ਪਿੰਡ ਲੌਂਗੋਦੇਵਾ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Thursday, Sep 10, 2026 - 10:43 AM (IST)

ਪਿੰਡ ਲੌਂਗੋਦੇਵਾ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਜ਼ੀਰਾ (ਰਾਜੇਸ਼ ਢੰਡ) : ਇੱਥੇ ਜ਼ੀਰਾ ਨੇੜਲੇ ਪਿੰਡ ਲੌਂਗੋਦੇਵਾ ਵਿਖੇ ਨਸ਼ੇ ਦਾ ਟੀਕਾ ਲਾਉਣ ਕਾਰਨ ਇਕ 18 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਸਾਜਨ ਸਿੰਘ (18) ਦੇ ਪਿਤਾ ਲਛਮਣ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਰਸੋਂ ਰਾਤ ਤੱਕ ਘਰੇ ਨਾ ਪਰਤਿਆ ਤਾਂ ਅਸੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪਤਾ ਲੱਗਾ ਕੇ ਸਾਜਨ ਨਹਿਰ ਦੇ ਕੋਲ ਪਿਆ ਹੋਇਆ ਹੈ ਅਤੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸਾਜਨ ਦੀ ਮੌਤ ਹੋ ਚੁੱਕੀ ਸੀ।

ਉਸ ਦੇ ਕੋਲ ਸਰਿੰਜ ਪਈ ਹੋਈ ਸੀ, ਜਿਸ ਤੋਂ ਪਤਾ ਲੱਗਾ ਕੇ ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ। ਇਸ ਦੌਰਾਨ ਪਰਿਵਾਰ ਨੇ ਇਲਾਕੇ ਅਤੇ ਪਿੰਡਾਂ ਵਿਚ ਨਸ਼ਾ ਵਿਕਣ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਮਾਂ-ਪਿਓ ਦਾ ਪੁੱਤ ਨਸ਼ੇ ਦੀ ਭੇਂਟ ਨਾ ਚੜ੍ਹ ਸਕੇ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।


author

Babita

Content Editor

Related News