ਹਵਾਈ ਅੱਡੇ ਦੀ ਪਾਰਕਿੰਗ ’ਚ ਬੰਦੂਕ ਲਹਿਰਾਉਣ ’ਤੇ ਕਰਮਚਾਰੀ ਗ੍ਰਿਫਤਾਰ

Saturday, Jun 08, 2019 - 11:31 PM (IST)

ਹਵਾਈ ਅੱਡੇ ਦੀ ਪਾਰਕਿੰਗ ’ਚ ਬੰਦੂਕ ਲਹਿਰਾਉਣ ’ਤੇ ਕਰਮਚਾਰੀ ਗ੍ਰਿਫਤਾਰ

ਮੁੰਬਈ— ਮੁੰਬਈ ਹਵਾਈ ਦੇ ਕਾਰਗੋ ਵਾਹਨਾਂ ਦੀ ਪਾਰਕਿੰਗ ਵਾਲੀ ਥਾਂ ’ਤੇ ਕਥਿਤ ਤੌਰ ’ਤੇ ਨਕਲੀ ਬੰਦੂਕ ਲਹਿਰਾਉਣ ਨੂੰ ਲੈ ਕੇ 35 ਸਾਲਾ ਸੁਨੀਲ ਨਾਂ ਦੇ ਇਕ ਵਿਅਕਤੀ ਨੂੰ ਸ਼ਨੀਵਾਰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ 7 ਜੂਨ ਨੂੰ ਤੜਕੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤਕਰੀਬਨ ਇਕ ਕਿਲੋਮੀਟਰ ਦੂਰ ਪਾਰਕਿੰਗ ਵਾਲੀ ਥਾਂ ’ਤੇ ਵਾਪਰੀ। ਸੀ. ਸੀ. ਟੀ. ਵੀ. ਫੁਟੇਜ ’ਚ ਨਸ਼ੇ ’ਚ ਟੱਲੀ ਮੋਟਰਸਾਈਕਲ ’ਤੇ ਸਵਾਰ ਸੁਨੀਲ ਡਿਊਟੀ ’ਤੇ ਮੌਜੂਦ ਕਰਮਚਾਰੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋਏ ਇਕ ਬੰਦੂਕ ਲਹਿਰਾਉਂਦਾ ਦਿਖ ਰਿਹਾ ਹੈ। ਪੁਲਸ ਵਲੋਂ ਉਸ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੇ ਨਾਲ ਆਏ ਉਸਦੇ 3 ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਸੁਨੀਲ ਮੁੰਬਈ ਨਗਰ ਨਿਗਮ ’ਚ ਸਫਾਈ ਕਰਮਚਾਰੀ ਵਜੋਂ ਤਾਇਨਾਤ ਹੈ।


author

Inder Prajapati

Content Editor

Related News