ਸੜਕ ’ਤੇ ਪਸ਼ੂ ਆਉਣ ਕਾਰਨ ਕਾਰ ਪਲਟੀ

Monday, Sep 14, 2026 - 02:30 PM (IST)

ਸੜਕ ’ਤੇ ਪਸ਼ੂ ਆਉਣ ਕਾਰਨ ਕਾਰ ਪਲਟੀ

ਅਬੋਹਰ (ਸੁਨੀਲ) : ਨੇੜਲੇ ਪਿੰਡ ਮਹਿਰਾਣਾ ਨੇੜੇ ਬੀਤੀ ਰਾਤ ਸੜਕ ’ਤੇ ਅਚਾਨਕ ਪਸ਼ੂ ਆਉਣ ਕਾਰਨ ਉਸਨੂੰ ਬਚਾਉਣ ਦੇ ਚੱਕਰ ਵਿੱਚ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ ਵਿੱਚ ਸਵਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਚਾਲਕ ਆਪਣੇ ਨੇੜਲੇ ਪਿੰਡ ਦੇ ਰਿਸ਼ਤੇਦਾਰ ਦੀ ਕਾਰ ਮੰਗ ਕੇ ਕਿਸੇ ਨੂੰ ਛੱਡ ਕੇ ਵਾਪਸ ਆ ਰਿਹਾ ਸੀ ਕਿ ਇਹ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਕਾਰ ਮਾਲਕ ਵਿਨੋਦ ਕੁਮਾਰ ਵਾਸੀ ਸੀਤੋ ਗੁੰਨੋਂ ਨੇ ਦੱਸਿਆ ਕਿ ਕੱਲ੍ਹ ਖੈਰਪੁਰ ਵਾਸੀ ਸਾਹਿਲ ਕੁਮਾਰ ਉਨ੍ਹਾਂ ਦੀ ਕਾਰ ਮੰਗ ਕੇ ਲੈ ਗਿਆ ਸੀ।

ਬੀਤੀ ਰਾਤ ਉਹ ਆਪਣੇ ਰਿਸ਼ਤੇਦਾਰ ਮਾਂਗੀ ਲਾਲ ਨੂੰ ਕਾਰ ਵਿੱਚ ਮਹਿਰਾਣਾ ਪਿੰਡ ਵਿੱਚ ਛੱਡ ਕੇ ਰਾਤ ਲਗਭਗ ਸਾਢੇ 10 ਵੱਜੇ ਵਾਪਿਸ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਤੋਂ ਬਾਹਰ ਨਿਕਲਿਆ ਤਾਂ ਸੜਕ ਤੇ ਅਚਾਨਕ ਬੇਸਹਾਰਾ ਪਸ਼ੂ ਆ ਗਿਆ, ਜਿਸਨੂੰ ਬਚਾਉਣ ਦੇ ਚੱਕਰ ਵਿੱਚ ਉਸਦੀ ਕਾਰ ਬੇਕਾਬੂ ਹੋ ਕੇ ਲਗਭਗ 10 ਫੁੱਟ ਦੂਰ ਖੇਤਾਂ ਵਿੱਚ ਪਲਟੇ ਖਾਉਂਦੇ ਹੋਏ ਜਾ ਡਿੱਗੀ। ਜਿਸ ਕਾਰਨ ਸਾਹਿਲ ਕੁਮਾਰ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਉਸਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਜਿਸ ਕਾਰਨ ਉਸਨੂੰ ਲਗਭਗ 2 ਤੋਂ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ। ਲੋਕਾਂ ਨੇ ਸਾਹਿਲ ਕੁਮਾਰ ਨੂੰ ਕਾਰ ਵਿੱਚ ਫਸਿਆ ਹੋਇਆ ਪਾਇਆ, ਉਸਨੂੰ ਬਾਹਰ ਕੱਢਿਆ ਅਤੇ ਇੱਕ ਨਿੱਜੀ ਡਾਕਟਰ ਤੋਂ ਉਸਦਾ ਇਲਾਜ ਕਰਵਾਇਆ।


author

Babita

Content Editor

Related News