ਅਸਮਾਨ 'ਚ ਰੁਕੇ 182 ਯਾਤਰੀਆਂ ਦੇ ਸਾਹ! AirIndia ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ

Friday, Feb 24, 2023 - 02:19 PM (IST)

ਅਸਮਾਨ 'ਚ ਰੁਕੇ 182 ਯਾਤਰੀਆਂ ਦੇ ਸਾਹ! AirIndia ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ

ਮੁੰਬਈ : ਸਾਊਦੀ ਅਰਬ ਦੇ ਦਮਾਮ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਨੂੰ ਕੇਰਲ ਦੇ ਤਿਰੂਵਨੰਤਪੁਰਮ ਹਵਾਈ ਅੱਡੇ 'ਤੇ ਪਾਇਲਟ ਨੇ ਅਚਾਨਕ ਉਤਾਰ ਦਿੱਤਾ। ਯਾਤਰੀਆਂ ਨੂੰ ਲੈਂਡਿੰਗ ਬਾਰੇ ਪਤਾ ਲੱਗਾ ਤਾਂ ਜਹਾਜ਼ 'ਚ ਹੜਕੰਪ ਮਚ ਗਿਆ। ਹਾਲਾਂਕਿ ਬਾਅਦ ਵਿੱਚ ਜਦੋਂ ਇਸ ਐਮਰਜੈਂਸੀ ਲੈਂਡਿੰਗ ਦਾ ਕਾਰਨ ਲੋਕਾਂ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਵਿੱਚ 182 ਯਾਤਰੀ ਸਵਾਰ ਸਨ।

ਇਸ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ

ਜਹਾਜ਼ ਨੇ ਕਾਲੀਕਟ ਤੋਂ ਸਾਊਦੀ ਅਰਬ ਦੇ ਦਮਾਮ ਜਾਣ ਲਈ ਉਡਾਣ ਭਰੀ ਸੀ। ਇਸ ਦੌਰਾਨ ਅਚਾਨਕ ਪਾਇਲਟ ਨੂੰ ਪਤਾ ਲੱਗਾ ਕਿ ਜਹਾਜ਼ 'ਚ ਕੋਈ ਤਕਨੀਕੀ ਖਰਾਬੀ ਆ ਗਈ ਹੈ। ਯਾਤਰੀਆਂ ਦੀ ਸੁਰੱਖਿਆ ਲਈ ਪਾਇਲਟ ਨੇ ਤੁਰੰਤ ਸਬੰਧਤ ਵਿਭਾਗ ਨੂੰ ਨੁਕਸ ਬਾਰੇ ਸੂਚਿਤ ਕੀਤਾ ਅਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਲਈ ਜ਼ਰੂਰੀ ਕਦਮ ਚੁੱਕੇ।

ਹਾਈਡ੍ਰੌਲਿਕ ਉਪਕਰਨਾਂ ਦੀ ਖਰਾਬੀ ਕਾਰਨ ਕਾਲੀਕਟ-ਦਮਮ ਉਡਾਣ ਨੂੰ ਰਾਜ ਦੀ ਰਾਜਧਾਨੀ ਵੱਲ ਮੋੜਨ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੂਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ। ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਜਹਾਜ਼ ਦੁਪਹਿਰ 12.15 ਵਜੇ ਹਵਾਈ ਅੱਡੇ 'ਤੇ ਉਤਰਿਆ ਗਿਆ।

ਸੂਤਰਾਂ ਨੇ ਦੱਸਿਆ ਕਿ ਸਵੇਰੇ ਕਾਲੀਕਟ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੌਰਾਨ 182 ਯਾਤਰੀਆਂ ਨੂੰ ਲੈ ਕੇ ਚਲਿਆ ਏਅਰ-ਇੰਡੀਆ ਐਕਸਪ੍ਰੈਸ IX 385 ਫਲਾਈਟ ਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾ ਗਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਲੈਂਡਿੰਗ ਲਈ ਅਰਬ ਸਾਗਰ 'ਤੇ ਈਂਧਨ ਕੱਢਣ ਤੋਂ ਬਾਅਦ ਹਵਾਈ ਅੱਡੇ 'ਤੇ ਉਤਰਿਆ। ਇਸ ਦੌਰਾਨ ਏਅਰਪੋਰਟ ਪ੍ਰਬੰਧਨ ਨੇ ਪੂਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਬਜਟ ’ਚ ਕੀਤੇ ਗਏ ਉਪਾਅ ਨਾਲ ਵਧਣਗੀਆਂ ਨੌਕਰੀਆਂ, ਆਰਥਿਕ ਵਿਕਾਸ ’ਚ ਤੇਜ਼ੀ ਆਵੇਗੀ : ਵਿੱਤ ਮੰਤਰਾਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News