ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ, ਬੱਸ 'ਚ ਸਫ਼ਰ ਕਰਦੇ-ਕਰਦੇ ਵਿਅਕਤੀ ਦੇ ਨਿਕਲ ਗਏ ਪ੍ਰਾਣ
Thursday, Jun 20, 2024 - 01:50 PM (IST)
ਹਰਿਆਣਾ (ਰੱਤੀ, ਨਲੋਆ)-ਚੰਡੀਗੜ੍ਹ ਤੋਂ ਕਟੜਾ ਜਾ ਰਹੀ ਬੱਸ ’ਚ ਅਚਾਨਕ ਇਕ ਸਵਾਰੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਸੁਰੇਸ਼ ਕੁਮਾਰ (60) ਵਜੋਂ ਹੋਈ, ਜੋਕਿ ਜੰਮੂ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਕਟੜਾ ਜਾ ਰਹੀ ਚੰਡੀਗੜ੍ਹ ਡਿਪੂ ਦੀ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ਐੱਚ. ਆਰ. 68 ਜੀ. ਵੀ. 5238 ਨੂੰ ਚਾਲਕ ਰਜਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਟਿਆਲਾ ਚਲਾ ਰਿਹਾ ਸੀ ਅਤੇ ਰਾਕੇਸ਼ ਕੁਮਾਰ ਪੁੱਤਰ ਜੈ ਪਾਲ ਵਾਸੀ ਜਿੰਦ ਹਰਿਆਣਾ ਬੱਸ ਦਾ ਕੰਡਕਟਰ ਸੀ।
ਉਨ੍ਹਾਂ ਨੇ ਦਸਿਆ ਕਿ ਬੱਸ ਵਿਚ ਅਚਾਨਕ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਨੇ ਚੰਡੀਗੜ੍ਹ ਤੋਂ ਵਿਜੈ ਨਗਰ (ਜੰਮੂ) ਦੀ ਟਿਕਟ ਲਈ ਸੀ, ਜੋਕਿ ਉਸ ਦੀ ਜੇਬ ’ਚੋਂ ਮਿਲੀ। ਕੰਡਕਟਰ ਨੇ ਦੱਸਿਆ ਕਿ ਮਾਹਿਲਪੁਰ ਉਸ ਨੇ ਪਾਣੀ ਪੀਤਾ ਅਤੇ ਹੁਸ਼ਿਆਰਪੁਰ ਤੱਕ ਉਹ ਠੀਕ ਸੀ ਪਰ ਹੁਸ਼ਿਆਰਪੁਰ ਤੋਂ ਦਸੂਹਾ ਰੋਡ ’ਤੇ ਉਸ ਨੇ ਹਲਚਲ ਕਰਨੀ ਬੰਦ ਕਰ ਦਿੱਤੀ, ਜਿਸ ਦੀ ਸੂਚਨਾ ਉਸ ਨੂੰ ਉਸ ਦੇ ਨੇੜੇ ਦੀਆਂ ਸੀਟਾਂ ’ਤੇ ਬੈਠੀਆਂ ਸਵਾਰੀਆਂ ਨੇ ਦਿੱਤੀ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀਆਂ ਤੇਜ਼ ਹਵਾਵਾਂ, ਮੀਂਹ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ
ਉਨ੍ਹਾਂ ਥਾਣਾ ਹਰਿਆਣਾ ਸਾਹਮਣੇ ਪੁੱਜ ਕੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਜੇਬ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਕੁਝ ਪੈਸਿਆਂ ਨਾਲ ਇਕ ਡਾਕਟਰ ਦੀ ਪਰਚੀ ਮਿਲੀ। ਜਿਸ ਤੋਂ ਉਸ ਦਾ ਨਾਂ ਸੁਰੇਸ਼ ਕੁਮਾਰ (60) ਪਤਾ ਲੱਗਿਆ। ਮ੍ਰਿਤਕ ਦੀ ਜੇਬ ’ਚੋਂ ਨਿਕਲੀ ਇਕ ਪਰਚੀ ’ਤੇ ਲਿਖੇ ਹੋਏ ਵੱਖ-ਵੱਖ ਨੰਬਰਾਂ ’ਤੇ ਸੰਪਰਕ ਕਰਨ 'ਤੇ ਇਕ ਨੰਬਰ ’ਤੇ ਉਸ ਦੇ ਭਰਾ ਰਾਜੇਸ਼ ਪੁੱਤਰ ਪ੍ਰੀਤਮ ਸਿੰਘ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਹ ਸੁਰੇਸ਼ ਦਾ ਭਰਾ ਹੈ ਅਤੇ ਚਨੋਰ (ਜੰਮੂ) ਦਾ ਰਹਿਣ ਵਾਲਾ ਹੈ। ਮ੍ਰਿਤਕ ਦੀ ਪਛਾਣ ਹੋਣ ’ਤੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ-ਗਰਮੀ ਤੋਂ ਜਲਦ ਮਿਲੇਗੀ ਰਾਹਤ, ਓਰੇਂਜ ਤੇ ਯੈਲੋ ਅਲਰਟ ਦਰਮਿਆਨ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।