae ਗੋਭੀ ਦੇ ਪੱਤਿਆਂ ਨੂੰ ਖਾਂਦੀ ਹੈ ਅਤੇ ਉਨ੍ਹਾਂ ਉਪਰ ਆਂਡੇ ਦਿੰਦੀ ਹੈ। ਜਿਸ ਨਾਲ ਗੋਭੀ ਦੇ ਪੱਤੇ ਖ਼ਰਾਬ ਹੋ ਜਾਂਦੇ ਹਨ। ਪਰ ਇਹ ਤਿਤਲੀਆਂ ਹੀ ਪੰਛੀਆਂ ਦੀ ਖੁਰਾਕ ਬਣਦੀਆਂ ਹਨ। ਜੇਕਰ ਇਹ ਭੋਜਨ ਲੜੀ ਵਿਚੋਂ ਗਾਇਬ ਹੋ ਜਾਣਗੀਆਂ ਤਾਂ ਜ਼ਾਹਿਰ ਹੈ ਕਿ ਪੰਛੀਆਂ ’ਤੇ ਵੀ ਪ੍ਰਭਾਵ ਪਵੇਗਾ। ਇਸ ਲਈ ਪ੍ਰਕਿਰਤੀ 'ਚ ਇਨ੍ਹਾਂ ਦੀ ਹੋਂਦ ਬੇਹੱਦ ਜ਼ਰੂਰੀ ਹੈ, ਕਿਉਂਕਿ ਇਹ ਜੀਵ-ਵਿਭਿੰਨਤਾ ਦੇ ਵੀ ਪ੍ਰਮੁੱਖ ਸੰਕੇਤ ਹਨ। ਸੋ ਇਨ੍ਹਾਂ ਦੀ ਸੰਖਿਆ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ।

ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

"ਬਿੱਗ ਬਟਰਫਲਾਈ ਮਹੀਨਾ" ਇਹ ਮੌਕਾ ਦਿੰਦਾ ਹੈ ਕਿ ਪ੍ਰਕਿਰਤੀ ਪ੍ਰੇਮੀ ਹੋਣ ਦੇ ਨਾਤੇ ਤੁਸੀਂ ਆਪਣੇ ਆਲੇ ਦੁਆਲੇ ਦਿਖਣ ਵਾਲੀਆਂ ਤਿਤਲੀਆਂ ਨੂੰ ਰਿਕਾਰਡ ਕਰ ਅਤੇ ਉਨ੍ਹਾਂ ਨੂੰ ਬਟਰਫਲਾਈਜ਼ ਆਫ ਇੰਡੀਆ, ਇੰਡੀਅਨ ਬਾਇਓਡਾਇਵਰਸਿਟੀ ਪੋਰਟਲ ਅਤੇ ਆਈ ਨੈਚੁਰਲਿਸਟ ' ਤੇ ਅਪਲੋਡ ਕਰੋ। ਇਨ੍ਹਾਂ ਗਿਣਤੀਆਂ ਤੋਂ ਪ੍ਰਾਪਤ ਅੰਕੜਿਆਂ ਨਾਲ ਸਪੀਸੀਜ਼ ਦੇ ਮਹੱਤਵਪੂਰਣ ਰੁਝਾਨਾਂ ਦੀ ਪਛਾਣ ਕਰਨ ਵਿਚ ਵਿਗਿਆਨੀਆਂ ਨੂੰ ਮਦਦ ਮਿਲੇਗੀ। ਜੋ ਤਿਤਲੀਆਂ ਨੂੰ ਖ਼ਤਮ ਹੋਣ ਤੋਂ ਬਚਾਉਣ ਦੀ ਯੋਜਨਾ ਬਣਾਉਣ ਵਿਚ ਉਨ੍ਹਾਂ ਦੀ ਸਹਾਇਤਾ ਕਰੇਗੀ ਅਤੇ ਨਾਲ ਹੀ ਜੰਗਲੀ ਜੀਵਨ ਅਤੇ ਮੌਸਮ ਵਿਚ ਤਬਦੀਲੀ ਦੇ ਪ੍ਰਭਾਵ ਨੂੰ ਸਮਝਣ ਵਿਚ ਵੀ ਸਹਾਇਤਾ ਮਿਲੇਗੀ।

ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ

ਬਿੱਗ ਬਟਰਫਲਾਈ ਕਾਉਂਟ 14 ਤੋਂ 20 ਸਤੰਬਰ ਤੱਕ ਆਲ-ਇੰਡੀਆ ਪੱਧਰ 'ਤੇ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮੂਹ ਸੰਗਠਨ ਅਤੇ ਲੇਪਿਡੋਪੈਟਰਿਸਟ ਮਿਲਕੇ ਭਾਰਤੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਨੂੰ ਕੁੱਝ ਤਿਤਲੀਆਂ ਦੀ ਸੂਚੀ ਜਾਰੀ ਕਰ ਰਾਸ਼ਟਰੀ ਤਿਤਲੀ ਚੁਣਨ ਦੀ ਵੀ ਅਪੀਲ ਕਰਨਗੇ। ਇਸ ਲਈ ਕੁਦਰਤ ਪ੍ਰੇਮੀ ਹੋਣ ਦੇ ਨਾਤੇ ਅਤੇ ਆਪਣੇ ਵਾਤਵਰਣ ਦੀ ਤੰਦਰੁਸਤੀ ਲਈ ਇਸ ਸਮਾਗਮ 'ਚ  ਵਧ ਚੜ੍ਹ ਕੇ ਹਿੱਸਾ ਲਓ।

ਦੇਸ਼ ਵਿਚ ਖੇਤੀਬਾੜੀ ਨਾਲ ਸਬੰਧਿਤ ਹੋ ਰਹੀਆਂ ਖ਼ੁਦਕੁਸ਼ੀਆਂ ਘਟੀਆਂ : ਐੱਨ.ਸੀ.ਆਰ.ਬੀ.


rajwinder kaur

Content Editor

Related News