ਸੜਕ ''ਤੇ ਦੌੜਦਾ ਹਿਰਨ ਚੱਲਦੀ ਬੱਸ ਦੀ ਵਿੰਡਸਕਰੀਨ ਤੋੜ ਕੇ ਵੜਿਆ ਅੰਦਰ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ(Video)
Monday, Jun 17, 2024 - 01:01 PM (IST)
ਇੰਟਰਨੈਸ਼ਨਲ ਡੈਸਕ : ਇਕ ਹਿਰਨ ਦੇ ਬੱਸ ਦੀ ਵਿੰਡਸਕਰੀਨ ਤੋੜ ਕੇ ਅੰਦਰ ਦਾਖਲ ਹੋਣ ਦਾ ਹੈਰਾਨ ਕਰਨ ਵਾਲਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹਨ। ਵਾਇਰਲ ਹੋ ਰਹੀ ਇਹ ਵੀਡੀਓ ਅਮਰੀਕੀ ਸੂਬੇ ਰੋਡ ਆਈਲੈਂਡ ਦੀ ਦੱਸੀ ਜਾ ਰਹੀ ਹੈ ਅਤੇ ਇਹ ਸਾਰੀ ਘਟਨਾ ਬੱਸ 'ਚ ਲੱਗੇ ਕੈਮਰੇ 'ਚ ਰਿਕਾਰਡ ਹੋ ਗਈ, ਜਿਸ ਦੀ ਵੀਡੀਓ ਹੁਣ ਹਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਹਿਰਨ ਨੇ ਚੱਲਦੀ ਬੱਸ ਦੀ ਵਿੰਡਸਕਰੀਨ ਤੋੜ ਦਿੱਤੀ ਅਤੇ ਬੱਸ ਵਿੱਚ ਜਾ ਵੜਿਆ।
🇺🇸 DEER FLEW THROUGH BUS WINDSHIELD
— Mario Nawfal (@MarioNawfal) June 17, 2024
This is the moment a frantic deer launched itself through a departing Rhode Island bus last week.
Half of the passengers on board sustained injuries.
Source: AccuWeather pic.twitter.com/R3k3yKK4cx
ਇਹ ਵੀ ਪੜ੍ਹੋ : ਹੁਣ ਨਹੀਂ ਲੱਗੇਗਾ ਮੋਟਾ ਜੁਰਮਾਨਾ, ਪੈਨਸ਼ਨ, PF ਤੇ ਬੀਮਾ ਸਕੀਮ ਨੂੰ ਲੈ ਕੇ EPFO ਨੇ ਬਦਲਿਆ ਨਿਯਮ
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਰ੍ਹੋਡ ਆਈਲੈਂਡ 'ਚ ਅਚਾਨਕ ਇਕ ਹਿਰਨ ਚੱਲਦੀ ਬੱਸ 'ਚ ਵੜ ਗਿਆ। ਵੀਡੀਓ 'ਚ ਤੁਸੀਂ ਹਿਰਨ ਨੂੰ ਵਿੰਡਸਕ੍ਰੀਨ ਤੋੜਦੇ ਹੋਏ ਬੱਸ 'ਚ ਛਾਲ ਮਾਰਦੇ ਦੇਖ ਸਕਦੇ ਹੋ। ਇਸ ਘਟਨਾ ਤੋਂ ਬਾਅਦ ਬੱਸ 'ਚ ਮੌਜੂਦ ਸਵਾਰੀਆਂ ਬੁਰੀ ਤਰ੍ਹਾਂ ਡਰ ਗਈਆਂ ਅਤੇ ਕੁਝ ਸਵਾਰੀਆਂ ਜ਼ਖਮੀ ਵੀ ਹੋ ਗਈਆਂ। ਡੈਸ਼ਕੈਮ ਫੁਟੇਜ ਵਿਚ ਹਿਰਨ ਨੂੰ ਬੱਸ ਵੱਲ ਭੱਜਦੇ ਹੋਏ ਅਤੇ ਉਸ ਦੀ ਵਿੰਡਸਕ੍ਰੀਨ ਨੂੰ ਤੋੜਦੇ ਹੋਏ ਦਿਖਾਇਆ ਗਿਆ ਹੈ। ਖੁਸ਼ਕਿਸਮਤੀ ਰਹੀ ਕਿ ਡਰਾਈਵਰ ਨੇ ਬੱਸ 'ਤੇ ਕਾਬੂ ਪਾ ਲਿਆ ਅਤੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਹੁਣ ਮੋਬਾਈਲ ’ਤੇ ਦਿਖੇਗਾ ਹਰ ਕਾਲਰ ਦਾ ਨਾਂ, ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਈ ਕਾਲਰ ID ਡਿਸਪਲੇਅ ਸਰਵਿਸ
ਇੰਸਟਾਗ੍ਰਾਮ 'ਤੇ ਵਾਇਰਲ ਹੋਏ ਇਸ ਵੀਡੀਓ ਨੂੰ ਹੁਣ ਤੱਕ ਕਾਫੀ ਦੇਖਿਆ ਅਤੇ ਸ਼ੇਅਰ ਕੀਤਾ ਜਾ ਚੁੱਕਾ ਹੈ। ਇਕ ਰਿਪੋਰਟ ਮੁਤਾਬਕ ਇਹ ਘਟਨਾ 10 ਜੂਨ ਦੀ ਹੈ, ਜਦੋਂ ਵਾਰਵਿਕ ਐਵੇਨਿਊ 'ਤੇ ਚੱਲ ਰਹੀ ਰਿਪਟਾ ਬੱਸ ਨਾਲ ਹਿਰਨ ਦੀ ਅਚਾਨਕ ਟੱਕਰ ਹੋ ਗਈ। ਰ੍ਹੋਡ ਆਈਲੈਂਡ ਪਬਲਿਕ ਟਰਾਂਸਪੋਰਟੇਸ਼ਨ ਅਥਾਰਟੀ (ਰਿਪਟਾ) ਨੇ ਬੱਸ ਤੋਂ ਨਿਗਰਾਨੀ ਫੁਟੇਜ ਜਾਰੀ ਕੀਤੀ, ਜਿਸ ਵਿੱਚ ਹਿਰਨ ਨੂੰ ਇੱਕ ਯਾਤਰੀ 'ਤੇ ਲਗਭਗ ਚਾਰੇ ਪਾਸੇ ਡਿੱਗਣ ਤੋਂ ਪਹਿਲਾਂ ਹਵਾ ਵਿੱਚ ਉੱਡਦਾ ਦਿਖਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਜ਼ਖਮੀ ਹਿਰਨ ਦੀ ਬੱਸ ਦੇ ਅੰਦਰ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : 'ਕੇਂਦਰ ਨਾਲ ਖ਼ਤਮ ਕਰਾਂਗਾ ਪੰਜਾਬੀਆਂ ਦੀ ਕੁੜੱਤਣ ਤੇ ਅੱਗੇ ਰੱਖਿਆ ਜਾਵੇਗਾ ਪੰਜਾਬ ਦਾ ਹਰ ਮੁੱਦਾ'
ਇਹ ਵੀ ਪੜ੍ਹੋ : ਲਸ਼ਕਰ-ਏ-ਤੋਇਬਾ ਨੇ ਅੰਬਾਲਾ ਰੇਲਵੇ ਪੁਲਸ ਨੂੰ ਭੇਜੀ ਧਮਕੀ ਭਰੀ ਚਿੱਠੀ, ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8