ਹਰਿਆਣਾ : ਅੰਬਾਲਾ ’ਚ ਕਾਰ ਨਾਲ 50 ਮੀਟਰ ਤੱਕ ਘਸੀਟਣ ਕਾਰਨ ਬਜ਼ੁਰਗ ਔਰਤ ਦੀ ਮੌਤ

03/11/2023 10:15:53 AM

ਅੰਬਾਲਾ (ਭਾਸ਼ਾ)- ਹਰਿਆਣਾ 'ਚ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸ਼ੁੱਕਰਵਾਰ ਨੂੰ ਇਕ ਬਜ਼ੁਰਗ ਔਰਤ ਦੀ ਕਾਰ ਵੱਲੋਂ ਕਰੀਬ 50 ਮੀਟਰ ਤੱਕ ਘਸੀਟਣ ਕਾਰਨ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬਲਦੇਵ ਨਗਰ ਚੌਕ ਨੇੜੇ ਵਾਪਰੀ ਅਤੇ ਲਕਸ਼ਮੀ ਦੇਵੀ (63) ਨਾਂ ਦੀ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਔਰਤ ਦੇ ਪਤੀ ਜੈ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਆਪਣੀ ਕੁੜੀ ਨੂੰ ਵਿਦਾ ਕਰ ਕੇ ਘਰ ਪਰਤ ਰਹੀ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਕੇ ਲਾਸ਼ ਘਰ ’ਚ ਸਾੜੀ, ਪੁਲਸ ਨੂੰ ਰੋਕਣ ਲਈ ਮੇਨਗੇਟ ’ਚ ਕਰੰਟ ਲਗਾਇਆ

ਪੁਲਸ ਮੁਤਾਬਕ ਔਰਤ ਕਾਰ ’ਤੇ ਡਿੱਗ ਗਈ ਅਤੇ ਉਸ ਦੇ ਕੱਪੜੇ ਗੱਡੀ ’ਚ ਫਸ ਗਏ। ਕੁਮਾਰ ਨੇ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਲਕਸ਼ਮੀ ਨੂੰ ਗੱਡੀ ਨਾਲ ਕਰੀਬ 50 ਮੀਟਰ ਤੱਕ ਘਸੀਟ ਕੇ ਲੈ ਗਿਆ। ਪੁਲਸ ਨੇ ਦੱਸਿਆ ਕਿ ਜਦੋਂ ਲੋਕ ਮੌਕੇ ’ਤੇ ਇਕੱਠੇ ਹੋਣ ਲੱਗੇ ਤਾਂ ਦੋਸ਼ੀ ਗੱਡੀ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਸਿਲਸਿਲੇ ’ਚ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News