ਵੀਡੀਓ ਦੇਖਦੇ ਸਮੇਂ ਹੱਥ ''ਚ ਫਟਿਆ ਮੋਬਾਇਲ, 8 ਸਾਲਾ ਬੱਚੀ ਦੀ ਦਰਦਨਾਕ ਮੌਤ

Tuesday, Apr 25, 2023 - 10:52 AM (IST)

ਵੀਡੀਓ ਦੇਖਦੇ ਸਮੇਂ ਹੱਥ ''ਚ ਫਟਿਆ ਮੋਬਾਇਲ, 8 ਸਾਲਾ ਬੱਚੀ ਦੀ ਦਰਦਨਾਕ ਮੌਤ

ਕੋਚੀ (ਏਜੰਸੀ)- ਕੇਰਲ ਦੇ ਤ੍ਰਿਸ਼ੂਰ 'ਚ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਇੱਥੇ 8 ਸਾਲਾ ਇਕ ਬੱਚੀ ਦੇ ਹੱਥ 'ਚ ਮੋਬਾਇਲ ਫੋਨ ਫਟ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਬੱਚੀ ਫੋਨ 'ਚ ਵੀਡੀਓ ਦੇਖ ਰਹੀ ਸੀ। ਮ੍ਰਿਤਕ ਬੱਚੀ ਆਦਿਤਿਆ ਸ਼੍ਰੀ ਪਝਾਇਨੂਰ ਬਲਾਕ ਪੰਚਾਇਤ ਦੇ ਸਾਬਕਾ ਮੈਂਬਰ ਅਸ਼ੋਕ ਕੁਮਾਰ ਅਤੇ ਸੌਮਿਆ ਦੀ ਧੀ ਸੀ। 

ਇਹ ਵੀ ਪੜ੍ਹੋ : ਜੱਜ ਪੈਂਡਿੰਗ ਮਾਮਲਿਆਂ ਬਾਰੇ ਇੰਟਰਵਿਊ ਨਹੀਂ ਦੇ ਸਕਦੇ : ਸੁਪਰੀਮ ਕੋਰਟ

ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ। ਘਟਨਾ ਦੇ ਸਮੇਂ ਘਰ 'ਚ ਆਦਿਤਿਆ ਸ਼੍ਰੀ ਅਤੇ ਉਸ ਦੀ ਦਾਦੀ ਮੌਜੂਦ ਸੀ। ਦਾਦੀ ਜਦੋਂ ਰਸੋਈ 'ਚ ਖਾਣਾ ਲੈਣ ਗਈ ਤਾਂ ਉਸ ਸਮੇਂ ਫ਼ੋਨ 'ਚ ਧਮਾਕਾ ਹੋ ਗਿਆ। ਪੁਲਸ ਨੇ ਕਿਹਾ ਕਿ ਬੱਚੀ ਦੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਜਦੇ ਸੱਜੇ ਹੱਥ ਦੀਆਂ ਉਂਗਲੀਆਂ ਕੱਟੀਆਂ ਗਈਆਂ ਅਤੇ ਉਸ ਦੀ ਹਥੇਲੀ ਟੁੱਟੀ ਹੋਈ ਪਾਈ ਗਈ। ਆਦਿਤਿਆ ਸ਼੍ਰੀ ਇਕ ਸਕੂਲ 'ਚ ਤੀਜੀ ਜਮਾਤ ਦੀ ਵਿਦਿਆਰਥਣ ਸੀ। ਸਥਾਨਕ ਪੁਲਸ ਅਧਿਕਾਰੀਆਂ ਦੀ ਇਕ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਕ ਫੋਰੈਂਸਿਕ ਟੀਮ ਨੂੰ ਵੀ ਕੰਮ 'ਤੇ ਲਗਾਇਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News