ਖ਼ੁਦ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸਣ ਵਾਲੇ ਵਿਅਕਤੀ ਨੇ ਬਜ਼ੁਰਗ ਔਰਤ ਦਾ ਬੇਰਰਿਮੀ ਨਾਲ ਕੀਤਾ ਕਤਲ

Sunday, Aug 06, 2023 - 05:51 PM (IST)

ਖ਼ੁਦ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸਣ ਵਾਲੇ ਵਿਅਕਤੀ ਨੇ ਬਜ਼ੁਰਗ ਔਰਤ ਦਾ ਬੇਰਰਿਮੀ ਨਾਲ ਕੀਤਾ ਕਤਲ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਉਦੇਪੁਰ ਜ਼ਿਲ੍ਹੇ 'ਚ ਖ਼ੁਦ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸਣ ਵਾਲੇ ਇਕ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਇਕ ਬਜ਼ੁਰਗ ਆਦਿਵਾਸੀ ਔਰਤ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਘਟਨਾ ਦੇ ਵੀਡੀਓ 'ਚ ਮੁਲਜ਼ਮ ਪ੍ਰਤਾਪ ਸਿੰਘ (70) ਖ਼ੁਦ ਦੇ ਭਗਵਾਨ ਸ਼ਿਵ ਦਾ ਅਵਤਾਰ ਹੋਣ ਦਾ ਦਾਅਵਾ ਕਰਦੇ ਅਤੇ ਪੇਕੇ ਜਾ ਰਹੀ ਆਦਿਵਾਸੀ ਔਰਤ (85) ਨੂੰ ਰੋਕ ਕੇ ਉਸ ਨੂੰ ਪੈਰਾਂ ਅਤੇ ਛੱਤਰੀ ਨਾਲ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਿਹਾ ਹੈ। ਪੁਲਸ ਅਨੁਸਾਰ ਘਟਨਾ ਦੇ ਸਮੇਂ ਦੋਸ਼ੀ ਤੋਂ ਇਲਾਵਾ ਨਾਥੂ ਸਿੰਘ ਨਾਮ ਦਾ ਇਕ ਵਿਅਕਤੀ ਅਤੇ 2 ਨਾਬਾਲਗ ਉੱਥੇ ਮੌਜੂਦ ਸਨ, ਜਿਨ੍ਹਾਂ ਨੇ ਘਟਨਾ ਦਾ ਵੀਡੀਓ ਬਣਾਇਆ ਸੀ। ਉਸ ਨੇ ਕਿਹਾ ਕਿ ਚਾਰਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦਿਲਚਸਪ ਹੈ ਕਸ਼ਮੀਰ ਦੇ ਪੁਨਰ ਜਨਮ ਦੀ ਕਹਾਣੀ, ਜਾਣੋ ਇਤਿਹਾਸ ਤੋਂ ਹੁਣ ਤੱਕ ਦੀ ਯਾਤਰਾ

ਉਦੇਪੁਰ ਦੇ ਪੁਲਸ ਸੁਪਰਡੈਂਟ ਭੁਵਨ ਭੂਸ਼ਣ ਯਾਦਵ ਅਨੁਸਾਰ,''ਪੁੱਛ-ਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਉਹ ਨਸ਼ੇ ਦੀ ਹਾਲਤ 'ਚ ਖ਼ੁਦ ਨੂੰ ਭਗਵਾਨ ਸ਼ਿਵ ਦਾ ਅਵਤਾਰ ਸਮਝਦਾ ਸੀ। ਉਸ ਨੇ ਖ਼ੁਦ 'ਚ ਜੀਵਨ ਵਾਪਸ ਲਿਆਉਣ ਦੀ ਸ਼ਕਤੀ ਹੋਣ ਦਾ ਵੀ ਦਾਅਵਾ ਕੀਤਾ। ਮੁੱਖ ਮੁਲਜ਼ਮ ਸਮੇਤ ਚਾਰ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।'' ਯਾਦਵ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਸਾਇਰਾ ਥਾਣਾ ਖੇਤਰ ਦੇ ਤਰਪਾਲ ਪਿੰਡ 'ਚ ਹੋਈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਮੁਲਜ਼ਮ ਮਹਾਦੇਵ ਮੰਦਰ ਕੋਲ ਆਦਿਵਾਸੀ ਔਰਤ ਦੀ ਕੁੱਟਮਾਰ ਕਰਦੇ, ਉਸ ਦੇ ਵਾਲ ਖਿੱਚਦੇ ਅਤੇ ਉਸ ਦੀ ਛਾਤੀ 'ਤੇ ਛੱਤਰੀ ਨਾਲ ਵਾਰ ਕਰਦੇ ਹੋਏ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੌਕੇ 'ਤੇ ਮੌਜੂਦ ਇਕ ਵਿਅਕਤੀ ਮੁਲਜ਼ਮ ਨੂੰ ਔਰਤ ਨੂੰ ਛੱਡਣ ਲਈ ਕਹਿ ਰਿਹਾ ਹੈ, ਜਦੋਂ ਕਿ 2 ਨਾਬਾਲਗ ਘਟਨਾ ਦਾ ਵੀਡੀਓ ਬਣਾ ਰਹੇ ਹਨ ਅਤੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲਦੀ ਹੈ। ਪੁਲਸ ਅਨੁਸਾਰ, ਦੋਸ਼ੀ ਨੇ ਬਜ਼ੁਰਗ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News