ਹਾਥੀ ਨੇ ਬੱਸ ਦਾ ਸ਼ੀਸ਼ਾ ਤੋੜ ਕੇ ਅਧਿਆਪਕ ’ਤੇ ਕੀਤਾ ਹਮਲਾ, ਮੌਤ

11/30/2019 10:42:06 PM

ਰਾਮਨਗਰ (ਉੱਤਰਾਖੰਡ) – ਰਾਮਨਗਰ ਤੋਂ ਬਾਗੇਸ਼ਵਰ ਜਾ ਰਹੀ ਇਕ ਯਾਤਰੀ ਬੱਸ ’ਤੇ ਹਾਥੀ ਨੇ ਹਮਲਾ ਕਰ ਕੇ ਇਕ ਅਧਿਆਪਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰ ਹਾਥੀ ਨੇ ਖਾਣੇ ਦੀ ਭਾਲ ਵਿਚ ਬੱਸ ਦੀ ਖਿੜਕੀ ਅਤੇ ਦਰਵਾਜ਼ੇ ਦੇ ਸ਼ੀਸ਼ੇ ਤੋੜ ਕੇ ਬੱਸ ਵਿਚ ਹਾਹਾਕਾਰ ਮਚਾ ਦਿੱਤੀ। ਇਸ ਦੌਰਾਨ ਮਚੀ ਭਾਜੜ ਵਿਚ ਕਈ ਯਾਤਰੀ ਜ਼ਖ਼ਮੀ ਹੋ ਗਏ। ਯਾਤਰੀਆਂ ਨੇ ਬੱਸ ਦੀਆਂ ਖਿੜਕੀਆਂ ਤੋਂ ਛਾਲਾਂ ਮਾਰ ਕੇ ਜਾਨਾਂ ਬਚਾਈਆਂ।

ਸ਼ਨੀਵਾਰ ਸਵੇਰੇ 5 ਵਜੇ ਕੇ. ਐੱਮ. ਓ.ਯੂ. ਦੀ ਬੱਸ ਰਾਮਨਗਰ ਤੋਂ ਬਾਗੇਸ਼ਵਰ ਲਈ ਰਵਾਨਾ ਹੋਈ। ਕਰੀਬ 30 ਕਿਲੋਮੀਟਰ ਦੂਰ ਕਾਲਗੜ੍ਹ ਵਨ ਡਵੀਜ਼ਨ ਦੇ ਮਨਰਾਲ ਰੇਂਜ ਦੇ ਕਾਰਬੇਟ ਟਾਈਗਰ ਰਿਜ਼ਰਵ ਵਿਚ ਕਾਠ ਕੀ ਨਾਵ ਪਿੰਡ ਦੇ ਕੋਲ ਸੜਕ ਕੰਢੇ ਦੀਆਂ ਜੰਗਲੀ ਝਾੜੀਆਂ ਵਿਚ ਲੁਕੇ ਇਕ ਟਸਕਰ ਹਾਥੀ ਨੇ ਬੱਸ ਦਾ ਰਸਤਾ ਰੋਕ ਦਿੱਤਾ। ਬੱਸ ਚਾਲਕ ਪੂਰਨ ਚੰਦਰ ਮੋਲੇਖੀ ਹੜਬੜਾਹਟ ਵਿਚ ਬੱਸ ਛੱਡ ਕੇ ਮੌਕੇ ਤੋਂ ਭੱਜ ਗਿਆ। ਗੁੱਸੇ ਵਿਚ ਆਏ ਹਾਥੀ ਨੇ ਬੱਸ ਦੇ ਅਗਲੇ ਸ਼ੀਸ਼ੇ ਨੂੰ ਸੁੰਢ ਨਾਲ ਹਮਲਾ ਕਰ ਕੇ ਤੋੜ ਦਿੱਤਾ। ਹਾਥੀ ਨੇ ਬੱਸ ਦੀ ਅਗਲੀ ਸੀਟ ’ਤੇ ਬੈਠੇ ਜੀ. ਆਈ. ਸੀ. ਇੰਟਰ-ਕਾਲਜ, ਨੇਵਲ ਸਲਟ ਅਲਮੋੜਾ ਦੇ ਸੰਸਕ੍ਰਿਤ ਦੇ ਲੈਕਚਰਾਰ ਗਿਰੀਸ਼ ਚੰਦਰ ਪਾਂਡੇ ਨਿਵਾਸੀ ਰਾਮਨਗਰ ਨੂੰ ਮੌਤ ਦੇ ਘਾਟ ਉਤਾਰ ਿਦੱਤਾ। ਯਾਤਰੀਆਂ ਦੀ ਭਾਜੜ ਵਿਚ ਕਈ ਯਾਤਰੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।


Inder Prajapati

Content Editor

Related News