ਸੰਵਿਧਾਨ ''ਤੇ ਸਿੱਧੇ ਹਮਲੇ ਦਾ ਸਭ ਤੋਂ ਵੱਡਾ ਤੇ ਕਾਲਾ ਅਧਿਆਏ ਸੀ ਐਮਰਜੈਂਸੀ : ਰਾਸ਼ਟਰਪਤੀ ਮੁਰਮੂ

06/27/2024 1:41:30 PM

ਨਵੀਂ ਦਿੱਲੀ (ਭਾਸ਼ਾ) - ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੇਸ਼ 'ਚ 1975 'ਚ ਲਗਾਈ ਗਈ ਐਮਰਜੈਂਸੀ ਨੂੰ 'ਸੰਵਿਧਾਨ 'ਤੇ ਸਿੱਧੇ ਹਮਲੇ ਦਾ ਸਭ ਤੋਂ ਵੱਡਾ ਅਤੇ ਕਾਲਾ ਅਧਿਆਏ' ਦੱਸਦੇ ਵੀਰਵਾਰ ਨੂੰ ਕਿਹਾ ਕਿ ਅਜਿਹੇ ਕਈ ਹਮਲਿਆਂ ਦੇ ਬਾਵਜੂਦ ਦੇਸ਼ ਨੇ ਗੈਰ-ਸੰਵਿਧਾਨਕ ਤਾਕਤਾਂ 'ਤੇ ਜਿੱਤ ਦਿਖਾਈ ਹੈ। ਮੁਰਮੂ ਨੇ 18ਵੀਂ ਲੋਕ ਸਭਾ 'ਚ ਪਹਿਲੀ ਵਾਰ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਭਾਰਤ ਗਣਤੰਤਰ ਦੇ ਰੂਪ 'ਚ 75 ਸਾਲ ਪੂਰੇ ਕਰਨ ਜਾ ਰਿਹਾ ਹੈ। 

ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ ਦੇ ਸਕੂਲਾਂ ਦਾ ਬਦਲਿਆ ਸਮਾਂ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸ਼ਡਿਊਲ

ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਪਿਛਲੇ ਦਹਾਕਿਆਂ ਵਿੱਚ ਹਰ ਚੁਣੌਤੀ, ਹਰ ਕਸੌਟੀ 'ਤੇ ਖਰ੍ਹਾ ਉਤਰਿਆ ਹੈ। ਜਦੋਂ ਸੰਵਿਧਾਨ ਬਣ ਰਿਹਾ ਸੀ ਤਾਂ ਦੁਨੀਆ ਵਿੱਚ ਅਜਿਹੀਆਂ ਤਾਕਤਾਂ ਸਨ ਜੋ ਭਾਰਤ ਦੇ ਫੇਲ੍ਹ ਹੋਣ ਦੀਆਂ ਕਾਮਨਾਵਾਂ ਕਰ ਰਹੀਆਂ ਸਨ। ਰਾਸ਼ਟਰਪਤੀ ਨੇ ਆਪਣੇ 55 ਮਿੰਟ ਦੇ ਸੰਬੋਧਨ 'ਚ ਕਿਹਾ ਕਿ ਦੇਸ਼ 'ਚ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਵੀ ਕਈ ਵਾਰ ਸੰਵਿਧਾਨ 'ਤੇ ਹਮਲੇ ਹੋਏ। ਉਨ੍ਹਾਂ ਨੇ ਕਿਹਾ, ''ਅੱਜ 27 ਜੂਨ ਹੈ। 25 ਜੂਨ 1975 ਨੂੰ ਲਗਾਈ ਗਈ ਐਮਰਜੈਂਸੀ ਸੰਵਿਧਾਨ 'ਤੇ ਸਿੱਧੇ ਹਮਲੇ ਦਾ ਸਭ ਤੋਂ ਵੱਡਾ ਅਤੇ ਕਾਲਾ ਅਧਿਆਏ ਸੀ। ਉਦੋਂ ਪੂਰੇ ਦੇਸ਼ ਵਿਚ ਹਾਹਾਕਾਰ ਮੱਚ ਗਈ ਸੀ।'' 

ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)

ਮੁਰਮੂ ਨੇ ਕਿਹਾ ਕਿ ਪਰ ਦੇਸ਼ ਨੇ ਅਜਿਹੀਆਂ ਗੈਰ-ਸੰਵਿਧਾਨਕ ਸ਼ਕਤੀਆਂ 'ਤੇ ਜਿੱਤ ਦਰਜ ਕੀਤੀ, ਕਿਉਂਕਿ ਭਾਰਤ ਦੇ ਮੂਲ ਵਿਚ ਗਣਤੰਤਰ ਦੀਆਂ ਰਵਾਇਤਾਂ ਰਹੀਆਂ ਹਨ। ਉਨ੍ਹਾਂ ਕਿਹਾ, 'ਮੇਰੀ ਸਰਕਾਰ ਵੀ ਭਾਰਤ ਦੇ ਸੰਵਿਧਾਨ ਨੂੰ ਸਿਰਫ਼ ਸ਼ਾਸਨ ਦਾ ਮਾਧਿਅਮ ਨਹੀਂ ਮੰਨਦੀ, ਸਗੋਂ ਅਸੀਂ ਇਹ ਯਕੀਨੀ ਬਣਾਉਣ ਲਈ ਯਤਨ ਕਰ ਰਹੇ ਹਾਂ ਕਿ ਸਾਡਾ ਸੰਵਿਧਾਨ ਜਨਤਕ ਚੇਤਨਾ ਦਾ ਹਿੱਸਾ ਬਣੇ। ਇਸ ਉਦੇਸ਼ ਦੇ ਨਾਲ ਮੇਰੀ ਸਰਕਾਰ ਨੇ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਹੈ।'' ਰਾਸ਼ਟਰਪਤੀ ਨੇ ਕਿਹਾ ਕਿ ਹੁਣ ਜੰਮੂ-ਕਸ਼ਮੀਰ ਵਿੱਚ ਵੀ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ, ਜਿੱਥੇ (ਪਹਿਲਾਂ) ਧਾਰਾ 370 ਦੇ ਕਾਰਨ ਹਾਲਾਤ ਕੁਝ ਹੋਰ ਸਨ।

ਇਹ ਵੀ ਪੜ੍ਹੋ - ਮੱਥੇ 'ਤੇ ਬਿੰਦੀ, ਬੁੱਲ੍ਹਾਂ 'ਤੇ ਲਿਪਸਟਿਕ...ਏਅਰਪੋਰਟ ਦੇ ਅਧਿਕਾਰੀ ਨੇ ਔਰਤ ਦਾ ਭੇਸ ਧਾਰਨ ਕਰ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News