ਕੰਮ ਤੋਂ ਵਾਪਸ ਜਾ ਰਹੇ ਫੋਰਮੈਨ ਨੂੰ ਬੱਸ ਨੇ ਦਰੜਿਾ, ਚਾਰ ਬੱਚਿਆਂ ਦਾ ਪਿਓ ਸੀ ਮ੍ਰਿਤਕ

Wednesday, Jun 26, 2024 - 04:52 PM (IST)

ਕੰਮ ਤੋਂ ਵਾਪਸ ਜਾ ਰਹੇ ਫੋਰਮੈਨ ਨੂੰ ਬੱਸ ਨੇ ਦਰੜਿਾ, ਚਾਰ ਬੱਚਿਆਂ ਦਾ ਪਿਓ ਸੀ ਮ੍ਰਿਤਕ

ਲੁਧਿਆਣਾ (ਰਿਸ਼ੀ) : ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਸ਼ੇਰਪੁਰ ਚੌਕ ਦੇ ਕੋਲ ਮੰਗਲਵਾਰ ਰਾਤ ਲਗਭਗ 10 ਵਜੇ ਕੰਮ ਤੋਂ ਵਾਪਸ ਘਰ ਸਾਈਕਲ 'ਤੇ ਜਾ ਰਹੇ ਫੈਕਟਰੀ ਵਿਚ ਫੋਰਮੈਨ ਵਜੋਂ ਕੰਮ ਕਰਨ ਵਾਲੇ ਵਿਅਕਤੀ ਨੂੰ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਦਰੜ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸੁਰੇਸ਼ ਕੁਮਾਰ ਠਾਕੁਰ (52) ਨਿਵਾਸੀ ਜੀਵਨ ਨਗਰ, ਫੋਕਲ ਪੁਆਇੰਟ ਵਜੋਂ ਹੋਈ ਹੈ ਜੋ 4 ਬੱਚਆਂ ਦਾ ਪਿਤਾ ਸੀ। 

ਬੇਟੇ ਸੌਰਭ ਨੇ ਦੱਸਿਆ ਕਿ ਪਿਤਾ ਫੈਕਟਰੀ ਵਿਚ ਫੋਰਮੈਨ ਦੀ ਨੌਕਰੀ ਕਰਦੇ ਸਨ ਅਤੇ ਰੋਜ਼ਾਨਾ ਵਾਂਗ ਸਵੇਰ 8.30 ਵਜੇ ਪਿਤਾ ਘਰੋਂ ਕੰਮ ’ਤੇ ਗਏ ਸਨ। ਰਾਤ 9.30 ਵਜੇ ਆਖਰੀ ਵਾਰ ਫੋਨ ’ਤੇ ਗੱਲ ਹੋਈ ਸੀ। ਉਸ ਸਮੇਂ ਘਰ ਆ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਰਾਹਗੀਰ ਨੇ ਪਿਤਾ ਦੇ ਮੋਬਾਈਲ ਤੋਂ ਫੋਨ ਕਰਕੇ ਸੜਕ ਦੁਰਘਟਨਾ ਹੋਣ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਹ ਤੁਰੰਤ ਘਟਨਾ ਸਥਾਨ ’ਤੇ ਪੁੱਜੇ। ਪੁਲਸ ਦੇ ਮੁਤਾਬਕ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ ਅਤੇ ਅਣਪਛਾਤੇ ਚਾਲਕ ਖ਼ਿਲਾਫ ਕੇਸ ਦਰਜ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News