ਜਾਇਦਾਦ ਲਈ ਨੂੰਹ ਨੇ ਸਹੁਰੇ ਦਾ ਕੀਤਾ ਕ.ਤਲ

Saturday, Nov 16, 2024 - 04:56 PM (IST)

ਜਾਇਦਾਦ ਲਈ ਨੂੰਹ ਨੇ ਸਹੁਰੇ ਦਾ ਕੀਤਾ ਕ.ਤਲ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿਚ ਜਾਇਦਾਦ ਵਿਵਾਦ ਨੂੰ ਲੈ ਕੇ ਇਕ ਬਜ਼ੁਰਗ ਦੀ ਉਸ ਦੀ ਨੂੰਹ ਅਤੇ ਰਿਸ਼ਤੇਦਾਰਾਂ ਨੇ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਧੀਕ ਪੁਲਸ ਸੁਪਰਡੈਂਟ ਮਨੋਜ ਕੁਮਾਰ ਅਵਸਥੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਥਾਣਾ ਖੁਟਾਰ ਅਧੀਨ ਰੌਤਾਪੁਰ ਕਲਾ ਪਿੰਡ 'ਚ ਰਹਿਣ ਵਾਲੇ ਰਾਮਸੇਵਕ (65) ਵੀਰਵਾਰ ਰਾਤ ਆਪਣੇ ਘਰ ਵਿਚ ਸੁੱਤੇ ਹੋਏ ਸਨ। ਸਵੇਰੇ ਜਦੋਂ ਘਰ ਦੇ ਹੋਰ ਲੋਕ ਜਾਗੇ ਤਾਂ ਉਨ੍ਹਾਂ ਨੇ ਵੇਖਿਆ ਕਿ ਰਾਮਸੇਵਕ ਦਾ ਕਿਸੇ ਵਜ਼ਨਦਾਰ ਚੀਜ਼ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਹੈ। 

ਸ਼ੱਕ ਦੇ ਆਧਾਰ 'ਤੇ ਜਦੋਂ ਰਾਮਸੇਵਕ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੀ ਨੂੰਹ ਸ਼ਸ਼ੀ ਮਿਸ਼ਰਾ, ਦਿਓਰ ਸੁਬੋਧ ਮਿਸ਼ਰਾ ਅਤੇ ਸ਼ਤਰੂਘ ਮਿਸ਼ਰਾ ਨੇ ਦੱਸਿਆ ਕਿ ਵੀਰਵਾਰ ਨੂੰ ਸ਼ਸ਼ੀ ਮਿਸ਼ਰਾ ਨੇ ਫੋਨ ਕਰ ਕੇ ਸੁਬੋਧ ਨੂੰ ਬੁਲਾਇਆ ਅਤੇ ਕਿਹਾ ਕਿ ਅੱਜ ਇਹ ਮਾਮਲਾ ਖਤਮ ਕਰ ਦਿਓ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸ਼ਸ਼ੀ ਅਤੇ ਉਸ ਦੇ ਸਹੁਰੇ ਦਾ ਅਕਸਰ ਵਿਵਾਦ ਹੁੰਦਾ ਰਹਿੰਦਾ ਸੀ। ਸ਼ਸ਼ੀ ਨੂੰ ਸ਼ੱਕ ਸੀ ਕਿ ਕਿਤੇ ਰਾਮਸੇਵਕ ਆਪਣੀ ਸਾਰੀ ਜਾਇਦਾਦ ਆਪਣੀ ਧੀ ਨੂੰ ਨਾ ਦੇ ਦੇਵੇ। ਉੱਥੇ ਹੀ ਸ਼ਸ਼ੀ ਦਾ ਆਪਣੇ ਦਿਓਰ ਨਾਲ ਸੁਬੋਧ ਨਾਲ ਕਾਫੀ ਮੇਲ-ਜੋਲ ਸੀ ਅਤੇ ਦੋਹਾਂ ਦੀ ਅਕਸਰ ਗੱਲ ਹੁੰਦੀ ਰਹਿੰਦੀ ਸੀ। ਪੁਲਸ ਨੇ ਮਾਮਲੇ ਵਿਚ ਸ਼ਸ਼ੀ ਮਿਸ਼ਰਾ, ਸੁਬੋਧ ਮਿਸ਼ਰਾ ਤੋਂ ਇਲਾਵਾ ਸ਼ਤਰੂਘਣ ਮਿਸ਼ਰਾ ਨੂੰ ਸ਼ਨੀਵਾਰ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।


author

Tanu

Content Editor

Related News