ਦਸੂਹਾ ਨੇੜੇ ਕਾਰ-ਟੈਂਪੂ ਦੀ ਟੱਕਰ ’ਚ ਬਜ਼ੁਰਗ ਦੀ ਮੌਤ, 4 ਜ਼ਖ਼ਮੀ

Thursday, Sep 17, 2026 - 11:07 AM (IST)

ਦਸੂਹਾ ਨੇੜੇ ਕਾਰ-ਟੈਂਪੂ ਦੀ ਟੱਕਰ ’ਚ ਬਜ਼ੁਰਗ ਦੀ ਮੌਤ, 4 ਜ਼ਖ਼ਮੀ

ਦਸੂਹਾ (ਨਾਗਲਾ, ਝਾਵਰ)-ਰਾਸ਼ਟਰੀ ਰਾਜ ਮਾਰਗ ’ਤੇ ਦਸੂਹਾ ਨੇੜਲੇ ਪਿੰਡ ਭਗੋਤੀਪੁਰ-ਗੰਭੋਵਾਲ ਮੋੜ ’ਤੇ ਸਕੋਡਾ ਕਾਰ ਅਤੇ ਟੈਂਪੂ (ਛੋਟਾ ਹਾਥੀ) ਵਿਚਕਾਰ ਹੋਈ ਭਿਆਨਕ ਟੱਕਰ ’ਚ ਕਾਰ ਸਵਾਰ ਬਜ਼ੁਰਗ ਦੀ ਮੌਤ ਹੋ ਗਈ, ਜਦੋਂਕਿ ਇਕੋ ਪਰਿਵਾਰ ਦੇ 4 ਹੋਰ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਵੱਲੋਂ ਆ ਰਹੀ ਸਕੋਡਾ ਕਾਰ ਦੀ ਸਾਹਮਣਿਓਂ ਆ ਰਹੇ ਟੈਂਪੂ ਨਾਲ ਜ਼ਬਰਦਸਤ ਟੱਕਰ ਹੋ ਗਈ। ਟੈਂਪੂ ਨੂੰ ਡਰਾਈਵਰ ਜਤਿੰਦਰ ਸਿੰਘ ਵਾਸੀ ਹਰਸੀ ਦਾ ਪਿੰਡ ਚਲਾ ਰਿਹਾ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਤਿਲਕ ਰਾਜ ਨੇ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮੋਤੀ ਲਾਲ ਰਾਇਨਾ (83) ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਇਹ ਜ਼ਿਲ੍ਹੇ

PunjabKesari

ਹਾਦਸੇ ’ਚ ਜ਼ਖ਼ਮੀ ਹੋਏ ਕਾਰ ਚਾਲਕ ਆਸ਼ੀਸ਼ ਰਾਇਨਾ ਪੁੱਤਰ ਮੋਤੀ ਲਾਲ , ਉਸ ਦੀ ਪਤਨੀ ਪੂਨਮ ਰਾਇਨਾ, ਪੁੱਤਰ ਨਿਸ਼ੀਕਾ ਰਾਇਨਾ ਅਤੇ ਗੋਰਾਸ਼ ਰਾਇਨਾ ਸਾਰੇ ਨਿਵਾਸੀ ਅਲਵਰ, ਰਾਜਸਥਾਨ ਨੂੰ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਜਲੰਧਰ ਰੈਫ਼ਰ ਕਰ ਦਿੱਤਾ। ਹਾਦਸੇ ਵਾਲੀ ਥਾਂ ’ਤੇ ਪਹੁੰਚੇ ਥਾਣਾ ਦਸੂਹਾ ਦੇ ਏ. ਐੱਸ. ਆਈ. ਗੁਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ DAV ਕਾਲਜ 'ਚ ਹੰਗਾਮਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News