ਅੰਮ੍ਰਿਤਸਰ: ਜਨਰੇਟਰ ਵਾਲੇ ਕਮਰੇ 'ਚ ਰੋਟੀ ਖਾ ਰਹੇ 5 ਲੋਕਾਂ ਨਾਲ ਵਾਪਰਿਆ ਹਾਦਸਾ, ਬਜ਼ੁਰਗ ਦੀ ਮੌਤ, 4 ਗੰਭੀਰ

Tuesday, Sep 15, 2026 - 10:59 AM (IST)

ਅੰਮ੍ਰਿਤਸਰ: ਜਨਰੇਟਰ ਵਾਲੇ ਕਮਰੇ 'ਚ ਰੋਟੀ ਖਾ ਰਹੇ 5 ਲੋਕਾਂ ਨਾਲ ਵਾਪਰਿਆ ਹਾਦਸਾ, ਬਜ਼ੁਰਗ ਦੀ ਮੌਤ, 4 ਗੰਭੀਰ

ਅੰਮ੍ਰਿਤਸਰ (ਅਕਸ਼ੈ)- ਅੰਮ੍ਰਿਤਸਰ 'ਚ ਮਹਾਨ ਸਿੰਘ ਗੇਟ ਇਲਾਕੇ 'ਚ ਬੰਦ ਕਮਰੇ 'ਚ ਜਨਰੇਟਰ ਚਲਾਉਣ ਕਾਰਨ 5 ਲੋਕ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ 55 ਸਾਲਾ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਅਤੇ 4 ਹੋਰਨਾਂ ਦਾ ਇਲਾਜ ਜਾਰੀ ਹੈ।

ਇਹ ਵੀ ਪੜ੍ਹੋ-ਸਾਊਦੀ ਅਰਬ ’ਚ ਪਠਾਨਕੋਟ ਦੇ ਅੰਮ੍ਰਿਤਧਾਰੀ ਸਿੱਖ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ, ਹੈਰਾਨ ਕਰੇਗਾ ਮਾਮਲਾ

ਹਸਪਤਾਲ 'ਚ ਦਾਖਲ ਲੋਕਾਂ ਦੀ ਪਛਾਣ ਹੀਰਾ ਲਾਲ, ਸੁਖਦੇਵ, ਆਸ਼ੀਸ਼ ਦੀਪ ਅਤੇ ਜਗਜੀਤ ਵਜੋਂ ਹੋਈ ਹੈ। ਪੁਲਸ ਅਨੁਸਾਰ, ਇਹ ਘਟਨਾ ਸੋਮਵਾਰ ਸ਼ਾਮ ਇੱਕ ਲਾਟਰੀ ਦੀ ਦੁਕਾਨ ਦੀ ਤੀਜੀ ਮੰਜ਼ਿਲ 'ਤੇ ਬਣੇ ਬੰਦ ਕਮਰੇ ਵਿੱਚ ਵਾਪਰੀ। ਕਮਰੇ 'ਚ ਜਨਰੇਟਰ ਰੱਖਿਆ ਹੋਇਆ ਸੀ ਅਤੇ ਉੱਥੇ ਪੰਜ ਲੋਕ ਖਾਣਾ ਖਾ ਰਹੇ ਸਨ। ਇਸੇ ਦੌਰਾਨ ਜਨਰੇਟਰ 'ਚੋਂ ਨਿਕਲੇ ਧੂੰਏਂ ਜਾਂ ਗੈਸ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਸਾਰੇ ਬੇਹੋਸ਼ ਹੋ ਗਏ।

ਇਹ ਵੀ ਪੜ੍ਹੋ- ਰਾਜਾਸਾਂਸੀ: ਰੂਹ ਕੰਬਾਊ ਹਾਦਸੇ ਨੇ ਘਰ 'ਚ ਪੁਆਏ ਵੈਣ, ਦੋ ਬੱਚਿਆਂ ਦੇ ਪਿਤਾ ਦੀ ਦਰਦਨਾਕ ਮੌਤ

ਸੂਚਨਾ ਮਿਲਣ 'ਤੇ ਬੀ-ਡਵੀਜ਼ਨ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਸਾਰਿਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਏ.ਐਸ.ਆਈ. ਸ਼ਰਨਜੀਤ ਸਿੰਘ ਮੁਤਾਬਕ, ਪੁਲਸ ਇਹ ਪਤਾ ਲਗਾ ਰਹੀ ਹੈ ਕਿ ਜਨਰੇਟਰ 'ਚੋਂ ਕਿਸ ਤਰ੍ਹਾਂ ਦੀ ਗੈਸ ਨਿਕਲੀ ਅਤੇ ਹਾਦਸਾ ਕਿਹੜੇ ਹਾਲਾਤਾਂ 'ਚ ਹੋਇਆ।

ਇਹ ਵੀ ਪੜ੍ਹੋ-ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News